ਲਓ ਜੀਂ ਮੌਸਮ ਦੇ ਵਿੱਚ ਆ ਗਈ ਤਬਦੀਲੀ ਜੇ ਨਹੀਂ ਯਕੀਨ ਤਾਂ ਦੇਖੋ ਆਹ ਵੀਡੀਓ, ਕਿੱਦਾਂ ਪੁਲਿਸ ਥਾਣੇਦਾਰ ਨੇ ਥਾਣੇ ਵਿੱਚ ਜਾ ਕੇ ਵਰਦੀ ਉਤਾਰਕੇ ਸਰਦੀ ਡਿਕਲੇਅਰ ਕਰ ਦਿੱਤੀ ਆਂ ,, ਜੀਂ ਹਾਂ ਪੁਲਿਸ ਅਕਸਰ ਹੀ ਆਪਣੇ ਵਿਵਾਦਾਂ ਕਰਕੇ ਜਾਣੀ ਜਾਂਦੀ ਹੈ।ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਪੁਲਿਸ ਕਰਮਚਾਰੀ ਦਾ ਨਾਮ ਸਬ-ਇੰਸਪੈਕਟਰ ਸਰਵਨ ਸਿੰਘ ਹੈ, ਅਤੇ ਥਾਣਾ ਏ ਡਵੀਜ਼ਨ, ਅੰਮ੍ਰਿਤਸਰ ਵਿਖੇ ਤਾਇਨਾਤ ਹੈ। ਤੇ ਅਧੂਰੀ ਵਰਦੀ ਵਿਚ ਕਿਤੇ ਬਾਹਰ ਨਹੀਂ ਸਗੋਂ ਥਾਣੇ ਦੇ ਅੰਦਰ ਹੀ ਬੈਠਕੇ ਇੱਕ ਫਰਿਆਦੀ ਦੀ ਸ਼ਿਕਾਇਤ ਨੂੰ ਸੁਣ ਰਿਹਾ ਸੀ,, ਤੇ ਫਿਰ ਇਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉੱਚ ਅਧਿਕਾਰੀ ਨੇ ਜੋ ਇਸ ਦੇ ਨਾਲ ਕੀਤਾ ਉਹ ਵੀ ਤੁਹਾਨੂੰ ਦੱਸਣਾ ਕਿ ਆਓ ਇੱਕ ਨਜ਼ਰ ਮਾਰਦੇ ਆਂ ਇਸ ਵੀਡੀਓ ਤੇ
ਪੰਜਾਬ ਪੁਲਿਸ ਇੱਕ ਅਨੁਸ਼ਾਸਨਿਕ ਫੋਰਸ ਹੈ , ਇਸਦੇ ਇਸ ਵਿਵਹਾਰ ਕਾਰਨ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਜਿਸਨੂੰ ਦੇਖਦੇ ਹੋਏ, ਸਬ-ਇੰਸਪੈਕਟਰ ਸਰਵਨ ਸਿੰਘ ਨੂੰ ਸਸਪੈਂਡ ਕਰਕੇ ਇਸਦੇ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ।
ਇੱਥੇ ਦੱਸਣ ਯੋਗ ਹੈ ਕਿ ਪੁਲਿਸ ਅਧਿਕਾਰੀ ਨੂੰ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਵਾਸਤੇ ਥਾਣੇ ਵਿੱਚ ਪਹੁੰਚਿਆ ਗਿਆ ਸੀ ਅਤੇ ਉਸ ਵੇਲੇ ਪੁਲਿਸ ਅਧਿਕਾਰੀ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਉਸ ਨਾਲ ਡੀਲਿੰਗ ਅਕੀਤ ਜਾ ਰਹੀ ਸੀ ਜਿਸ ਤੋਂ ਬਾਅਦ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਅਤੇ ਪੁਲਿਸ ਅਧਿਕਾਰੀਆਂ ਨੂੰ ਉਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀ ਨੂੰ ਸਸਪੈਂਡ ਕੀਤਾ ਗਿਆ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਫੀ ਨਿੰਦਨੀਯੋਗ ਹੈ ਅਤੇ ਅਸੀਂ ਇਸੇ ਦੇ ਕਰਕੇ ਹੀ ਉਸ ਖਿਲਾਫ ਕਾਰਵਾਈ ਕੀਤੀ ਹੈ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀ ਨੂੰ ਸਸਪੈਂਡ ਕਰਨ ਤੋਂ ਬਾਅਦ ਬਾਕੀ ਪੁਲਿਸ ਅਧਿਕਾਰੀ ਉਸ ਤੋਂ ਸਿੱਖ ਲੈਂਦੇ ਹਨ ਜਾਂ ਖਾਖੀ ਇਸੇ ਤਰ੍ਹਾਂ ਹੀ ਦਾਗ ਦਾਗ ਹੁੰਦੀ ਰਹੇਗੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
