ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਵੱਡੀ ਜਾਣਕਾਰੀ ਸਾਂਝੀ
ਸਤੰਬਰ ਮਹੀਨੇ ਦੇ ਪਹਿਲੇ ਹਫਤੇ ਹੀ ਪਈ 1 ਮਹੀਨੇ ਜਿਨ੍ਹਾਂ ਮੀਂਹ
ਆਉਂਦੇ ਦਿਨਾਂ ਚ ਹਲਕੀ ਬਾਰਿਸ਼, ਉੱਤਰ ਪੂਰਬੀ ਜ਼ਿਲ੍ਹਿਆਂ ਚ ਯੈਲੋ ਅਲਰਟ
ਪੰਜਾਬ ਦੇ ਵਿੱਚ ਧੁੱਪ ਨਿਕਲਣ ਕਰਕੇ ਪਿਛਲੇ ਕਈ ਕੁਝ ਦਿਨਾਂ ਦੇ ਦੌਰਾਨ ਤਾਪਮਾਨ ਵਧਿਆ ਹੈ ਅੱਜ ਦਿਨ ਦਾ ਤਾਪਮਾਨ 33 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਕਿ ਆਮ ਦੇ ਨੇੜੇ ਤੇੜੇ ਹੀ ਹੈ। ਹਾਲਾਂਕਿ ਕੁਝ ਹਿੱਸਿਆਂ ਦੇ ਵਿੱਚ ਪੰਜਾਬ ਦੇ ਅੰਦਰ ਹਲੇ ਵੀ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਪਰ ਅੱਜ ਯੈਲੋ ਅਲਰਟ ਉੱਤਰ ਪੂਰਬੀ ਜਿਲਿਆਂ ਦੇ ਲਈ ਯੈਲੋ ਅਲਰਟ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਕਿ ਹਾਲਾਂਕਿ ਕੱਲ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਅਲਰਟ ਫਿਲਹਾਲ ਨਹੀਂ ਹੈ। ਜਦੋਂ ਕਿ ਕਿਤੇ ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਰੂਰ ਜਤਾਈ ਗਈ ਹੈ।
ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਡਾਕਟਰ ਕਿੰਗਰਾ ਦੱਸਿਆ ਕਿ ਕਿਸਾਨ ਵੀ ਜਿਨਾਂ ਇਲਾਕਿਆਂ ਦੇ ਵਿੱਚ ਨੀਵੇਂ ਥਾਂ ਹਨ ਨੀਵੇਂ ਖੇਤ ਹਨ ਉਥੇ ਜਰੂਰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਉਹਨਾਂ ਕਿਹਾ ਹਾਲਾਂਕਿ ਕਈ ਜ਼ਿਲਿਆਂ ਦੇ ਵਿੱਚ ਪਾਣੀ ਦੀ ਮਾਰ ਬਹੁਤ ਜਿਆਦਾ ਪੈ ਗਈ ਹੈ ਪਰ ਜਿੱਥੇ ਘੱਟ ਹੈ ਉੱਥੇ ਫਸਲ ਦਾ ਪ੍ਰਬੰਧਨ ਜੇਕਰ ਕਿਸਾਨ ਕਰ ਸਕਦੇ ਨੇ ਤਾਂ ਜਰੂਰ ਕਰਨ ਜਿਆਦਾਤਰ ਫਸਲ ਦੇ ਵਿੱਚ ਪਾਣੀ ਖੜਾ ਨਾ ਰੱਖਣ ਕਿਉਂਕਿ ਅਜਿਹੇ ਮੌਸਮ ਵਿੱਚ ਕੀੜੇ ਮਕੌੜੇ ਵੀ ਵੱਧ ਪੈਦਾ ਹੋ ਜਾਂਦੇ ਹਨ ਜੋ ਕਿ ਫਸਲ ਨੂੰ ਨੁਕਸਾਨ ਦਿੰਦੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
