Htv Punjabi
Crime Punjab Video

ਲੁਧਿਆਣਾ ਕੇਂਦਰੀ ਜੇਲ੍ਹ ਮਾਮਲੇ ‘ਚ ਵੱਡਾ ਖੁਲਾਸਾ

ਲੁਧਿਆਣਾ ਵਿੱਚ ਹੋਏ ਜੇਲ ਹੰਗਾਮੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੇ ਕੀਤੇ ਖੁਲਾਸੇ
ਕਿਹਾ ਜੇਲ੍ਹ ਸਟਾਫ ਤੇ ਹੋਇਆ ਪਥਰਾਅ
24 ਜਾਣਿਆ ਤੇ ਮਾਮਲਾ ਦਰਜ
2 ਗਜਟਿਡ ਅਫਸਰ ਤੇ ਹੋਰ 3 ਵੀ ਜੇਲ੍ਹ ਦੇ ਮੁਲਾਜ਼ਮ ਜਖਮੀ
ਲੁਧਿਆਣਾ ਦੇ ਵਿੱਚ ਬੀਤੀ ਦੇਰ ਰਾਤ ਹੋਏ ਜੇਲ ਹੰਗਾਮੇ ਨੂੰ ਲੈ ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਦਰਅਸਲ ਦੋ ਕੈਦੀਆਂ ਦੇ ਵਿਚਕਾਰ ਆਪਸ ਦੇ ਵਿੱਚ ਝੜਪ ਹੋਈ ਸੀ ਜਿਸ ਤੋਂ ਬਾਅਦ ਇੱਕ ਕੈਦੀ ਜਿਸ ਨੂੰ ਸਖਤ ਸਜ਼ਾ ਦਿੱਤੀ ਹੋਈ ਸੀ ਉਸ ਨੇ ਆ ਕੇ ਆਪਣੇ ਕੁਝ ਸਾਥੀਆਂ ਨੂੰ ਭੜਕਾ ਦਿੱਤਾ ਜਿਸ ਤੋਂ ਬਾਅਦ 20 ਤੋਂ 25 ਹਵਾਲਾਤੀਆਂ ਵੱਲੋਂ ਜੇਲ ਸਟਾਫ ਤੇ ਕਿਆਰਿਆਂ ਦੇ ਵਿੱਚ ਲੱਗੀਆਂ ਹੋਈਆਂ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਜੇਲ੍ਹ ਸਟਾਫ ਤੇ ਦੋ ਗਜਟਿਡ ਅਫਸਰ ਅਤੇ ਤਿੰਨ ਹੋਰ ਮੁਲਾਜ਼ਮ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਉਹਨਾਂ ਕਿਹਾ ਕਿ ਜੇਲ ਸੁਪਰੀਡੈਂਟ ਕੁਲਵੰਤ ਸਿੰਘ ਦੀ ਹਾਲਤ ਬਿਲਕੁਲ ਠੀਕ ਹੈ ਮਾਮੂਲੀ ਜੀਆਂ ਸੱਟਾਂ ਲੱਗੀਆਂ ਸਨ। ਉਹ ਲੈ ਕੇ ਇਸ ਤੋਂ ਬਾਅਦ ਮੌਕੇ ਤੇ ਹੋਰ ਫੋਰਸ ਪਹੁੰਚੀ ਜਿਸ ਤੋਂ ਬਾਅਦ ਹਾਲਾਤਾਂ ਤੇ ਕਾਬੂ ਪਾਇਆ ਗਿਆ ਉਹਨਾਂ ਕਿਹਾ ਕਿ 24 ਹਵਾ ਲਾਤੀਆਂ ਦੇ ਖਿਲਾਫ ਉਹਨਾਂ ਦੇ ਨਾਮ ਤੇ ਪਰਚੇ ਦਰਜ ਕੀਤੇ ਗਏ ਨੇ। ਉਹਨਾਂ ਕਿਹਾ ਕਿ ਜੇਲ ਦੇ ਅੰਦਰ ਅਤੇ ਜੇਲ ਦੇ ਬਾਹਰ ਵੀ ਹੁਣ ਪੂਰੀ ਤਰ੍ਹਾਂ ਪੀਸਫੁਲ ਮਾਹੌਲ ਹੈ। ਕਾਨੂੰਨ ਵਿਵਸਥਾ ਨੂੰ ਕਿਸੇ ਵੀ ਤਰ੍ਹਾਂ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਥਾਈਲੈਂਡ ਵਿੱਚ ਬਣਾਇਆ ਬੰਧਕ

Htv Punjabi

ਕੁੜੀਆਂ ਨੂੰ ਬਾਹਰ ਭੇਜਣ ਵਾਲੇ ਜ਼ਰੂਰ ਦੇਖਣ ਵੀਡੀਓ

htvteam

ਮੋਦੀ ਦੇ ਕਾਨੂੰਨ ਨੇ ਆਪਸ ‘ਚ ਲੜਾਏ ਡਰਾਈਵਰ

htvteam

Leave a Comment