Htv Punjabi
Punjab Video

ਸਤਲੁਜ ਦਰਿਆ ਨਾਲ ਜੁੜੀ ਆਈ ਵੱਡੀ ਖ਼ਬਰ

ਲੁਧਿਆਣਾ ਵਿੱਚ ਸਤਲੁਜ ਦਰਿਆ ਦਾ ਘਟਿਆ ਪੱਧਰ
ਬੀਤੇ ਦਿਨ ਨਾਲੋਂ ਵੀ ਦੋ ਪੁਆਇੰਟ ਆਇਆ ਨੀਚੇ
ਨਹਿਰੀ ਵਿਭਾਗ ਦੇ ਅਧਿਕਾਰੀ ਨੇ ਦਿੱਤੀ ਜਾਣਕਾਰੀ
ਕਿਹਾ ਸਤਲੁਜ ਚ ਥੋੜਾ ਛੱਡਿਆ ਜਾ ਰਿਹਾ ਪਾਣੀ,ਘਬਰਾਉਣ ਦੀ ਨਹੀਂ ਲੋੜ
ਪੰਜਾਬ ਦੇ ਕਈ ਜਿਲਿਆਂ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਹਨ ਸੈਂਕੜੇ ਪਿੰਡ ਪਾਣੀ ਵਿੱਚ ਡੁੱਬ ਚੁੱਕੇ ਹਨ। ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ। ਬੇਸ਼ੱਕ ਬੀਤੇ ਦਿਨ ਸਤਲੁਜ ਦਰਿਆ ਵੀ ਉਫਾਨ ਤੇ ਸੀ ਕਿਹਾ ਜਾ ਰਿਹਾ ਸੀ ਕਿ ਲਗਾਤਾਰ ਪਾਣੀ ਦਾ ਪੱਧਰ ਵਧਣ ਨਾਲ ਆਸ ਪਾਸ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਅੱਜ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕੁਝ ਘਟਿਆ ਹੈ ਜੋ ਕਿ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ।

ਜਿਸ ਨੂੰ ਲੈ ਕੇ ਨਹਿਰੀ ਵਿਭਾਗ ਦੇ ਅਧਿਕਾਰੀ ਰਾਮ ਸਰੂਪ ਨੇ ਜਾਣਕਾਰੀ ਬੇਸ਼ੱਕ ਬੀਤੇ ਦਿਨ ਪਾਣੀ ਦਾ ਪੱਧਰ 774 ਸੀ ਜੋ ਕਿ ਖਤਰੇ ਦੇ ਪੁਆਇੰਟ ਤੋਂ ਦੋ ਪੁਆਇੰਟ ਨੀਚੇ ਸੀ ਪਰ ਹੁਣ ਲਗਾਤਾਰ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ ਤੇ ਇਸ ਸਮੇਂ ਪਾਣੀ ਦਾ ਪੱਧਰ 772 ਤੋਂ ਨੀਚੇ ਆ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਬੇਸ਼ੱਕ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਅਲਰਟ ਨਹਿਰੀ ਵਿਭਾਗ ਵੱਲੋ ਨਹੀਂ ਆਇਆ ਪਰ ਸਤਲੁਜ ਦਰਿਆ ਦੇ ਵਿੱਚ ਪਾਣੀ ਥੋੜਾ ਥੋੜਾ ਕਰਕੇ ਛੱਡਿਆ ਜਾ ਰਿਹਾ ਜਿਸ ਦੇ ਨਾਲ ਖਤਰੇ ਦਾ ਡਰ ਘਟਿਆ ਹੋਇਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਸਹਿਰੇ ਦਾ ਆਹ ਸੀਨ ਜ਼ਰੂਰ ਦੇਖੋ

htvteam

ਮੁੰਡਿਆਂ ਨੂੰ ਦੇਖ ਥਾਣੇਦਾਰ ਨੇ ਉਤਾਰ ਲਈ ਵਰਦੀ, ਹੋ ਗਿਆ ਨ’ ਗ ਨ

htvteam

ਚੋਰਾਂ ਨੇ ਕੁਸ਼ਤੀ ਅਖਾੜੇ ਨੂੰ 10ਵੀਂ ਵਾਰ ਬਣਾਇਆ ਨਿਸ਼ਾਨਾ, ਦੇਸੀ ਘਿਓ ਲੈ ਗਏ

Htv Punjabi

Leave a Comment