Htv Punjabi
Crime Punjab Video

ਮੁੰਡਾ ਹਸਪਤਾਲ ਚ ਸੀ ਦਾਖ਼ਿਲ, ਪਿੱਛੋਂ ਵੜ ਗਏ ਬੰਦੇ

ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ
ਲੱਖਾਂ ਰੁਪਏ ਦੇ ਗਹਿਣੇ ਅਤੇ ਕੀਮਤੀ ਸਮਾਨ ਲੈਕੇ ਹੋਏ ਫਰਾਰ
ਪਰਿਵਾਰ ਲੜਕੇ ਦਾ ਇਲਾਜ ਕਰਾਉਣ ਲਈ ਗਏ ਸਨ ਹਸਪਤਾਲ
ਮਾਂ ਪਿਓ ਪਹਿਲਾਂ ਆਪਣੇ ਬੱਚੇ ਦੀ ਬਿਮਾਰੀ ਤੋਂ ਸਨ ਪਰੇਸ਼ਾਨ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਥਾਣਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਰਾਏਪੁਰ ਖੁਰਦ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਚੋਰਾਂ ਵੱਲੋਂ ਘਰ ਦੇ ਤਾਲੇ ਤੋੜ ਕੇ ਅਲਮਾਰੀਆਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ

ਇਸ ਮੌਕੇ ਪੀੜਿਤ ਪਰਿਵਾਰ ਨੇ ਕਿਹਾ ਕਿ ਸਾਡਾ ਬੇਟਾ ਬਹੁਤ ਸੀਰੀਅਸ ਹਾਲਾਤ ਵਿੱਚ ਹਸਪਤਾਲ ਵਿਖੇ ਦਾਖਲ ਹੈ ਅਸੀਂ ਅਸੀਂ ਉਸ ਨਾਲ ਹਸਪਤਾਲ ਵਿੱਚ ਸੀ ਤਾਂ ਜਦ ਘਰ ਵਾਪਸ ਆਏ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ ਦਾ ਸਾਰਾ ਜਰੂਰੀ ਸਮਾਨ ਚੋਰੀ ਹੋ ਗਿਆ ਸੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਅਪੀਲ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਅਤੇ ਚੋਰਾਂ ਨੂੰ ਲੱਭ ਕੇ ਸਾਡਾ ਕੀਮਤੀ ਸਮਾਨ ਸਾਨੂੰ ਵਾਪਸ ਕਰਵਾਇਆ ਜਾਵੇ ਅਸੀਂ ਪਹਿਲਾਂ ਹੀ ਬਹੁਤ ਮਜਬੂਰ ਹਾਂ ਸਾਡਾ ਲੜਕਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਦੂਜੇ ਪਾਸੇ ਚੋਰਾਂ ਨੇ ਸਾਨੂੰ ਹੋਰ ਪਰੇਸ਼ਾਨ ਕਰ ਦਿੱਤਾ ਹੈ।

ਇਸ ਮੌਕੇ ਤੇ ਪੁਲਿਸ ਜਾਂਚ ਅਧਿਕਾਰੀ ਨੇ ਕਿਹਾ ਕਿ ਮੌਕੇ ਨੂੰ ਵੇਖ ਲਿਆ ਗਿਆ ਹੈ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਉਦਯੋਗਾਂ ‘ਤੇ ਪੈਣ ਜਾ ਰਹੀ ਹੈ ਨਵੀਂ ਮਾਰ, ਬਿਜਲੀ ਰੈਗੂਲੈਰਿਟੀ ਕਮਿਸ਼ਨ ਨੇ ਸੁਣਾਇਆ ਨਵਾਂ ਫਰਮਾਨ, ਬੰਦ ਪਏ ਉਦਯੋਗਾਂ ਤੋਂ…

Htv Punjabi

ਮੁੜ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ

htvteam

ਨੌਜਵਾਨ ਪੀੜੀ ਨੇ ਮਨਾਇਆ ਤੀਆਂ ਦਾ ਤਿਉਹਾਰ, ਮੁਟਿਆਰਾਂ ਨੇ ਗਿੱਧੇ -ਭੰਗੜੇ ਪਾਕੇ ਪਾਈਆਂ ਧਮਾਲਾ

htvteam

Leave a Comment