ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਨਬੀਪੁਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ,, ਜਦੋਂ 90 ਸਾਲਾਂ ਬੇਬੇ ਦੇ ਅਸਥੀਆਂ ਚੁਗ ਰਹੇ ਸੀ,, ਤਾਂ ਜਬਰਦਸਤ ਹੰਗਾਮਾ ਹੋ ਗਿਆ,,, ਮਾਮਲਾ ਅਜਿਹਾ ਸੀ ਕਿ ਸੁਣ ਕੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਵੀ ਹੈਰਾਨ ਰਹਿ ਗਈਆਂ,,, ਜਿਉਂਦੀ ਮਾਂ ਨੂੰ ਤਾਂ ਕਿੰਨੇ ਪੁੱਛਣਾ ਸੀ ਮ੍ਰਿਤਕ ਮਾਂ ਦੀਆਂ ਆਂਦਰਾਂ ਵੀ ਠੰਡੀਆਂ ਨਾ ਹੋਈਆਂ,, ਕੀ ਅਸੀਂ ਪੂਰਾ ਮਾਮਲਾ ਉਸੇ ਵੀ ਪਾਵਾਂਗੇ ਸ਼ਮਸ਼ਾਨ ਘਾਟ ਦੇ ਵਿੱਚ ਹੰਗਾਮੇ ਦੀ ਇਹ ਵੀਡੀਓ,,,,,,
ਜਾਣਕਾਰੀ ਮੁਤਾਬਿਕ ਕਰੀਬ ਇੱਕ 90 ਸਾਲਾਂ ਬਜ਼ੁਰਗ ਮਾਤਾ ਦੀ ਮੌਤ ਹੋ ਜਾਣ ਮਗਰੋਂ ਹੰਗਾਮਾ ਵੇਖਣ ਨੂੰ ਮਿਲਿਆ ਹੈ। ਬਜ਼ੁਰਗ ਮਾਤਾ ਦੇ ਅੰਤਿਮ ਸਸਕਾਰ ਮਗਰੋਂ ਸ਼ਮਸ਼ਾਨ ਘਾਟ ਵਿੱਚ ਅਸਥੀਆਂ ਚੁਗਣ ਸਮੇ ਪਰਿਵਾਰਕ ਮੈਂਬਰਾਂ ਵਿਚਾਲੇ ਖੂਬ ਤਕਰਾਰ ਹੋਈ ਹੈ। ਇੱਥੇ ਤੱਕ ਹੀ ਨਹੀਂ ਮ੍ਰਿਤਕ ਮਾਤਾ ਬਲਬੀਰ ਕੌਰ ਦੇ ਲੜਕੇ ਪੂਰਨ ਸਿੰਘ ਪੁੱਤਰ ਹਰੀ ਸਿੰਘ ਵਾਸੀ ਬਾਊਪੁਰ ਜਦੀਦ ਵਲੋਂ ਨਬੀਪੁਰ ਦੇ ਹੀ ਰਹਿਣ ਵਾਲੇ ਉਸ ਦੇ ਰਿਸ਼ਤੇਦਾਰ ਗੁਰਿੰਦਰ ਸਿੰਘ ਉੱਤੇ ਜ਼ਮੀਨ ਹੜੱਪਣ ਖਾਤਰ ਉਸਦੀ ਮਾਤਾ ਬਲਬੀਰ ਕੌਰ ਦਾ ਕੁੱਟਮਾਰ ਕਰਕੇ ਕਤਲ ਕੀਤੇ ਦਾ ਸ਼ੱਕ ਜਤਾਇਆ ਗਿਆ ਹੈ,,,,,,,,,,
ਉਧਰ ਦੂਜੇ ਪਾਸੇ ਜਦੋਂ ਗੁਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਨਬੀਪੁਰ ਨੇ ਬਜ਼ੁਰਗ ਮਾਤਾ ਦੇ ਲੜਕੇ ਪੂਰਨ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਲਗਾਏ ਆਰੋਪਾਂ ਨੂੰ ਝੂਠੇ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹ ਮਾਤਾ ਬਲਬੀਰ ਕੌਰ ਦਾ ਪੋਤਰਾ ਹੈ ਅਤੇ ਮਾਤਾ ਪਿਛਲੇ ਕਰੀਬ 15 ਪੰਦਰਾਂ ਸਾਲਾਂ ਤੋਂ ਸਾਡੇ ਨਾਲ ਸਾਡੇ ਘਰ ਨਬੀਪੁਰ ਵਿਚ ਹੀ ਰਹਿ ਰਹੀ ਸੀ। ਕਿਉਂਕਿ ਉਸਦੇ ਪਰਿਵਾਰ ਵਿਚੋਂ ਕੋਈ ਵੀ ਮਾਤਾ ਦੀ ਦੇਖਭਾਲ ਨਹੀਂ ਕਰਦਾ ਸੀ, ਜਿਸ ਕਾਰਨ ਅਸੀਂ ਉਸ ਨੂੰ ਇਨਸਾਨੀਅਤ ਨਾਤੇ ਆਪਣੇ ਘਰ ਵਿੱਚ ਆਸਰਾ ਦਿੱਤਾ ਸੀ,,,,,,,
ਖ਼ੈਰ ਦੇਖਿਆ ਜਾਵੇ ਤਾਂ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਬਜ਼ੁਰਗ ਮਾਤਾ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੰਨੀ ਹੀ ਸੇਵਾ ਕੀਤੀ ਜਾਂਦੀ ਸੀ ਫਿਰ ਉਸ ਨੂੰ ਆਪਣਾ ਘਰ ਛੱਡ ਆਪਣੇ ਰਿਸ਼ਤੇਦਾਰਾਂ ਦੇ ਕਿਉਂ ਰਹਿਣਾ ਪੈ ਰਿਹਾ ਸੀ,,, ਦੂਜੀ ਧਿਰ ਦਾ ਕਹਿਣਾ ਕਿ ਇਨ੍ਹਾਂ ਨੇ ਆਪਣੀ ਮਾਤਾ ਦੀ ਦੇਖਭਾਲ ਨਹੀਂ ਕੀਤੀ ਅਤੇ ਅਸੀਂ ਆਪਣੇ ਘਰ ਦੇ ਵਿੱਚ ਆਸਰਾ ਦਿੱਤਾ ਐ। ਪਰ ਹੁਣ ਇਨ੍ਹਾਂ ਦੇ ਵੱਲੋਂ ਆਕੇ ਹੰਗਾਮਾ ਕੀਤਾ ਜਾ ਰਿਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..