Htv Punjabi
Punjab Video

ਮੌਸਮ ਵਿਭਾਗ ਦਾ ਅਲਰਟ ! ਟੁੱਟੇ 50 ਸਾਲਾਂ ਦੇ ਰਿਕਾਰਡ

ਗਰਮੀ ਨੇ ਕੱਢੇ ਵੱਟ
ਮਾਰਚ ਮਹੀਨੇ ਦੇ ਸ਼ੁਰੂਆਤ ਚ ਮਈ ਵਰਗਾ ਤਾਪਮਾਨ
50 ਸਾਲ ਦੇ ਟੁੱਟੇ ਰਿਕਾਰਡ
ਮੌਸਮ ਵਿਭਾਗ ਨੇ ਕਿਸਾਨਾਂ ਨੂੰ ਵੀ ਦਿੱਤੀ ਸਲਾਹ
ਪੰਜਾਬ ਦੇ ਵਿੱਚ ਗਰਮੀ ਨੇ ਹੁਣ ਤੋਂ ਹੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਨੇ ਹਾਲੇ ਮਾਰਚ ਮਹੀਨੇ ਦੀ ਸ਼ੁਰੂਆਤ ਹੋਈ ਹੈ ਅਤੇ ਤਾਪਮਾਨ 32 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਕਿ ਹਰਿਆਵਲ ਦੇ ਨਾਲ ਘਿਰੀ ਹੋਈ ਹੈ ਉੱਥੇ ਤਾਪਮਾਨ 5 ਮਾਰਚ ਦਾ ਵੱਧ ਤੋਂ ਵੱਧ ਤਾਪਮਾਨ 31.8 ਡਿਗਰੀ ਦਰਜ ਕੀਤਾ ਗਿਆ ਹੈ ਜਦੋਂ ਕਿ ਆਮ ਸ਼ਹਿਰਾਂ ਦੇ ਵਿੱਚ ਇਸ ਤੋਂ ਵੀ ਤਾਪਮਾਨ ਵੱਧ ਮਹਿਸੂਸ ਕੀਤਾ ਜਾ ਸਕਦਾ ਹੈ। ਰਾਤ ਦਾ ਤਾਪਮਾਨ ਵੀ ਵੱਧ ਚੱਲ ਰਿਹਾ ਹੈ ਲਗਭਗ 16 ਡਿਗਰੀ ਦੇ ਨੇੜੇ ਤਾਪਮਾਨ ਚੱਲ ਰਿਹਾ ਹੈ।

ਦਿਨ ਦਾ ਤਾਪਮਾਨ ਐਵਰੇਜ ਮਾਰਚ ਦੇ ਮਹੀਨੇ ਦੇ ਤਾਪਮਾਨ ਤੋਂ ਲਗਭਗ 7 ਤੋਂ 8 ਡਿਗਰੀ ਜਿਆਦਾ ਚੱਲ ਰਿਹਾ ਹੈ। ਮੌਸਮ ਨੇ 50 ਸਾਲ ਤੋਂ ਵਧੇਰੇ ਦਾ ਰਿਕਾਰਡ ਤੋੜਿਆ ਹੈ। ਜਿਸ ਕਰਕੇ ਮਾਰਚ ਮਹੀਨੇ ਵਿੱਚ ਹੀ ਮਈ ਵਰਗੀ ਗਰਮੀ ਮਹਿਸੂਸ ਹੋ ਰਹੀ ਹੈ। ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਵੀ ਕੋਈ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਕਣਕ ਦਾ ਵੀ ਖਾਸ ਧਿਆਨ ਰੱਖਣ ਦੀ ਲੋੜ ਹੈ ਹਲਕਾ ਪਾਣੀ ਲਗਾਇਆ ਜਾ ਸਕਦਾ ਹੈ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੀਡੀਓ ਦੇਖ ਲੋਕਾਂ ਅਤੇ ਪੁਲਿਸ ਦੇ ਸੁੱਕੇ ਸਾਹ

htvteam

Weather ਭਵਿੱਖਬਾਣੀ, ਤੰਦੂਰ ਵਾਂਗੂੰ ਤੱਪੇਗਾ ਪੰਜਾਬ, ਅਲਰਟ ਜਾਰੀ

htvteam

ਆਹ ਪਿੰਡ ਚ 1-1 ਕਰਕੇ ਮੁੰਡੇ ਤੁਰਨ ਲੱਗੇ ਜਹਾਨੋਂ! ਵਜ੍ਹਾ ਹੈਰਾਨ ਕਰਨ ਵਾਲੀ

htvteam

Leave a Comment