ਸੋਸ਼ਲ ਮੀਡੀਆ ਤੇ ਮਸ਼ਹੁਰ ਸ਼ਿਵ ਕ੍ਰਿਪਾ ਨਿਊਟਰੀ ਕੁਲਚਾ ਜੋ ਕਿ ਅੰਮ੍ਰਿਤਸਰ ਦੇ ਹਾਲ ਗੇਟ ਨਜਦੀਕ ਰੇਹੜੀ ਲਗਾਉਣ ਵਾਲੇ ਨੋਜਵਾਨ ਨੂੰ ਜਦੋ ਟ੍ਰੈਫਿਕ ਪੁਲਿਸ ਵਲੋ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਸ ਵਲੋ ਸੜਕ ਉਪਰ ਹਾਈਵੋਲਟੇਜ ਡਰਾਮਾ ਕਰਦਿਆ ਆਪਣੀ ਰੇਹੜੀ ਦਾ ਸਾਰਾ ਸਮਾਨ ਸੜਕ ਤੇ ਪਲਟਨਾ ਸ਼ੁਰੂ ਕਰ ਦਿਤਾ ਜਿਸ ਨਾਲ ਟ੍ਰੈਫਿਕ ਪੁਲਿਸ ਨੂੰ ਹਥਾ ਪੈਰਾ ਦੀ ਪੈ ਗਈ ਪੀੜੀਤ ਰੇਹੜੀ ਮਾਲਿਕ ਪਵਨ ਕੁਮਾਰ ਨੇ ਦਸਿਆ ਕਿ ਉਸ ਵਲੋ ਇਥੇ 15 ਸਾਲ ਤੋ ਰੇਹੜੀ ਲਗਾ ਪਰਿਵਾਰ ਪਾਲਿਆ ਜਾ ਰਿਹਾ ਪਰ ਕੁਝ ਦਿਨਾਂ ਤੋ ਦੋ ਟ੍ਰੈਫਿਕ ਪੁਲਿਸ ਮੁਲਾਜਮਾ ਵਲੋ ਉਸਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਸੰਬਧੀ ਅਜ ਦੁਖੀ ਹੋ ਉਸ ਵਲੋ ਆਪਣੀ ਰੇਹੜੀ ਦਾ ਸਮਾਨ ਸੜਕ ਤੇ ਸੁਟ ਰੇਹੜੀ ਨਾ ਲਗਾਉਣ ਦੀ ਕਸਮ ਖਾਂਦੀ ਹੈ,,,,,,
ਇਸ ਸੰਬਧੀ ਜਾਣਕਾਰੀ ਦਿੰਦਿਆ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਨੇ ਸਫਾਈ ਦਿੰਦਿਆ ਆਖਿਆ ਕਿ ਕਮਿਸ਼ਨਰ ਪੁਲੀਸ ਅਤੇ ਏਡੀਸੀਪੀ ਟ੍ਰੈਫਿਕ ਦੇ ਨਿਰਦੇਸ਼ਾ ਉਪਰ ਸ਼ਹਿਰ ਦੀ ਸੜਕਾ ਦੇ ਕਿਨਾਰੇ ਲਗੀਆ ਬਹੁਤ ਸਾਰੀ ਰੇਹੜੀਆ ਨੂੰ ਟ੍ਰੈਫਿਕ ਸਮਸਿਆ ਦੇ ਚਲਦੇ ਥੋੜਾ ਪਿਛੇ ਹਟਾਇਆ ਜਾ ਰਿਹਾ ਸੀ ਪਰ ਇਸ ਨੋਜਵਾਨ ਵਲੋ ਗੁਸੇ ਵਿਚ ਇਕ ਕਦਮ ਚੁਕਿਆ ਗਿਆ,,,,,,,
ਖੈਰ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸੜਕਾਂ ਦੇ ਕਿਨਾਰੇ ਅਨੇਕਾਂ ਰੇੜੀਆਂ ਲਗਾਈਆਂ ਜਾਂਦੀਆਂ ਨੇ ਜਿਸ ਕਰਕੇ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਜਰੂਰ ਕਰਨਾ ਪੈਂਦਾ । ਪਰ ਦੂਜੇ ਪਾਸੇ ਇਹਨਾਂ ਲੋਕਾਂ ਦਾ ਕਹਿਣਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….