ਜਲਾਲਾਬਾਦ ’ਚ ਜ਼ਮੀਨ ਨੂੰ ਲੈ ਕੇ ਪੁੱਤ ਨੂੰਹਾਂ ਨੇ ਕੁੱਟਿਆ ਪਿਤਾ
ਬਜ਼ੁਰਗ ਹਸਪਤਾਲ ’ਚ ਇਲਾਜ਼ ਲਈ ਦਾਖਿਲ
ਪਿਓ ਨੇ ਪੋਤੇ ਨਾਂਮ ਕਰਤੀ ਜ਼ਮੀਨ ਨੂੰ ਲੈਕੇ ਹੋਇਆ ਵਿਵਾਦ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਅੱਜ ਇੰਨਸਾਨ ਇੰਨਾ ਕੁ ਲਾਲਚੀ ਹੁੰਦਾ ਜਾ ਰਿਹਾ ਹੈ ਕਿ ਜਿਹੜਾ ਜ਼ਮੀਨ ਜੈਦਾਦ ਤੇ ਪੈਸਿਆ ਦੀ ਖਾਤਰ ਆਪਣੇ ਆਪਣਿਆਂ ਦੇ ਦੁਸ਼ਮਣ ਬਣਦੇ ਜਾ ਰਹੇ ਹਨ। ਇਸ ਤਰ੍ਹਾਂ ਦੀ ਇੱਕ ਅਜੀਬੋ ਗਰੀਬ ਮਾਮਲਾ ਥਾਣਾ ਵੈਰੋ ਕਾ ਦੇ ਅਧੀਨ ਪੈਂਦੇ ਪਿੰਡ ਚੱਕ ਮੌਜਦੀ ਵਾਲਾ ਸੂਰਘੁਰੀ ਤੋਂ ਸਾਹਮਣੇ ਆਇਆ ਹੈ ਕਿ ਜਿਥੇ ਕਿ 85 ਸਾਲਾ ਦੇ ਬਜ਼ੁਰਗ ਵਿਅਕਤੀ ਬਾਰਾ ਸਿੰਘ ਵਲੋਂ ਆਪਣੇ ਇੱਕ ਪੋਤਰੇ ਬਲਕਰ ਸਿੰਘ ਦੇ ਨਾਮ ਆਪਣੀ ਮਾਲਕੀ ਤੇ ਕਬਜ਼ੇ ਵਾਲੀ ਜ਼ਮੀਨ7 ਕਨਾਲ 2 ਮਰਲੇ ਨਾਮ ਕਰਨ ਤੇ ਬਾਕੀ ਦੇ ਉਸ ਦੇ 5 ਪੁੱਤਰਾਂ ਤੇ ਨੂੰਹਾਂ ਨੇ ਰੰਜਸ਼ ਕੱਢਣ ਲਈ ਅੱਜ ਸਵੇਰ ਦੇ ਸਮੇਂ ਖੇਤ ’ਚ ਬਜ਼ੁਰਗ ਦੀ ਕੁੱਟਮਾਰ ਕਰਕੇ ਅਧਮੋਇਆ ਕਰਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਦੀ ਜਾਣਕਾਰੀ ਮਿਲਣ ਤੇ ਉਸ ਦੇ ਪੁੱਤਰ ਭਗਵਾਨ ਸਿੰਘ ਵਲੋਂ ਉਸ ਨੂੰ ਜ਼ਖ਼ਮੀ ਹਾਲਤ ’ਚ ਜਲਾਲਾਬਾਦ ਦੇ ਸਰਕਾਰੀ ਹਸਪਾਤਲ ’ਚ ਭਰਤੀ ਕਰਵਾਇਆ ਗਿਆ । ਜਿਸ ਤੋਂ ਬਾਅਦ ਸਿਵਲ ਹਸਪਤਾਲ ਜਲਾਲਾਬਾਦ ਦੇ ਡਾਕਟਰਾਂ ਵਲੋਂ ਮੁਢੱਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇਲਾਕ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਸਬੰਧੀ ਜਲਾਲਾਬਾਦ ਦੇ ਐਸ.ਐਮ.ੳ ਡਾ. ਸੁਮਿਤ ਲੂਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਖਮੀ ਹਾਲਤ ’ਚ ਬਜ਼ੁਰਗ ਵਿਅਕਤੀ ਬਾਰਾ ਸਿੰਘ ਹਸਪਤਾਲ ’ਚ ਦਾਖਲ ਹੋਇਆ ਸੀ ਅਤੇ ਜਿਸ ਨੂੰ ਮੁਢੱਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜ਼ਖਮੀ ਵਿਅਕਤੀ ਦੀ ਪੁਲਸ ਕਾਰਵਾਈ ਲਈ ਐਮ.ਐਲ.ਆਰ ਰਿਪੋਰਟ ਸਬੰਧਿਤ ਥਾਣਾ ਨੂੰ ਭੇਜ ਦਿੱਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
