ਫਿਰੋਜਪੁਰ ਤੇ ਕਸਬਾ ਮਮਦੋਟ ਪਿੰਡ ਰਾਊਕੇ ਹਿਠਾੜ ਵਿਖੇ ਹੰਗਾਮਾ
ਪੁਲਿਸ ਅਤੇ ਵਿਆਹੇ ਜੋੜੇ ਵਿੱਚ ਜੰਮ ਕੇ ਹੋਇਆ ਹੰਗਾਮਾ
ਲੜਕੀ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ ਸੀ ਲੜਕੇ ਤੇ ਪਰਚਾ
ਕੁੜੀ ਕਿਡਨੈਪ ਕਰਕੇ ਲਿਜਾਣ ਲਈ ਪੁਲਿਸ ਵਿੱਚ ਕਰਵਾਈ ਗਈ ਸੀ ਸ਼ਿਕਾਇਤ ਦਰਜ ਪੁਲਿਸ ਨੇ ਆਰੋਪੀ ਆਸ਼ਿਕ ਦੇ ਖਿਲਾਫ ਕੀਤਾ ਸੀ ਕਿਡਨੈਪਿੰਗ ਦਾ ਮੁਕਦਮਾ ਦਰਜ, ਕੋਟ ਮੈਰਿਜ ਕਰਾਉਣ ਤੋਂ ਬਾਅਦ ਘਰ ਵਾਪਸ ਪਰਤੇ ਜੋੜੇ ਚੁੱਕਣ ਆ ਗਈ ਪੁਲਿਸ, ਕਈ ਘੰਟੇ ਪਿੰਡ ਵਿੱਚ ਚੱਲਦਾ ਰਿਹਾ ਪੁਲਿਸ ਅਤੇ ਵਿਆਹੇ ਜੋੜੇ ਵਿਚਕਾਰ ਖਿੱਚਤ ਧੂ ਦਾ ਸਿਲਸਿਲਾ, ਜਿਸ ਕੁੜੀ ਨੂੰ ਕਿਡਨੈਪ ਕਰਕੇ ਲਿਜਾਣ ਦਾ ਲੜਕੇ ਉੱਤੇ ਮੁਕਦਮਾ ਦਰਜ ਉਹੀ ਵਿਆਹੀ ਕੁੜੀ ਪੁਲਿਸ ਦੇ ਅੱਗੇ ਡਟੀ ਰਹੀ ਕਿਹਾ ਇਹ ਮੇਰਾ ਪਤੀ ਕਿਸੇ ਕੀਮਤ ਤੇ ਵੀ ਨਹੀਂ ਪੁਲਿਸ ਦੇ ਹਵਾਲੇ ਕਰਾਂਗੀ , ਬਾਏ ਆਪਣੀ ਮਰਜ਼ੀ ਨਾਲ ਕਰਵਾਈ ਹੈ ਕੋਟ ਮੈਰਿਜ ਸਾਰੇ ਪਿੰਡ ਦੇ ਚੌਂਕ ਵਿੱਚ ਨਵ ਵਿਆਹੁਤਾ ਕੁੜੀ ਆਪਣੇ ਪਤੀ ਨੂੰ ਗਲੇ ਲਗਾ ਕੇ ਪੁਲਿਸ ਵਾਲਿਆਂ ਦੇ ਅੱਗੇ ਟਟੀ ਕਿਹਾ ਉਸ ਦੇ ਪਰਿਵਾਰ ਤੇ ਦਬਾਅ ਹੇਠਾਂ ਕੰਮ ਕਰ ਰਹੀ ਹੈ ਪੁਲਿਸ ਉਸ ਦਾ ਨਹੀਂ ਹੋਇਆ ਕਿਰਨੈਪ ਮਰਜ਼ੀ ਨਾਲ ਕਰਵਾਈ ਹੈ ਕੋਰਟ ਮੈਰਿਜ, ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਪਿਆਰ ਅੰਨਾ ਹੀ ਨਹੀਂ ਹੁੰਦਾ ਪਿਆਰ ਦੀ ਤਾਕਤ ਵੀ ਹੁੰਦੀ ਹੈ ਇਹ ਨਜ਼ਾਰਾ ਵੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਰਾਊਕੇ ਹਿਠਾੜ ਵਿਖੇ ਜਿੱਥੇ ਘਰੋਂ ਭੱਜ ਕੇ ਇੱਕ ਪ੍ਰੇਮੀ ਜੋੜੇ ਵੱਲੋਂ ਕੋਟ ਮੈਰਿਜ ਕਰਵਾਉਣ ਤੋਂ ਬਾਅਦ ਜਦ ਉਹ ਘਰ ਪਰਤੇ ਤਾਂ ਉਹਨਾਂ ਨੂੰ ਚੁੱਕਣ ਲਈ ਪੁਲਿਸ ਪਹੁੰਚ ਗਈ ਨਵ ਵਿਆਹੁਤਾ ਪ੍ਰੇਮਿਕਾ ਨੇ ਪਿੰਡ ਦੇ ਚੌਂਕ ਦੇ ਵਿਚਾਲੇ ਹੀ ਪੁਲਿਸ ਨਾਲ ਮੱਥਾ ਲਾ ਲਿਆ ਅਤੇ ਖਿੱਚ ਧੂ ਕਰਕੇ ਲਿਜਾ ਰਹੇ ਲੜਕੇ ਨੂੰ ਪੁਲਿਸ ਕੋਲੋਂ ਛੁਡਵਾ ਕੇ ਆਪਣੇ ਗਲ ਲਾ ਲਿਆ ਅਤੇ ਕਿਹਾ ਕਿ ਉਹ ਉਸ ਦਾ ਸੱਚਾ ਪਿਆਰ ਹੈ ਅਤੇ ਉਸਨੇ ਆਪਣੀ ਮਰਜ਼ੀ ਨਾਲ ਕੋਰਟ ਮੈਰਿਜ ਕਰਵਾਈ ਹੈ ਪੁਲਿਸ ਅਤੇ ਵਿਆਹੇ ਜੋੜੇ ਵਿਚਕਾਰ ਕਈ ਘੰਟੇ ਤਕਰਾਰ ਪਿੰਡ ਵਿੱਚ ਚਲਦੀ ਰਹੀ ਜਿੱਥੇ ਪੁਲਿਸ ਉਸ ਨੂੰ ਚੱਕ ਕੇ ਲਿਜਾਣਾ ਚਾਹੁੰਦੀ ਸੀ ਉਥੇ ਹੀ ਨਵ ਵਿਆਹੁਤਾ ਵੱਲੋਂ ਪੁਲਿਸ ਨੂੰ ਐਸਾ ਕਰਨ ਤੋਂ ਰੋਕਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਊਕੇ ਦੀ ਰਹਿਣ ਵਾਲੀ ਨੀਲਮ ਦਾ ਪਿਆਰ ਪਿੰਡ ਰਾਊ ਕੇ ਹਿਠਾੜ ਦੇ ਰਹਿਣ ਵਾਲੇ ਕੁਲਦੀਪ ਸਿੰਘ ਨਾਲ ਹੋ ਗਿਆ ਪਿਆਰ ਨੂੰ ਪ੍ਰਵਾਣ ਚੜਦਾ ਨਾ ਵੇਖ ਕੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਵੀ ਨੀਲਮ ਅਤੇ ਕੁਲਦੀਪ ਘਰੋਂ ਭੱਜ ਗਏ ਨੀਲਮ ਦੇ ਪਰਿਵਾਰ ਵੱਲੋਂ ਕੁਲਦੀਪ ਸਿੰਘ ਦੇ ਖਿਲਾਫ ਪੁਲਿਸ ਵਿੱਚ ਉਹਨਾਂ ਦੀ ਕੁੜੀ ਨੂੰ ਕਿਡਨੈਪ ਕਰਕੇ ਲਿਜਾਣ ਦਾ ਮੁਕਦਮਾ ਦਰਜ ਕਰਵਾ ਦਿੱਤਾ ਲੜਕੀ ਦੇ ਪਰਿਵਾਰ ਮੁਤਾਬਿਕ ਉਹਨਾਂ ਦੀ ਲੜਕੀ ਨਬਾਲਿਗ ਸੀ।
ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਕਰੀਬ ਡੇਢ ਮਹੀਨੇ ਬਾਅਦ ਦੋਨੋਂ ਆਸ਼ਿਕ ਕੋੜ ਮੈਰਿਜ ਕਰਵਾ ਕੇ ਵਾਪਸੀ ਪਿੰਡ ਪਰਤਾਏ ਇਸ ਦੀ ਭਿਣਕ ਜਦ ਪੁਲਿਸ ਨੂੰ ਲੱਗੀ ਤਾਂ ਪੁਲਿਸ ਲੜਕੇ ਨੂੰ ਗਿਰਫਤਾਰ ਕਰਨ ਲਈ ਪਿੰਡ ਵਿੱਚ ਪਹੁੰਚ ਗਈ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਤਾਂ ਨਵ ਵਿਆਹੁਤਾ ਵੱਲੋਂ ਪੁਲਿਸ ਨੂੰ ਐਸਾ ਕਰਨ ਤੋਂ ਰੋਕਿਆ ਤਾਂ ਪੁਲਿਸ ਲੜਕੇ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਸੀ ਜਦ ਪੁਲਿਸ ਨੇ ਲੜਕੇ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਗਿਆ ਤਾਂ ਲੜਕੀ ਗੱਡੀ ਦੇ ਨਾਲ ਲਟਕ ਗਈ ਅਤੇ ਕਈ ਮੀਟਰ ਦੂਰ ਤੱਕ ਪੁਲਿਸ ਗੱਡੀ ਦੇ ਨਾਲ ਉਸ ਨੂੰ ਘਰੀਸ ਦੀ ਗਈ ਪਰ ਉਸ ਨੇ ਆਪਣੇ ਪਤੀ ਦਾ ਸਾਥ ਨਹੀਂ ਛੱਡਿਆ ਤਾਂ ਆਖਿਰ ਪੁਲਿਸ ਨੂੰ ਗੱਡੀ ਰੋਕਣੀ ਪਈ ਜਿਸ ਤਰ੍ਹਾਂ ਹੀ ਗੱਡੀ ਰੁਕੀ ਤਾਂ ਪੁਲਿਸ ਨੇ ਆਪਣੇ ਉਸ ਦੇ ਪਤੀ ਨੂੰ ਗੱਡੀ ਵਿੱਚੋਂ ਬਾਹਰ ਉਤਾਰਿਆ ਅਤੇ ਕਿਹਾ ਉਹ ਆਪਣੀ ਮਰਜ਼ੀ ਨਾਲ ਕੋਰਟ ਮੈਰਿਜ ਕਰਵਾ ਕੇ ਆਈ ਹੈ ਅਤੇ ਉਹ ਬਾਲਕ ਹੈ ਉਸ ਉੱਪਰ ਕਿਸੇ ਦਾ ਵੀ ਕੋਈ ਦਬਾਅ ਨਹੀਂ ਹੈ। ਉਸ ਦੇ ਪਤੀ ਦੇ ਖਿਲਾਫ ਝੂਠਾ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵਾਲੇ ਉਸਦੇ ਪਰਿਵਾਰ ਦੇ ਕਹਿਣ ਤੇ ਤੰਗ ਪਰੇਸ਼ਾਨ ਕਰ ਰਹੇ ਹਨ।
ਉਥੇ ਹੀ ਪੁਲਿਸ ਉੱਪਰ ਰਿਸ਼ਵਤ ਮੰਗਣ ਦੇ ਅਤੇ ਲੜਕੀ ਦੇ ਪਰਿਵਾਰ ਤੇ ਦਬਾਅ ਹੇਠਾਂ ਨਵ ਵਿਆਹੁਤਾ ਜੋੜੇ ਤੇ ਝੂਠੀ ਕਾਰਵਾਈ ਕਰਨ ਦੇ ਦੋਸ਼ ਲੱਗੇ ਹਨ ਇਸ ਬਾਬਤ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਕਿਉਂਕਿ ਜਦ ਪੁਲਿਸ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਸੀ ਉਸ ਸਮੇਂ ਕੁੜੀ ਨਬਾਲਿਗ ਸੀ ਜੇਕਰ ਉਹਨਾਂ ਨੇ ਕੋਰਟ ਮੈਰਿਜ ਕਰਵਾਈ ਹੈ ਤਾਂ ਉਸ ਸਮੇਂ ਉਹ ਬਾਲਕ ਹੈ ਤਾਂ ਉਸ ਮਾਮਲੇ ਦੀ ਜਾਂਚ ਕਰਕੇ ਜੋ ਵੀ ਆਰੋਪੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਨੂੰ ਆਖਿਰ ਲੜਕੀ ਦੇ ਉਸ ਅੰਨੇ ਪਿਆਰ ਦੇ ਅੱਗੇ ਝੁਕਣਾ ਪਿਆ ਅਤੇ ਪੁਲਿਸ ਉਸ ਦੇ ਪਤੀ ਨੂੰ ਛੱਡ ਕੇ ਉਥੋਂ ਚਲੀ ਗਈ ਪਿੰਡ ਵਿੱਚ ਘਟੀ ਘਟਨਾ ਨੇ ਇਹ ਸਾਬਤ ਕੀਤਾ ਹੈ ਕਿ ਪਿਆਰ ਖਾਲੀ ਅੰਨਾ ਨਹੀਂ ਹੁੰਦਾ ਉਹ ਤਾਕਤਵਰ ਵੀ ਬਹੁਤ ਹੁੰਦਾ ਹੈ ਜੇਕਰ ਉਹ ਆਪਣੇ ਸਾਥੀ ਦੇ ਨਾਲ ਖੜਾ ਹੋ ਜਾਵੇ ਤਾਂ ਦੁਨੀਆਂ ਦੀ ਕੋਈ ਤਾਕਤ ਉਸ ਨੂੰ ਹਿਲਾ ਨਹੀਂ ਸਕਦੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
