Htv Punjabi
Punjab Video

ਮਾਪਿਆਂ ਤੋਂ ਪੁੱਛੇ ਬਿਨ੍ਹਾ ਡਾਕਟਰਾਂ ਨੇ ਲੜਕੀ ਨਾਲ ਦੇਖੋ ਕੀ ਕੀਤਾ

12 ਸਾਲਾ ਬੱਚੀ ਦੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮੌਤ
ਪਰਿਵਾਰ ਵੱਲੋਂ ਡਾਕਟਰਾਂ ‘ਤੇ ਲਾਪਰਵਾਹੀ ਦੇ ਗੰਭੀਰ ਦੋਸ਼
ਆਕਸੀਜਨ ਲੈਵਲ ਸੁਧਰਨ ਬਾਵਜੂਦ ਅਚਾਨਕ ਮੌਤ
ਬਿਨਾਂ ਸਹਿਮਤੀ ਇਲਾਜ ਕਰਨ ਦਾ ਆਰੋਪ
ਚੈਸਟ ਡਿਪਾਰਟਮੈਂਟ ਵੱਲੋਂ ਵਿਜ਼ਿਟ ਨਾ ਹੋਣ ਦਾ ਦੋਸ਼, ਫਾਈਲ ਨਾ ਦੇਣ ‘ਤੇ ਉਠੇ ਸਵਾਲ
ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਸ਼ਿਕਾਇਤ ਮਿਲਣ ‘ਤੇ ਕਾਰਵਾਈ ਦਾ ਭਰੋਸਾ
ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਦੇ ਬੇਬੇ ਨਾਨਕੀ ਵਾਰਡ ਵਿੱਚ 12 ਸਾਲਾ ਬੱਚੀ ਦੀ ਮੌਤ ਦਾ ਮਾਮਲਾ ਗੰਭੀਰ ਬਣਦਾ ਜਾ ਰਿਹਾ ਹੈ। ਮ੍ਰਿਤਕ ਬੱਚੀ ਦੇ ਪਰਿਵਾਰ ਨੇ ਡਾਕਟਰਾਂ ਅਤੇ ਹਸਪਤਾਲ ਪ੍ਰਸ਼ਾਸਨ ‘ਤੇ ਭਾਰੀ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਪਰਿਵਾਰ ਮੁਤਾਬਕ ਬੱਚੀ ਦੀ ਆਕਸੀਜਨ ਲੈਵਲ 7 ਤਾਰੀਖ ਦੀ ਰਾਤ ਨੂੰ ਘਟ ਕੇ 35 ਰਹਿ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਐਮਰਜੈਂਸੀ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ।

ਪਰਿਵਾਰ ਦੱਸਦਾ ਹੈ ਕਿ ਐਮਰਜੈਂਸੀ ਵਿੱਚ ਆਕਸੀਜਨ ਲਗਾਉਣ ਤੋਂ ਬਾਅਦ ਬੱਚੀ ਦੀ ਹਾਲਤ ਵਿੱਚ ਸੁਧਾਰ ਆਇਆ ਅਤੇ ਆਕਸੀਜਨ ਲੈਵਲ 80 ਤੋਂ 85 ਤੱਕ ਪਹੁੰਚ ਗਈ। ਰਾਤ ਨੂੰ ਬੱਚੀ ਸਟੇਬਲ ਰਹੀ ਅਤੇ ਸਵੇਰੇ ਵੀ ਹਾਲਤ ਠੀਕ ਸੀ। ਐਕਸ-ਰੇ ਤੋਂ ਬਾਅਦ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਬੱਚੀ ਦੇ ਖੱਬੇ ਫੇਫੜੇ ਵਿੱਚ ਪਾਣੀ ਹੈ ਅਤੇ ਚੈਸਟ ਡਿਪਾਰਟਮੈਂਟ ਦੇ ਡਾਕਟਰ ਨੂੰ ਵਿਖਾਉਣ ਲਈ ਕਿਹਾ ਗਿਆ।

ਪਰਿਵਾਰ ਦਾ ਆਰੋਪ ਹੈ ਕਿ ਚੈਸਟ ਡਿਪਾਰਟਮੈਂਟ ਦੇ ਡਾਕਟਰ ਨੇ ਸ਼ਾਮ ਨੂੰ ਵਿਜ਼ਿਟ ਕਰਨ ਦੀ ਗੱਲ ਕਹੀ ਪਰ ਕੋਈ ਲਿਖਤੀ ਹਦਾਇਤ ਨਹੀਂ ਦਿੱਤੀ ਗਈ। ਵਾਰਡ ਵਿੱਚ ਮੌਜੂਦ ਡਿਊਟੀ ਡਾਕਟਰ ਵੱਲੋਂ ਲਿਖਤੀ ਹਦਾਇਤਾਂ ਦੀ ਮੰਗ ਕੀਤੀ ਗਈ, ਜਿਸ ਕਾਰਨ ਪਰਿਵਾਰ ਨੂੰ ਦੁਬਾਰਾ ਡਾਕਟਰ ਕੋਲ ਭੇਜਿਆ ਗਿਆ। ਹਾਲਾਂਕਿ ਸ਼ਾਮ ਤੱਕ ਕੋਈ ਵੀ ਸੀਨੀਅਰ ਡਾਕਟਰ ਵਿਜ਼ਿਟ ਲਈ ਨਹੀਂ ਆਇਆ।

ਪਰਿਵਾਰ ਦਾ ਕਹਿਣਾ ਹੈ ਕਿ ਬਿਨਾਂ ਮਾਤਾ-ਪਿਤਾ ਜਾਂ ਦਾਦਾ ਦੀ ਸਹਿਮਤੀ ਲਏ ਬੱਚੀ ਦੇ ਫੇਫੜੇ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੂਈਆਂ ਲਗਾਈਆਂ ਗਈਆਂ ਅਤੇ ਗਲੇ ਵਿੱਚ ਕੀਤੀ ਗਈ ਕਾਰਵਾਈ ਕਾਰਨ ਮੂੰਹ ਵਿੱਚੋਂ ਖੂਨ ਆ ਗਿਆ, ਜਿਸ ਤੋਂ ਤੁਰੰਤ ਬਾਅਦ ਬੱਚੀ ਦੀ ਮੌਤ ਹੋ ਗਈ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਮੈਡੀਕਲ ਫਾਈਲ ਨਹੀਂ ਦਿੱਤੀ ਜਾ ਰਹੀ ਅਤੇ ਤੋੜਫੋੜ ਦੀ ਸ਼ੰਕਾ ਹੈ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਹੈ। ਫਿਲਹਾਲ ਕਿਸੇ ਪੱਖੋਂ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ, ਪਰ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਮਿਲਣ ‘ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੈਦ ਦੇ ਨੁਸਕੇ ਨਾਲ ਦਿਨਾਂ ‘ਚ ਮੱਧਰੇ ਕੱਦ ਵਾਲੇ ਬਣ ਜਾਂਦੇ ਨੇ ਲੰਬੂ

htvteam

ਹੁਣ ਆਪ ਮੰਤਰੀ ਦੀ ਵੀਡੀਓ ਹੋਈ ਵਾਇਰਲ

htvteam

ਮਾਮਲਾ ਟਰੈਫਿਕ ਨਿਯਮਾਂ ਦਾ, ਇੱਕ ਮੋਟਰਸਾਈਕਲ ਤੇ ਬੈਠਦੇ ਸੀ ਕਈ

htvteam

Leave a Comment