ਹਰਿਆਣਵੀ ਗਾਇਕ ਕੁਲਬੀਰ ਦਨੋਦਾ ਨੇ ਕਿਹਾ ਕਿ ਇਹ ਗੀਤ ਮੂਸੇ ਵਾਲਾ ਦੇ ਪਰਿਵਾਰ ਤੇ ਉਸ ਦੀ ਟੀਮ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ ਸੀ। ਅਜਿਹੇ ਗੀਤਾਂ ਨਾਲ ਸੂਬੇ ਦਾ ਭਾਈਚਾਰਾ ਵਿਗੜਦਾ ਹੈ।
ਹਰਿਆਣਵੀ ਗਾਇਕ ਕੁਲਬੀਰ ਦੁਨੋਦਾ ਨੇ ਜਿੱਥੇ ਮੂਸੇਵਾਲਾ ਕਾਂਡ ਦੀ ਨਿੰਦਿਆ ਕੀਤੀ ਹੈ ਪਰ ਓਥੇ ਉਸਨੇ ਐੱਸ. ਵਾਈ. ਐੱਲ. ਗੀਤ ਦਾ ਵਿਰੋਧ ਵੀ ਕੀਤਾ ਹੈ। ਕੁਲਬੀਰ ਨੇ ਕਿਹਾ ਕਿ ਐੱਸ. ਵਾਈ. ਐੱਲ’ ਦਾ ਪਾਣੀ ਨਾ ਤਾਂ ਕਲਾਕਾਰਾਂ ਨੇ ਰੋਕ ਰੱਖਿਆ ਹੈ ਤੇ ਨਾ ਹੀ ਉਹ ਦੇ ਸਕਦੇ ਹਨ। ਦੱਸ ਦੇਈਏ ਕਿ ਐੱਸ. ਵਾਈ. ਐੱਲ: ਗੀਤ ਆਉਣ ਤੋਂ ਬਾਅਦ ਬਾਕਸਰ ਵਿਜੇਂਦਰ ਸਿੰਘ ਨੇ ਇਸ ਦੀ ਸੁਪੋਰਟ ਕੀਤੀ ਸੀ ਤੇ ਵਿਸਥਾਰ ‘ਚ ਇਕ ਪੋਸਟ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ।
ਸਤਲੁਜ-ਯਮੁਨਾ ਲਿੰਕ ਨਹਿਰ ਦਾ ਪਾਣੀ ਹਰਿਆਣਾ ਨੂੰ ਨਾ ਦੇਣ ਵਾਲੇ ਲਫ਼ਜ਼ਾਂ ਦਾ ਵਿਰੋਧ ਕਰਦਿਆਂ ਹਰਿਆਣਵੀ ਕਲਾਕਾਰ ਗਜੇਂਦਰ ਫੌਗਾਟ ਨੇ ਇਸ ਦੇ ਵਿਰੋਧ ‘ਚ ਨਵਾਂ ਗੀਤ ਬਣਾਉਣ ਦਾ ਐਲਾਨ ਵੀ ਕੀਤਾ ਹੈ।