Htv Punjabi
Crime Punjab Video

ਮੁੰਡੇ ਦੀ ਅਜਿਹੀ ਹਾਲਤ ਦੇਖ ਮਾਪਿਆਂ ਦੇ ਉੱਡ ਗਏ ਹੋਸ਼

ਲੁਧਿਆਣਾ ਵਿੱਚ ਐਮਬੀਏ ਕਰ ਰਹੇ ਨੌਜਵਾਨ ਦੀ ਗੋਲੀ ਨਾਲ ਮੌਤ
ਪਰਿਵਾਰਿਕ ਮੈਂਬਰਾਂ ਨੇ ਦੋਸਤ ਉੱਪਰ ਹੀ ਲਗਾਏ ਇਲਜ਼ਾਮ
ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਕੀਤੀ ਜਾਵੇਗੀ ਬਣਦੀ ਕਾਰਵਾਈ
ਲੁਧਿਆਣਾ ਵਿੱਚ ਇੱਕ ਐਮਬੀਏ ਕਰ ਰਹੇ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੂੰ ਉਸਦਾ ਦੋਸਤ ਘਰੋਂ ਲੈ ਕੇ ਗਿਆ ਸੀ ਅਤੇ ਜਖਮੀ ਹਾਲਤ ਵਿੱਚ ਉਸਨੂੰ ਡੀਐਮਸੀ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸਦੀ ਮੌਤ ਹੋ ਗਈ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਦੋਸਤ ਉੱਪਰ ਹੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਜਦਕਿ ਪੁਲਿਸ ਵੱਲੋਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ।।

ਜਿਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਏਸੀਪੀ ਵੈਸਟ ਜਤਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ। ਉਹਨਾਂ ਨੇ ਕਿਹਾ ਕਿ ਆਪਣੇ ਦੋਸਤ ਨਾਲ ਸ਼ੂਟਿੰਗ ਰੇਂਜ ਉੱਪਰ ਸ਼ੂਟਿੰਗ ਕਰ ਰਹੇ ਸਨ। ਜਿਸ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਪਰ ਪਰਿਵਾਰਿਕ ਮੈਂਬਰਾਂ ਵੱਲੋਂ ਦੋਸਤ ਉਪਰ ਹੀ ਕਤਲ ਦੇ ਇਲਜ਼ਾਮ ਲਗਾਏ ਜਾ ਰਹੇ ਹਨ ।

ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਬਿਆਨਾਂ ਦੇ ਅਧਾਰ ਉੱਪਰ ਮਾਮਲਾ ਦਰਜ ਕਰ ਲਿਆ ਹੈ ਜੋ ਵੀ ਜਾਂਚ ਵਿੱਚ ਆਵੇਗਾ ਉਸ ਦੇ ਆਧਾਰ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸਦੀ ਉਮਰ 25 ਸਾਲ ਤੋਂ 27 ਸਾਲ ਦੇ ਵਿਚਕਾਰ ਹੈ ਤੇ ਉਹ ਐਮਬੀਏ ਕਰਦਾ ਸੀ ਜਦ ਕਿ ਦੂਸਰਾ ਨੌਜਵਾਨ ਜਿਸ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ। ਉਹ ਪੈਰਾ ਉਲੰਪਿਕ ਦਾ ਖਿਡਾਰੀ ਹੈ ਅਤੇ ਖੇਡਾਂ ਵਿੱਚ ਵੀ ਜਾ ਕੇ ਆਇਆ ਹੈ ਜੋ ਵੀ ਜਾਂਚ ਵਿੱਚ ਆਵੇਗਾ ਉਸ ਆਧਾਰ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਵਾਲੀ ਛੱਡ ਬੰਦੇ ਨੇ ਨਿੱਕੀ ਸਾਲੇਹਾਰ ਨਾਲ ਵਸਾਇਆ ਘਰ

htvteam

ਆਹ ਦੇਖੋ ਚੱਲਦੇ ਵਿਧਾਨ ਸਭਾ ਸੈਸ਼ਨ ‘ਚ ਕਿਵੇਂ ਖੜਕੀ…

htvteam

ਮੰਡੀਆਂ ‘ਚ ਫ਼ਸਲ ਲੈਕੇ ਪੁੱਜੇ ਕਿਸਾਨਾਂ ਨਾਲ ਦੇਖੋ ਪੁਲਿਸ ਨੇ ਕੀਤਾ ਕੀ ਵਿਹਾਰ, ਇਤਿਹਾਸ ‘ਚ ਪਹਿਲੀ ਵਾਰ ਘਟੀ ਅਜਿਹੀ ਘਟਨਾ 

Htv Punjabi

Leave a Comment