ਹੱਥ ਦੇ ਵਿੱਚ ਰਿਪੋਰਟਾਂ ਫੜ ਕੇ ਜਿਹੜਾ ਨੌਜਵਾਨ ਹਸਪਤਾਲ ਦੇ ਵਿੱਚ ਹੰਗਾਮਾ ਕਰ ਰਿਹਾ ਇਹ ਰਿਪੋਰਟਾਂ ਇਸਦੀ ਪਤਨੀ ਦੀਆਂ ਨੇ।,, ਦਾ ਇਲਜ਼ਾਮ ਹੈ ਕਿ ਡਾਕਟਰਾਂ ਨੇ ਸਟੰਟ ਕਹਿ ਕੇ ਪਰ ਉਸਦੇ ਸਟੰਟ ਨਹੀਂ ਪਾਇਆ ਤੇ ਸਾਡੇ ਤੋਂ ਪੈਸੇ ਵੀ ਲੈ ਲਏ ਤੇ ਬਾਹਰ ਜਾ ਕੇ ਰਿਪੋਰਟਾਂ ਚ ਪਤਾ ਲੱਗ ਗਿਆ ਕਿ ਔਰਤ ਦੇ ਸਟੰਟ ਪਾਇਆ ਹੀ ਨਹੀਂ ਜਿਸ ਤੋਂ ਬਾਅਦ ਪੰਜ ਦਿਨਾਂ ਬਾਅਦ ਫਿਰ ਉਹ ਬਿਮਾਰ ਹੋਈ ਤਾਂ ਅਸੀਂ ਲੈ ਕੇ ਆਏ ਅਤੇ ਫਿਰ ਸਾਨੂੰ ਕਹਿੰਦੇ ਹੋਰ ਹੋਸਪਿਟਲ ਚ ਲੈ ਜਾਓ ਤਾਂ ਜਾਂਦੇ ਹੋਏ ਉਸਦੀ ਮੌਤ ਹੋ ਗਈ। ਤਾਂ ਪੀੜਤ ਪਰਿਵਾਰ ਨੇ ਡਾਕਟਰ ਤੇ ਅਣਗੈਲੀ ਦੇ ਇਲਜ਼ਾਮ ਲਗਾਏ,,,,,,,,,
ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ‘ਚ ਮਹਿਲਾ ਦੀ ਮੌਤ ਹੋਣ ‘ਤੇ ਪਰਿਵਾਰ ਵਾਲਿਆਂ ਵਲੋਂ ਹਸਪਤਾਲ਼ ਪ੍ਰਸ਼ਾਸ਼ਨ ਦੇ ਖਿਲਾਫ ਹੰਗਾਮਾ ਕੀਤਾ ਗਿਆ ਜਿਸਦੇ ਪੁਲੀਸ ਅਧਿਕਾਰੀ ਵੀ ਮੋਕੇ ਤੇ ਪੁੱਜੇ ਉਨ੍ਹਾਂ ਵੱਲੋ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਵੱਲੋ ਹਸਪਤਾਲ਼ ਪ੍ਰਸ਼ਾਸ਼ਨ ਦੇ ਖਿਲਾਫ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋ ਲਗਾਈ ਇਨਸਾਫ ਦੀ ਗੁਹਾਰ ਇਸ ਮੌਕੇ ਪੀੜਿਤ ਪਰਿਵਾਰ ਨੇ ਕਿਹਾ ਕਿ 5 ਦਿਨ ਪਹਿਲਾਂ ਉਨ੍ਹਾਂ ਨੂੰ ਅਪਣੀ ਲੜਕੀ ਦੇ ਪੇਟ ‘ਚ ਪੱਥਰੀ ਹੋਣ ਦਾ ਸ਼ੱਕ ਸੀ ਜਿਸ ਦੇ ਚਲਦੇ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਤੁਹਾਡੀ ਲੜਕੀ ਨੂੰ ਪੀਲੀਆ ਹੈ ਅਤੇ ਇਸ ਦੇ ਸਟੈਂਟ ਵੀ ਪਾਉਣਾ ਪੈਣਾ ਹੈ ਡਾਕਟਰਾਂ ਵੱਲੋਂ ਉਨ੍ਹਾ ਦੀ ਲੜਕੀ ਦੇ ਸਟੰਟ ਪਾਉਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ 5 ਦਿਨਾਂ ਬਾਅਦ ਦੁਬਾਰਾ ਛੁੱਟੀ ਦੇ ਦਿੱਤੀ ਅਤੇ ਉਨ੍ਹਾ ਦੀ ਲੜਕੀ ਨੂੰ ਜਦੋਂ ਫਿਰ ਦਰਦ ਉੱਠੀ ਤੇ ਉਹਨਾਂ ਘਰ ਦੇ ਨਜਦੀਕ ਡਾਕਟਰ ਨੂੰ ਦਿਖਾਇਆ ਤੇ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਦੇ ਤਾਂ ਕੋਈ ਸਟੰਟ ਪਾਇਆ ਹੀ ਨਹੀਂ ਗਿਆ ਜਦੋਂ ਅਸੀਂ ਓਸਨੂੰ ਹਸਪਤਾਲ਼ ਵਿਚ ਇਲਾਜ਼ ਲਈ ਲੈਕੇ ਪੁੱਜੇ ਤਾਂ ਉਸ ਦੀ ਮੌਤ ਹੋ ਗਈ, ਜਿਸਦੇ ਚਲਦੇ ਪੀੜਿਤ ਪਰਿਵਾਰ ਨੇ ਹਸਪਤਾਲ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਤੇ ਡਾਕਟਰ ਕੋਲੋਂ ਇਨਸਾਫ ਦੀ ਮੰਗ ਕੀਤੀ,,,,,
ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ਡਾਕਟਰਾਂ ਨੇ ਦੱਸਿਆ ਕਿ ਸਵੇਰੇ ਲੜਕੀ ਨੂੰ ਇਲਾਜ ਦੇ ਲਈ ਲੈ ਕੇ ਆਏ ਸਨ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਬਾਕੀ ਪਰਿਵਾਰ ਵੱਲੋਂ ਸਾਨੂੰ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ ਫਿਰ ਵੀ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕਰ ਰਹੇ ਹਾਂ। ਜਿਸ ਦਾ ਵੀ ਕਸੂਰ ਹੋਏਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ।
ਖੈਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
