ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ‘ਤੇ ਰਾਜਨੀਤਿਕ ਭੂਚਾਲ
ਗੁਨੀਵ ਕੌਰ ਦੇ ਬਿਆਨ ਨੂੰ ਲੈਕੇ ਜੀਵਨ ਜੋਤ ਕੌਰ ਨੇ ਦਿੱਤਾ ਤਿੱਖਾ ਜਵਾਬ
ਕਿਹਾ ਕਿ ਆਪਣੇ ਬੱਚਿਆ ਤੇ ਆਈ ਤੇ ਇਨ੍ਹੀਂ ਤਕਲੀਫ ਹੋਈ
ਜਦੋਂ ਲੋਕਾ ਦੇ ਬੱਚਿਆ ਨੂੰ ਨਸ਼ਿਆਂ ਤੇ ਲਾਇਆ ਸੀ ਉਹਨਾਂ ਮਾਵਾਂ ਨੂੰ ਕਿੰਨੀ ਤਕਲੀਫ ਹੋਈ ਹੋਵੇਗੀ: ਜੀਵਨਜੋਤ
ਨਸ਼ੇ ਵਿਰੁੱਧ ਚਲ ਰਹੀ ਮੁਹਿੰਮ ਹੇਠ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਘਰ ਹੋਈ ਵਿਜੀਲੈਂਸ ਰੇਡ ਤੋਂ ਬਾਅਦ ਸਿਆਸੀ ਪਾਰਾ ਚੜ੍ਹ ਗਿਆ ਹੈ। ਮਜੀਠੀਆ ਦੀ ਪਤਨੀ ਅਤੇ ਬਟੀਅਾ ਹਲਕੇ ਤੋਂ ਵਿਧਾਇਕ ਗੁਨੀਵ ਕੌਰ ਵੱਲੋਂ ਦਿੱਤੇ ਗਏ ਬਿਆਨ ’ਤੇ ਹੁਣ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨ ਜੋਤ ਕੌਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਗੁਨੀਵ ਕੌਰ ਨੇ ਰੇਡ ਤੋਂ ਬਾਅਦ ਕਿਹਾ ਸੀ ਕਿ ਇਸ ਰੇਡ ਮੈਨੂੰ ਛੱਡ ਨਾ ਜਾ ਤੇਰੇ ਬੱਚੇ ਬਹੁਤ ਤੰਗ ਪਰੇਸ਼ਾਨ ਹੋਏ ਹਨ ਉਸ ਉੱਤੇ ਪਏ ਸਨ ਜਿਨਾਂ ਦੀ ਨੀਂਦ ਖਰਾਬ ਹੋ ਗਈ ਉਹਨਾਂ ਨਾਸ਼ਤਾ ਵੀ ਨਹੀਂ ਕੀਤਾ ਸੀ ।ਇਸ ਬਿਆਨ ‘ਤੇ ਜੀਵਨ ਜੋਤ ਕੌਰ ਨੇ ਤਿੱਖਾ ਹਮਲਾ ਕਰਦਿਆਂ ਕਿਹਾ “ਤੁਸੀਂ ਆਪਣੀ ਤਕਲੀਫ ਬਿਆਨ ਕਰ ਰਹੇ ਹੋ ਕਿ ਤੁਸੀਂ ਇਕ ਮਾਂ ਹੋ, ਪਰ ਕਦੇ ਸੋਚਿਆ ਕਿ ਨਸ਼ਿਆਂ ਦੀ ਲਤ ਕਾਰਨ ਕਿੰਨੀਆਂ ਮਾਵਾਂ ਦੇ ਘਰ ਉਜੜੇ?
ਕਿੰਨਿਆਂ ਦੇ ਪੁੱਤ ਨਸ਼ਿਆਂ ਚ ਪੈ ਕੇ ਮਰ ਗਏ, ਜਵਾਨੀ ਵੇਖਣ ਤੋਂ ਪਹਿਲਾਂ ਹੀ ਜਿਨ੍ਹਾਂ ਦੇ ਘਰਾਂ ਵਿਚ ਚੁੱਲ੍ਹਾ ਵੀ ਨਹੀਂ ਸੱਜਦਾ, ਉਹਨਾਂ ਮਾਵਾਂ ਨੂੰ ਤਕਲੀਫ ਨਹੀਂ ਹੋਈ ਹੋਏਗੀ ।ਉਨ੍ਹਾਂ ਆਗੇ ਕਿਹਾ“ਅੱਜ ਤੁਹਾਡੇ ਬੱਚਿਆਂ ਦੀ ਨੀਂਦ ਖਰਾਬ ਹੋਈ, ਪਰ ਜਦੋਂ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਪੱਕੀ ਨੀਂਦ ਸੁਆ ਦਿੱਤਾ, ਤਦ ਤੁਹਾਨੂੰ ਕਿਸੇ ਦੀ ਚਿੰਤਾ ਨਹੀਂ ਸੀ। ਤੁਸੀਂ ਵੀ ਇਕ ਮਾਂ ਹੋ, ਤੁਹਾਨੂੰ ਲੋਕਾਂ ਦੀਆਂ ਮਾਵਾਂ ਦੀ ਦਰਦ ਨੂੰ ਸਮਝਣਾ ਚਾਹੀਦਾ ਸੀ।”ਜੀਵਨ ਜੋਤ ਕੌਰ ਨੇ ਕਿਹਾ ਕਿ ਇਹ ਰੇਡ ਕਿਸੇ ਰਾਜਨੀਤਿਕ ਦਾ ਹਿੱਸਾ ਨਹੀਂ, ਸਗੋਂ ਸਰਕਾਰ ਵੱਲੋਂ ਨਸ਼ੇ ਦੇ ਖ਼ਿਲਾਫ਼ ਚਲ ਰਹੀ ਕਾਨੂੰਨੀ ਕਾਰਵਾਈ ਦਾ ਹਿੱਸਾ ਹੈ। ਇਸ ਪੂਰੇ ਮਾਮਲੇ ਨੇ ਰਾਜਨੀਤਿਕ ਗਰਮਾਹਟ ਪੈਦਾ ਕਰ ਦਿੱਤੀ ਹੈ। ਇੱਕ ਪਾਸੇ ਅਕਾਲੀ ਦਲ ਰੇਡ ਨੂੰ ਬਦਲੇ ਦੀ ਰਾਜਨੀਤੀ ਦੱਸ ਰਿਹਾ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਆਪਣੇ ਫੈਸਲੇ ਨੂੰ ਨਸ਼ੇ ਖਿਲਾਫ਼ ਠੋਸ ਕਾਰਵਾਈ ਵਜੋਂ ਪੇਸ਼ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..