ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖ਼ਬਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਰਿਵਾਰ ਨੂੰ ਲੈ ਕੇ ਆ ਰਹੀ ਹੈ | ਜਿਵੇਂ ਕਿ ਉਹਨਾਂ ਦੇ ਮਾਤਾ ਹੀਰਾ ਬੇਨ ਨੂੰ ਬੁਧਵਾਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ | ਜਿੱਥੇ ਅਹਿਮਦਾਬਾਦ ਦੇ ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲੋਜੀ ਐਂਡ ਰੀਸਰਚ ਸੈਂਟਰ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ |
ਇਜਲ ਦੇ ਦੌਰਾਨ ਅੱਜ ਸਵੇਰੇ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾ ਬੇਨ ਦਾ 100 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਜੀ ਅਹਿਮਦਾਬਾਦ ਦੇ ਹਸਪਤਾਲ ‘ਚ ਦਾਖਲ ਸਨ ਜਿੱਥੇ ਉਨ੍ਹਾਂ ਨੇ ਅੱਜ ਸਵੇਰੇ ਸਾਡੇ ਤਿੰਨ ਵਜੇ ਅੰਤਿਮ ਸਾਹ ਲਿਆ। ਮਾਂ ਹੀਰਾਬੇਨ ਦੇ ਦੇਹਾਂਤ ਦੀ ਖਬਰ ਸੁਣਦੇ ਹੀ ਪ੍ਰਧਾਨ ਮੰਤਰੀ ਅਹਿਮਦਾਬਾਦ ਪਹੁੰਚ ਗਏ। ਅਤੇ ਗਾੰਧੀਨਗਰ ਦੇ ਸ਼ਮਸ਼ਾਨਘਾਟ ਤੇ ਭਰਾਵਾਂ ਦੇ ਨਾਲ ਮਾਤਾ ਦਾ ਆਖਰੀ ਸਸਕਾਰ ਕੀਤਾ |
previous post