Htv Punjabi
Punjab Video

ਰਾਵੀ ਦਰਿਆ ਨੇ ਮਾਰੀਆਂ ਉਛਾਲਾ, ਕਈ ਪਿੰਡ ਲਪੇਟ ਚ !

ਦਰਿਆ ਰਾਵੀ ਚ ਪਾਣੀ ਨਾਲ ਪਿੰਡ ਕੱਕੜ, ਮੰਜ, ਲੋਧੀਗੁੱਜਰ ਚ ਹਾਲਾਤ ਵਿਗੜੇ
ਕਿਸਾਨਾਂ ਦੀਆਂ ਫਸਲਾਂ ਹੋਈਆਂ ਤਬਾਹ
ਸੈਂਕੜੇ ਏਕੜ ਰਕਬਾ ਡੁੱਬਿਆ
ਮਾਧੋਪੁਰ ਵਰਕਰ ਤੋਂ ਫਲੱਡ ਗੇਟ ਟੁੱਟਣ ਨਾਲ ਦਰਿਆ ਰਾਵੀ ਵਿੱਚ ਪਾਣੀ ਦਾ ਉਛਾਲ ਆ ਗਿਆ ਹੈ ਜਿਸ ਦੇ ਚਲਦਿਆਂ ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਪਿੰਡ ਕੱਕੜ, ਰਾਣੀਆਂ, ਮੰਜ, ਲੋਧੀਗੁੱਜਰ ਸੈਦਪੁਰ ਵਿਖੇ ਹੜਾਂ ਦੀ ਸਥਿਤੀ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਪਿੰਡ ਕੱਕੜ ਵਿਖੇ ਸਾਬਕਾ ਸਰਪੰਚ ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 8 ਵਜੇ ਦੀ ਸਥਿਤੀ ਨਾਲੋਂ ਦੁਪਹਿਰ ਤੱਕ ਪਾਣੀ ਵਿੱਚ ਲਗਭਗ ਇੱਕ ਫੁੱਟ ਦਾ ਉਛਾਲ ਆ ਚੁੱਕਾ ਹੈ ਜਿਸ ਦੇ ਚਲਦਿਆਂ ਹਰਾ ਚਾਰਾ ਮੱਕੀ, ਗੰਨਾ, ਮਿਰਚ, ਝੋਨੇ ਦੀ ਫਸਲ ਬਰਬਾਦ ਹੋ ਗਈ ਹੈ।

ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਕੱਕੜ ਨੇ ਦੱਸਿਆ ਕਿ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਡਿਫੈਂਸ ਲਾਈਨ ਤੇ ਬੰਨ ਨੂੰ ਮਜਬੂਤ ਕਰਨ ਵਿੱਚ ਲੱਗੇ ਹੋਏ ਹਨ। ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਤੇ ਅਤੇ ਬਾਬਾ ਸੁੱਚਾ ਸਿੰਘ ਦੀ ਅਗਵਾਈ ਹੇਠ ਸੰਗਤਾਂ ਧੁਸੀਂ ਬੰਨ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੀਆਂ ਸਨ। ਉਹਨਾਂ ਕਹਾ ਕਿ ਸੱਕੀ ਨਾਲੇ ਦੀ ਖਿਲਾਈ ਨਾ ਹੋਣ ਕਾਰਨ ਵੱਡੀ ਸਮੱਸਿਆ ਖੜੀ ਹੋਈ ਹੈ।।

ਪਿੰਡ ਕੱਕੜ ਵਿਖੇ ਧੁੱਸੀ ਬੰਨ ਤੇ ਜਿੱਥੇ ਪ੍ਰਸ਼ਾਸਨਕ ਅਧਿਕਾਰੀਆਂ ਦਾ ਜਮਾਵੜਾ ਵੇਖਣ ਨੂੰ ਮਿਲਿਆ ਉੱਥੇ ਸਿਆਸੀ ਆਗੂਆਂ ਵਿੱਚ ਭਾਜਪਾ ਆਗੂ ਮੁਖਵਿੰਦਰ ਸਿੰਘ ਮਾਹਲ, ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਹਰ ਤਰਾਂ ਦੀ ਸੰਭਵ ਮਦਦ ਦਾ ਭਰੋਸਾ ਦਿੱਤਾ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਖਬੀਰ ਬਾਦਲ ਨੇ ਪੰਜਾਬ ਇੰਡਸਟਰੀ ਨੂੰ ਕਈ ਰਿਆਇਤਾਂ ਦੇਣ ਦਾ ਵਾਅਦਾ ਕੀਤਾ

htvteam

ਪਿਤਾ ਦੇ ਨਾਲ ਗਾਲੀ ਗਲੌਚ ਦਾ ਵਿਰੋਧ ਕਰਨ ‘ਤੇ ਛੱਤ ਤੋਂ ਸੁੱਟਿਆ ਸੀ

Htv Punjabi

ਜੇਠ ਨੇ ਫੜ੍ਹੀ ਭਾਬੀ ! ਪਤੀ ਨੇ ਚਾੜ੍ਹਿਆ ਕੁੱ/ਟਾ/ਪਾ !

htvteam

Leave a Comment