ਫਿਰੋਜ਼ਪੁਰ ਵਿੱਚ ਡੀਜੇ ਤੇ ਨੱਚ ਰਹੇ ਹੁਲੜਬਾਜਾ ਦੀ ਹਰਕਤ
ਸ਼ਰਾਬ ਪੀ ਕੇ ਬੋਤਲਾ ਗੁਆਂਢੀਆਂ ਦੇ ਘਰ ਸੁੱਟੀਆਂ
ਰੋਕਣ ਤੇ ਹੁੱਲੜਬਾਜਾ ਵੱਲੋਂ ਪਰਿਵਾਰ ਨਾਲ ਕੀਤੀ ਕੁੱਟਮਾਰ
ਗੋਲੀਬਾਰੀ ਦੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ, ਦੋ ਲੋਕ ਜਖਮੀ
ਫਿਰੋਜ਼ਪੁਰ ਵਿੱਚ ਗੁੰਡਾਗਰਦੀ ਕਿਸ ਕਦਰ ਚਰਮ ਸੀਮਾ ਤੇ ਹੈ ਇਸਦਾ ਅੰਦਾਜ਼ਾ ਇਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਹੀ ਕੋਈ ਦਿਨ ਐਸਾ ਜਾਂਦਾ ਹੋਵੇ ਜਿੱਸ ਦਿਨ ਸ਼ਹਿਰ ਵਿੱਚ ਗੋਲੀ ਚੱਲਣ ਦੀ ਵਾਰਦਾਤ ਨਾ ਹੁੰਦੀ ਹੋਵੇ ਇੱਕ ਵਾਰ ਫਿਰ ਬਸੰਤ ਪੰਚਮੀ ਵਾਲੇ ਦਿਨ ਹੁਲੜ ਬਾਜਾ ਵੱਲੋਂ ਮੁਹੱਲੇ ਵਿੱਚ ਜੰਮ ਕੇ ਗੋਲੀਬਾਰੀ ਕੀਤੀ ਗਈ ਅਤੇ ਲੋਕਾਂ ਨੂੰ ਕੁੱਟਮਾਰ ਕਰਕੇ ਜਖਮੀ ਕੀਤਾ ਗਿਆ ਮਾਮਲਾ ਫਿਰੋਜ਼ਪੁਰ ਦੇ ਅੰਮ੍ਰਿਤਸਰੀ ਗੇਟ ਦਾ ਹੈ ਜਿੱਥੇ ਮੁਹੱਲੇ ਵਿੱਚ ਛੱਤ ਤੇ ਡੀਜੇ ਲਗਾ ਕੇ ਕੁਝ ਹੁੱਲੜਬਾਜ ਨੱਚ ਰਹੇ ਸਨ ਅਤੇ ਸ਼ਰਾਬ ਪੀ ਰਹੇ ਸਨ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੁਲੜਬਾਜਾਂ ਵੱਲੋਂ ਸ਼ਰਾਬ ਦੀ ਖਾਲੀ ਬੋਤਲਾਂ ਪੜੋਸੀਆਂ ਦੇ ਘਰ ਸੁੱਟਣੀ ਸ਼ੁਰੂ ਕਰ ਦਿੱਤੀਆਂ ਜਦ ਇਸਦਾ ਵਿਰੋਧ ਪੜੋਸੀਆਂ ਨੇ ਕੀਤਾ ਤਾਂ ਹੁਲੜਬਾਜਾ ਨੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ, ਕੁਝ ਹੋਰ ਗੁੰਡੇ ਬੁਲਾ ਕੇ ਪਰਿਵਾਰ ਦੀ ਜਮ ਕੇ ਕੁੱਟਮਾਰ ਕੀਤੀ ਅਤੇ ਗੋਲੀਆਂ ਵੀ ਚਲਾਈਆਂ ਕਈ ਰਾਊਡ ਫਾਇਰ ਹੁਲੜਬਾਜਾਂ ਵੱਲੋਂ ਕੀਤੇ ਗਏ ਪਰ ਗਨੀਮਤ ਰਹੀ ਕੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਘੰਟਾ ਗੁੰਡਾਗਰਦੀ ਦਾ ਨੰਗਾ ਨਾਚ ਜੰਮ ਕੇ ਕੀਤਾ ਗਿਆ ਪਰ ਹਾਈ ਅਲਰਟ ਤੇ ਲੱਗੀ ਪੁਲਿਸ ਸੁੱਤੀ ਰਹੀ ਅਤੇ ਦੂਜੇ ਪਾਸੇ ਗੁੰਡੇ ਸ਼ਰੇਆਮ ਫਿਰੋਜ਼ਪੁਰ ਨੂੰ ਗੋਲੀਆਂ ਨਾਲ ਦਹਿਲਾਉਂਦੇ ਰਹੇ।
ਗੁੰਡਾਗਰਦੀ ਦੀ ਤਸਵੀਰਾਂ ਸੀਸੀਟੀਵੀ ਵਿੱਚ ਵੀ ਕੈਦ ਹੋਈਆਂ ਨੇ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਹੁੱਲੜਬਾਜ ਗੁੰਡਾ ਅਨਸਰਾਂ ਵੱਲੋਂ ਕਿਸ ਤਰਾਂ ਸਿੱਧੇ ਹਵਾਈ ਫਾਇਰ ਪਰਿਵਾਰ ਤੇ ਕੀਤੇ ਗਏ ਗਨੀਮਤ ਰਹੀ ਕਿ ਗੋਲੀ ਸਿੱਧੀ ਕਿਸੇ ਨੂੰ ਨਹੀਂ ਵੱਜੀ ਦਹਿਸ਼ਤ ਦਾ ਆਲਮ ਇਹ ਸੀ ਕਿ ਇੱਕ ਦੇ ਬਾਅਦ ਇੱਕ ਰਾਊਂਡ ਹੁੱਲੜਬਾਜ ਫਾਇਰ ਕਰਦੇ ਰਹੇ ਪਰ ਹਾਈ ਅਲਰਟ ਤੇ ਲੱਗੀ ਪੁਲਿਸ ਕਿੱਥੇ ਸੁੱਤੀ ਰਹੀ ਕਿਸੇ ਨੂੰ ਪਤਾ ਨਹੀਂ , ਤੇਜਧਾਰ ਹਥਿਆਰਾਂ ਨਾਲ ਵੀ ਗੁੰਡਾ ਅਨਸਰਾਂ ਵੱਲੋਂ ਪਰਿਵਾਰ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਦੋ ਨੂੰ ਸੱਟਾਂ ਲੱਗੀਆਂ ਨੇ ਇਸ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਅਤੇ ਸ਼ਿਕਾਇਤ ਕਰਤਾ ਥਾਣੇ ਦੇ ਚੱਕਰ ਲਗਾ ਕੇ ਦੱਸ ਰਹੇ ਨੇ ਕਿ ਉਹਨਾਂ ਨਾਲ ਕਿਸ ਤਰਾਂ ਗੁੰਡਾਗਰਦੀ ਹੋਈ ਹੈ ਅਤੇ ਸੀਸੀਟੀਵੀ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਵਿੱਚ ਗੋਲੀਆਂ ਚਲਾਉਂਦੇ ਅਤੇ ਕੁੱਟਮਾਰ ਕਰਦੇ ਹੁੱਲੜਬਾਜ਼ ਸਾਫ ਨਜ਼ਰ ਆ ਰਹੇ ਨੇ ਇਸ ਦੇ ਬਾਵਜੂਦ ਵੀ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਹੈ ਅਤੇ ਬੇਖੌਫ ਹੁਲੜਬਾਜ ਖੁੱਲੇਆਮ ਘੁੰਮ ਰਹੇ ਨੇ ਅਤੇ ਉਸ ਕਾਨੂੰਨ ਵਿਵਸਥਾ ਨੂੰ ਮੂੰਹ ਚਿੜਾ ਰਹੇ ਨੇ, ਪੁਲਿਸ ਜੋ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ।
ਇਸ ਬਾਬਤ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਫਿਲਹਾਲ ਪੁਲਿਸ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਪਰ ਦਾਵਾ ਕਰ ਰਹੀ ਹੈ ਕਿ ਜਲਦ ਹੁਲੜਬਾਜਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
