ਕੋਟਕਪੁਰਾ ਗੋਲੀਕਾਂਡ ਤੇ ਬਰਗਾੜੀ ‘ਚ ਹੋਈ ਬੇਅਦਬੀ ਨੂੰ ਕਿੰਨਾਂ ਹੀ ਸਮਾਂ ਹੋ ਗਿਆ ਹੈ,,,ਸਿਖ ਜਥੇਬੰਦੀਆਂ ਵਲੋਂ ਲਗਾਤਾਰ ਬਰਗਾੜੀ ‘ਚ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ,,ਪਰ ਸਿੱਖਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ,,,ਕੁਝ ਦਿਨ ਪਹਿਲਾਂ ਕੋਟਕਪੁਰਾ ਗੋਲੀਕਾਂਡ ਨੂੰ ਲੈ ਕੈ ਸਿਟ ਦੀ ਟੀਮ ਨੇ ਅਦਾਲਤ ‘ਚ ਚਲਾਨ ਪੇਸ਼ ਕੀਤਾ ਸੀ ਜਿਸ ‘ਚ ਸੁਖਬੀਰ ਸਿੰਘ ਬਾਦਲ,ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ, ਆਈ ਜੀ ਉਮਰਾਨੰਗਲ ਸਮੇਤ ਕਈ ਜਾਣਿਆਂ ਨੂੰ ਚਾਰਜਸ਼ੀਟ ‘ਚ ਦੋਸ਼ੀ ਬਣਾਇਆ ਗਿਆ ਹੈ, ਪਰ ਹੁਣ ਇਸ ਮਾਮਲੇ ਨੂੰ ਅਕਾਲੀ ਦਲ ਦੇ ਸੀਨੀਅਰ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਮਾਨ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ, ਬੰਟੀ ਰੋਮਾਣਾ ਦਾ ਆਖਣਾ ਹੈ ਕਿ ਬੇਅਬਦੀ ਮਾਮਲਿਆਂ ਵਿਚ ਕੀਤੇ ਵੀ ਅਕਾਲੀ ਦਲ ਜਾਂ ਬਾਦਲਾਂ ਦਾ ਨਾਮ ਨਹੀਂ ਆਇਆ, ਬਾਦਲਾਂ ਨੂੰ ਝੂਠੇ ਸਾਜਿਸ਼ ਤਹਿਤ ਫਸਾਇਆ ਜਾ ਰਿਹਾ…ਇਸ ਤੋਂ ਇਲਾਵਾਂ ਹੋਰ ਕੀ ਕਹਿਣਾ ਬੰਟੀ ਰੋਮਾਣਾ ਦਾ ਉਹੀ ਤੁਸੀ ਸੁਣੋ
ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਬਰਗਾੜੀ ਬੇਅਦਬੀ ਦੀ ਤਾਂ ਉਸ ਦੀ ਸੁਣਵਾਈ ਹੁਣ ਪੰਜਾਬ ਤੋਂ ਬਾਹਰ ਹੋਵੇਗੀ , ਕਿੳੇਕਿ ਡੇਰਾ ਪ੍ਰੇਮੀਆਂ ਨੇ ਸਪਰੀਮ ਕੋਰਟ ‘ਚ ਪੁਟੀਸ਼ਨ ਪਾਈ ਸੀ ਕਿ ਬੇਅਦਬੀ ਦੀ ਜਾਂਚ ਪੰਜਾਬ ਚੋ ਬਾਹਰ ਹੋਵੇਗੇ ਕਿਉਕਿ ਉਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਫੈਸਲਾ ਲਿਆ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
