Htv Punjabi
Crime Punjab Video

ਭੀੜੀ ਗਲੀ ਚ ਹੋ ਗਏ ਟਾਕਰੇ, ਭੱਜੀਆਂ ਫਿਰਨ ਜਨਾਨੀਆਂ

ਮਮਦੋਟ ਚ ਗਲੀ ਚ ਹੋ ਰਹੇ ਝਗੜੇ ਨੂੰ ਛਡਾਉਣਾ ਪਿਆ ਮਹਿੰਗਾ
ਵਿਅਕਤੀ ਨਾਲ ਹੀ ਕੀਤਾ ਗੁੰਡਾਗਰਦੀ
ਕੁੱਟਮਾਰ ਸੀਸੀਟੀਵੀ ਵਿੱਚ ਹੋਈ ਕੈਦ
ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਸਾਹਮਣੇ ਆਇਆ ਹੈ। ਜਿਥੇ ਦੋ ਧਿਰਾਂ ਵਿਚਕਾਰ ਹੋ ਰਹੇ ਝਗੜੇ ਨੂੰ ਛਡਾਉਣ ਗਏ ਵਿਅਕਤੀ ਦੀ ਹੀ ਬਦਮਾਸ਼ਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਜਿਸਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਗੁੰਡਾਗਰਦੀ ਦੌਰਾਨ ਗਲੀ ਵਿੱਚ ਖੜੀਆਂ ਔਰਤਾਂ ਨੇ ਵੀ ਭੱਜ ਕੇ ਉਸ ਵਿਅਕਤੀ ਨੂੰ ਛਡਾਉਣ ਦੀ ਕੀਤੀ ਕੋਸ਼ਿਸ਼ ਪਰ ਹਮਲਾਵਰਾਂ ਨੇ ਉਹਨਾਂ ਤੇ ਵੀ ਹਮਲਾ ਕਰਨ ਦੇ ਪੀੜਤਾ ਨੇ ਆਰੋਪ ਲਗਾਏ ਹਨ।

ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤਾਂ ਨੇ ਦੱਸਿਆ ਗਲੀ ਵਿੱਚ ਝਗੜਾ ਹੋ ਰਿਹਾ ਸੀ। ਅਤੇ ਕੁੱਝ ਲੋਕ ਤੇਜਧਾਰ ਹਥਿਆਰਾਂ ਨਾਲ ਲੈਂਸ ਸੀ। ਅਤੇ ਜਦ ਉਹ ਝਗੜੇ ਦੌਰਾਨ ਛੁਡਾਉਣ ਗਏ ਤਾਂ ਉਲਟਾ ਉਨ੍ਹਾਂ ਨਾਲ ਹੀ ਕੁੱਟਮਾਰ ਕੀਤੀ ਗਈ। ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਦੇ ਹੱਥਾਂ ਵਿੱਚ ਤੇਜਧਾਰ ਹਥਿਆਰ ਹੁੰਦੇ ਹਨ ਅਗਰ ਕੋਈ ਵਿਰੋਧ ਕਰਦਾ ਹੈ ਤਾਂ ਹਮਲਾ ਕਰ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹਨ। ਪੀੜਤਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਦੂਸਰੇ ਪਾਸੇ ਜਦ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਜੋ ਵੀ ਕਸੂਰਵਾਰ ਹੋਏਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਆਪਣੇ ਭਰਾ ਨੂੰ ਬਚਾਉਣ ਲਈ ਭੈਣ ਨੇ ਪੁਲਿਸ ਦਾ ਕੀਤਾ ਟਾਕਰਾ

htvteam

ਮੁੱਖ ਮੰਤਰੀ ਦੇ ਹਲਕੇ ‘ਚ ਜਵਾਕਾਂ ਸਣੇ ਰਾਤਾਂ ਕੱਟਣ ਨੂੰ ਮਜ਼ਬੂਰ ਮੁਲਾਜ਼ਮ

htvteam

ਅਚਾਨਕ ਘਰ ਦੇ ਬਾਹਰ ਆਉਣ ਲੱਗੀਆਂ ਅਜੀਬ ਆਵਾਜ਼ਾਂ

htvteam

Leave a Comment