ਵਿਦੇਸ਼ ਜਾਣ ਦਾ ਹਰ ਇਕ ਨੌਜਵਾਨ ਦੇ ਸਿਰ ਤੇ ਭੂਤ ਸਵਾਰ ਐ, ਵਿਦੇਸ਼ ਜਾਣ ਖਾਤਰ ਹਰ ਬੰਦਾ ਵੱਡੇ ਤੋਂ ਵੱਡਾ ਰਿਸਕ ਵੀ ਲੈ ਲੈਂਦਾ, ਪਰ ਹਰ ਵਾਰ ਉਹ ਰਿਸਕ ਸਹੀ ਨਹੀਂ ਸਾਬਤ ਹੁੰਦਾ ਕਈ ਵਾਰ ਉਸ ਰਿਸਕ ਨਾਲ ਬੰਦਾ ਆਪਣੀ ਸਾਰੀ ਜ਼ਿੰਦਗੀ ਖਰਾਬ ਕਰ ਲੈਂਦਾ, ਅਜਿਹਾ ਹੀ ਹੋਇਆ ਗੁਰਦਾਸਪੁਰ ਚ ਜਿਥੇ ਕੁਝ ਨੌਜਵਾਨ ਦੇ ਇਲਜ਼ਾਮ ਨੇ ਕਿ ਉਹ ਇਕ ਏਜੰਟ ਦੀਆਂ ਝੂਠੀਆਂ ਗੱਲ਼ਾ ਚ ਆ ਕੇ ਫਸ ਗਏ ਤੇ ਵਿਦੇਸ਼ ਜਾਣ ਖਾਤਰ ਮੋਟੀ ਰਕਮ ਦੇ ਚੁੱਕੇ ਨੇ ਪਰ ਏਜੰਟ ਨੇ ਉਨਾਂ ਨਾਲ ਧੋਖਾ ਕੀਤਾ, ਤੇ ਹੁਣ ਨੌਜਵਾਨਾਂ ਵਲੋਂ ਏਜੰਟ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ, ਉਨਾਂ ਦਾ ਕਹਿਣ ਕਿ ਏਜੰਟ ਵਲੋਂ ਤਕਰੀਬਨ 70 ਦੇ ਕਰੀਬ ਨੋਜਵਾਨਾਂ ਨੂੰ ਵਿਦੇਸ ਭੇਜਣ ਦੇ ਨਾਮ ਹਰ ਇੱਕ ਨੌਜਵਾਨ ਤੋ ਲੱਖ ਲੱਖ ਰੁਪਏ ਲੈਕੇ ਉਹਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਅਤੇ ਉਹਨਾਂ ਨੂੰ ਫਰਜ਼ੀ ਟਿਕਟਾਂ ਅੱਤੇ ਫਰਜ਼ੀ ਵੀਜੇ ਦਿੱਤੇ ਸ਼ਨ ਅਤੇ ਹੂਨ ਆਪਣੇ ਦਫ਼ਤਰ ਨੂੰ ਛੱਡ ਸਾਰਾ ਸਟਾਫ਼ ਮੋਕੇ ਤੋ ਫ਼ਰਾਰ ਚੁਕਾ ਹੈ
ਪੀੜਤ ਨੌਜਵਾਨਾਂ ਵਲੋਂ ਮੰਗ ਕੀਤੀ ਜਾ ਰਹੀ ਐ ਕਿ ਉਕਤ ਏਜੰਟ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਵਾਪਸ ਕਰਵਾਏ ਜਾਣ। ਪਰ ਇਕ ਗੱਲ ਤਾਂ ਹੈ ਹਰ ਦਿਨ ਕੋਈ ਨਾ ਕੋਈ ਠੱਗੀ ਸਾਹਮਣੇ ਆਉਂਦੀ ਐ ਪਰ ਲੋਕ ਫੇਰ ਇਨਾਂ ਠੱਗਾਂ ਕੋਲ ਫਸਣ ਲਈ ਚਲੇ ਜਾਂਦੇ ਨੇ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….