Htv Punjabi
Crime Punjab Video

ਭਿਖਾਰੀਆਂ ਦੇ ਨਿਆਣਿਆਂ ਦੇ ਹੋਏ DNA ਟੈਸਟ, ਰਿਪੋਰਟ ?

ਡਿਸਟਰਿਕਟ ਚਾਇਲਡ ਪ੍ਰੋਟੈਕਸ਼ਨ ਵੱਲੋਂ 18 ਬੱਚਿਆਂ ਨੂੰ ਕੀਤਾ ਰੈਸਕਿਊ

ਲੁਧਿਆਣਾ ਸਿਵਲ ਹਸਪਤਾਲ ਚ ਕਰਵਾਇਆ ਜਾ ਰਿਹਾ ਡੀਐਨਏ
ਲੁਧਿਆਣਾ ਚਿਲਡਰਨ ਹੋਮ ਚ ਬੱਚਿਆਂ ਨੂੰ ਕੀਤਾ ਗਿਆ ਸੀ ਸ਼ਿਫਟ
ਸੋਸ਼ਲ ਸਿਕਿਉਰਟੀ ਐਂਡ ਵੂਮੈਨ ਚਾਇਲਡ ਡਿਪਾਰਟਮੈਂਟ ਯਾਨੀ ਕਿ ਡਿਸਟਰਿਕਟ ਚਾਇਲਡ ਪ੍ਰੋਟੈਕਸ਼ਨ ਕਮੇਟੀ ਦੇ ਵੱਲੋਂ ਬੀਤੇ ਕੱਲ ਲੁਧਿਆਣਾ ਦੇ ਵੱਖ-ਵੱਖ ਥਾਈ ਭਿਖਾਰੀਆਂ ਖਿਲਾਫ ਚਲਾਈ ਮੁਹਿੰਮ ਤਹਿਤ 18 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਸੀ ਜਿਨਾਂ ਨੂੰ ਚਿਲਡਰਨ ਹੋਮ ਦੇ ਵਿੱਚ ਰੱਖਿਆ ਗਿਆ ਸੀ। ਅਤੇ ਅੱਜ ਪ੍ਰੋਜੈਕਟ ਜੀਵਨ ਜੋਤ ਦੇ ਤਹਿਤ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤੋਂ ਬਾਅਦ ਉਹਨਾਂ ਦਾ ਡੀਐਨਏ ਟੈਸਟ ਕਰਾਉਣ ਦੇ ਲਈ ਟੀਮ ਦੇ ਵੱਲੋਂ 18 ਬੱਚਿਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।

ਇਸ ਦੌਰਾਨ ਗੱਲਬਾਤ ਕਰਦਿਆਂ ਡਿਸਟਰਿਕਟ ਚਾਇਲਡ ਪ੍ਰੋਟੈਕਸ਼ਨ ਕਮੇਟੀ ਦੀ ਆਫਿਸਰ ਰਸ਼ਮੀ ਸੈਣੀ ਨੇ ਕਿਹਾ ਕਿ ਬੀਤੇ ਕੱਲ ਉਹਨਾਂ ਵੱਲੋਂ ਰੇਲਵੇ ਸਟੇਸ਼ਨ ਚੌੜਾ ਬਾਜ਼ਾਰ ਅਤੇ ਹੋਰਨਾਂ ਥਾਵਾਂ ਤੇ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਸਰਚ ਅਭਿਆਨ ਚਲਾਇਆ ਗਿਆ ਸੀ ਜਿਸ ਦੇ ਤਹਿਤ 18 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਪ੍ਰੋਜੈਕਟ ਜੀਵਨ ਜੋ ਤਹਿਤ 18 ਬੱਚਿਆਂ ਨੂੰ ਡੀਐਨਏ ਟੈਸਟ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਇਹਨਾਂ ਦਾ ਡੀਐਨਏ ਟੈਸਟ ਹੋਵੇਗਾ ਉਹਨਾਂ ਕਿਹਾ ਕਿ ਇਹ ਬੱਚੇ ਸੜਕੀ ਨੇ ਜਾਂ ਮਾਂ ਬਾਪ ਦੇ ਨੇ ਇਸ ਬਾਰੇ ਜਾਂਚ ਹੋਵੇਗੀ ਅਤੇ ਬੱਚੇ ਨੂੰ ਸਹੀ ਮਾਪਿਆਂ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਯਤਨ ਕੀਤਾ ਜਾ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੀਂਹ ਦੀ ਤਬਾਹੀ, 121 ਜਾਣਿਆ ਦੀ ਮੌ੫ ਤ

htvteam

ਖੇਡ ਖੇਡ ‘ਚ ਬੰਦਾ ਮਾਸੂਮ ਬੱਚੇ ਨਾਲ ਕਰ ਗਿਆ ਵੱਡਾ ਕਾਂਡ ਮਾਪਿਆਂ ਦੇ ਸਾਹਮਣੇ ਘਟਨਾ ਨੂੰ ਦਿੱਤਾ ਅੰਜਾਮ

htvteam

ਦੇਖੋ ਮੁੰਡੇ ਨੇ ਕੁੜੀ ਨਾਲ ਕੀ ਕਰਤਾ

htvteam

Leave a Comment