Htv Punjabi
Crime Punjab Video

ਭੀਖ ਮੰਗ ਰਹੀ ਜਨਾਨੀ ਤੇ ਹੋਇਆ ਪਰਚਾ ! ਦੇਖੋ ਕਿਉਂ ?

ਅੰਮ੍ਰਿਤਸਰ ‘ਚ ਭੀਖ ਮੰਗਣ ‘ਤੇ ਪਹਿਲੀ ਐਫਆਈਆਰ

ਭਿਖਾਰੀ ਔਰਤ ਖ਼ਿਲਾਫ ਮਾਮਲਾ ਹੋਇਆ ਦਰਜ
ਭੀਖ ਮੰਗਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤੀ
ਅੰਮ੍ਰਿਤਸਰ ‘ਚ ਹੋਈ ਕਾਰਵਾਈ ਦੀ ਸ਼ੁਰੂਆਤ
ਬੱਚਿਆਂ ਨਾਲ ਭੀਖ ਮੰਗਣ ਵਾਲੀ ਔਰਤ ਖ਼ਿਲਾਫ ਰਣਜੀਤ ਐਵਨਿਊ ਪੁਲਿਸ ਨੇ ਕੀਤੀ ਸਖਤ ਕਾਰਵਾਈ
ਪੰਜਾਬ ਸਰਕਾਰ ਵੱਲੋਂ ਸੜਕਾਂ ਤੇ ਚੌਰਾਹਿਆਂ ‘ਤੇ ਭੀਖ ਮੰਗਣ ਦੀ ਪ੍ਰਥਾ ਖ਼ਿਲਾਫ ਸ਼ੁਰੂ ਕੀਤੇ ਗਏ ਅਭਿਆਨ ਤਹਿਤ ਅੰਮ੍ਰਿਤਸਰ ‘ਚ ਪਹਿਲੀ ਵੱਡੀ ਕਾਰਵਾਈ ਹੋਈ ਹੈ। ਡੀਸੀ ਦਫ਼ਤਰ ਤੋਂ ਮਿਲੇ ਹੁਕਮਾਂ ਦੇ ਆਧਾਰ ‘ਤੇ ਰਣਜੀਤ ਐਵਨਿਊ ਪੁਲਿਸ ਨੇ ਇੱਕ ਔਰਤ ਨਿਰਮਲਾ ਦੇ ਖ਼ਿਲਾਫ ਐਫਆਈਆਰ ਦਰਜ ਕੀਤੀ ਹੈ, ਜੋ ਬੱਚਿਆਂ ਨੂੰ ਅੱਗੇ ਕਰਕੇ ਗੱਡੀਆਂ ਕੋਲੋਂ ਭੀਖ ਮੰਗ ਰਹੀ ਸੀ। ਥਾਣਾ ਮੁਖੀ ਰੋਬਿਨ ਹੰਸ ਨੇ ਪੁਸ਼ਟੀ ਕੀਤੀ ਕਿ ਇਹ ਕਾਰਵਾਈ ਡੀਸੀ ਦਫ਼ਤਰ ਦੀ ਸ਼ਿਕਾਇਤ ‘ਤੇ ਹੋਈ। ਸਰਕਾਰ ਹੁਣ ਇਹ ਵੀ ਜਾਂਚੇਗੀ ਕਿ ਇਹ ਲੋਕ ਕਿੱਥੋਂ ਦੇ ਰਹਿਣ ਵਾਲੇ ਹਨ ਅਤੇ ਬੱਚੇ ਕਿਨ੍ਹਾਂ ਦੇ ਹਨ।

ਅੰਮ੍ਰਿਤਸਰ ਵਿੱਚ ਸੜਕਾਂ ਅਤੇ ਚੌਰਾਹਿਆਂ ‘ਤੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਵਿਚ ਆ ਰਹੇ ਲਗਾਤਾਰ ਵਾਧੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਖਤ ਰਵਾਇਆ ਅਪਣਾਇਆ ਹੈ। ਇਸ ਸੰਬੰਧੀ ਡੀਸੀ ਦਫਤਰ ਵੱਲੋਂ ਜਾਰੀ ਹੁਕਮਾਂ ਅਧੀਨ ਰਣਜੀਤ ਐਵਨਿਊ ਪੁਲਿਸ ਨੇ ਨਿਰਮਲਾ ਨਾਮ ਦੀ ਔਰਤ ਦੇ ਖ਼ਿਲਾਫ ਭੀਖ ਮੰਗਣ ਦਾ ਪਹਿਲਾ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਨਿਰਮਲਾ ਨਾਮ ਦੀ ਇੱਕ ਔਰਤ ਸੜਕ ਤੇ ਗੱਡੀਆਂ ਕੋਲ ਜਾ ਕੇ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗ ਰਹੀ ਸੀ। ਥਾਣਾ ਮੁਖੀ ਰੋਬਿਨ ਹੰਸ ਨੇ ਦੱਸਿਆ ਕਿ ਇਹ ਐਕਸ਼ਨ ਡੀਸੀ ਦਫ਼ਤਰ ਤੋਂ ਮਿਲੀ ਲਿਖਤੀ ਸ਼ਿਕਾਇਤ ‘ਤੇ ਲਿਆ ਗਿਆ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਭੀਖ ਮੰਗਣ ਵਾਲੇ ਲੋਕ ਕਿਸ ਇਲਾਕੇ ਤੋਂ ਹਨ, ਅਤੇ ਕੀ ਬੱਚੇ ਉਨ੍ਹਾਂ ਦੇ ਹੀ ਹਨ ਜਾਂ ਨਹੀਂ।

ਜ਼ਿਕਰ ਯੋਗ ਹੈ ਕਿ ਇਹ ਅੰਮ੍ਰਿਤਸਰ ਦੀ ਪਹਿਲੀ ਕਾਰਵਾਈ ਹੈ ਪਰ ਸੰਦੇਸ਼ ਸਾਫ਼ ਹੈ—ਭੀਖ ਮੰਗਣ ਦੀ ਵਿਵਸਥਾ ਪਿੱਛੇ ਲੁਕੇ ਮਾਫੀਆ ਤੇ ਨਕਲੀ ਢਾਂਚਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਇਹ ਕਦਮ ਸਿਰਫ ਕਾਨੂੰਨੀ ਨਹੀਂ, ਸਮਾਜਕ ਸੁਧਾਰ ਵੱਲ ਵੀ ਇੱਕ ਅਹਿਮ ਕਦਮ ਸਾਬਤ ਹੋ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

19 ਸਾਲ ਤੋਂ ਬਾਅਦ ਕੱਦ ਵਧਾਉਣ ਦਾ ਕੁਦਰਤੀ ਤਰੀਕਾ ਕੀ ਹੈ ?

htvteam

ਸਿੱਖ ਨੌਜਵਾਨਾਂ ਨੇ ਜਾਨ ‘ਤੇ ਖੇਡਕੇ ਬਚਾਈ ਜਾਨ

htvteam

ਨਵੀ ਵਿਆਹੀ ਘਰਵਾਲੀ ਦੇ ਸਾਹਮਣੇ ਘਰਵਾਲੇ ਦੇ ਮਾਰੀਆਂ ਗੋਲੀਆਂ

htvteam

Leave a Comment