Htv Punjabi
Crime Punjab Video

ਸਬਜ਼ੀ ਮੰਡੀ ‘ਚ ਚੱਲ ਰਿਹਾ ਧੰਦਾ !

ਲੁਧਿਆਣਾ ਸਬਜੀ ਮੰਡੀ ਚ ਅਵੈਧ ਵਸੂਲੀ ਨੂੰ ਲੈਕੇ ਆੜਤੀਆਂ ਤੇ ਆਮ ਲੋਕਾਂ ਚ ਰੋਸ
ਕਿਹਾ 20 ਰੁਪਏ ਦੀ ਪਰਚੀ ਉੱਪਰ 50 ਰੁਪਏ ਅਤੇ 100 ਦੀ ਪਰਚੀ ਉੱਪਰ ₹300 ਕੀਤੇ ਜਾ ਰਹੇ ਹਨ ਚਾਰਜ
ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਦਿੱਤੀ ਸਫਾਈ
ਕਿਹਾ ਕਈ ਗੇੜੇ ਲਾਉਣ ਵਾਲਿਆ ਦੀ ਪਰਚੀ ਕੱਟੀ ਜਾ ਰਹੀ
ਲੁਧਿਆਣਾ ਦੀ ਸਬਜ਼ੀ ਮੰਡੀ ਨਜਾਇਜ਼ ਵਸੂਲੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਦਿਨਾਂ ਤੋਂ ਚੱਲ ਰਹੀਆਂ ਖਬਰਾਂ ਦੇ ਨਾਲ ਨਾਲ ਆੜਤੀਆਂ ਵੱਲੋਂ ਵੀ ਇਸ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਮੰਡੀ ਵਿੱਚ ਵਾਧੂ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ ਉਹਨਾਂ ਜ਼ਿਕਰ ਕੀਤਾ ਕਿ ਮੰਡੀ ਦੀ ਕਲੈਕਸ਼ਨ ਦਾ ਠੇਕਾ ਠੇਕੇਦਾਰ ਕੋਲ ਨਹੀਂ ਬਲਕਿ ਮਾਰਕੀਟ ਕਮੇਟੀ ਕੋਲ ਹੀ ਹੈ ਪਰ ਬਾਵਜੂਦ ਇਸਦੇ 1 ਰੁਪਏ ਦੀ ਪਰਚੀ 300 ਰੁਪਏ ਅਤੇ 20 ਰੁਪਏ ਵਾਲੀ ਪਰਚੀ ਦੇ ਵਸੂਲੇ ਜਾ ਰਹੇ ਨੇ ਉਧਰ ਰਾਹਗੀਰਾਂ ਪਾਸੋਂ ਵੀ 50 ਰੁਪਏ ਦੀ ਪਰਚੀ ਵਸੂਲਨ ਦੇ ਇਲਜ਼ਾਮ ਲੱਗੇ ਨੇ ।

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੰਡੀ ਆੜਤੀਆਂ ਸਮੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਨਜਾਇਜ਼ ਵਸੂਲੀ ਨੂੰ ਰੋਕਿਆ ਜਾਵੇ ਅਤੇ ਭਰਿਸ਼ਟਾਚਾਰ ਉੱਪਰ ਨੱਥ ਪਾਈ ਜਾਵੇ । ਉਹਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਕਈ ਵਾਰ ਕੋਸ਼ਿਸ਼ ਕੀਤੀ ਗਈ ਹੈ ਪਰ ਇਸ ਉੱਪਰ ਨੱਥ ਨਹੀਂ ਪਈ ਜਿਸ ਦੇ ਚਲਦਿਆਂ ਲੋਕ ਖੱਜਲ ਖਰਾਬ ਹੋ ਰਹੇ ਹਨ ਤੇ ਉਹਨਾਂ ਦੇ ਕਾਰੋਬਾਰ ਉੱਪਰ ਵੱਡਾ ਅਸਰ ਪੈ ਰਿਹਾ ਹੈ।

ਇਸ ਮੌਕੇ ਤੇ ਆਮ ਲੋਕਾਂ ਨੇ ਵੀ ਪਰਚੀ ਦਿਖਾਉਂਦੇ ਹੋਏ ਕਿਹਾ ਕਿ ਉਹਨਾਂ ਤੋਂ 20 ਰੁਪਏ ਦੀ ਪਰਚੀ ਉੱਪਰ 50 ਰੁਪਏ ਦੀ ਵਸੂਲੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਜਿਹੜੀ ਫੜੀ ਵਾਲੇ ਵੀ ਰੋਂਦੇ ਹੋਏ ਦਿਖਾਈ ਦਿੱਤੇ ਕਿਹਾ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਨੂੰ 20 ਰੁ ਦੀ ਪਰਚੀ ਦੇ ਕੇ ਉਹਨਾਂ ਤੋਂ 50 ਰੁਪਏ ਲੈ ਜਾ ਰਹੇ ਹਨ ਜੇਕਰ ਉਸਦੇ ਖਿਲਾਫ ਆਵਾਜ਼ ਚੁੱਕਣ ਦੀ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਧਮਕਾਇਆ ਜਾਂਦਾ ਹੈ।

ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਸ ਸਾਰੇ ਮਾਮਲੇ ਵਿੱਚ ਕਾਰਵਾਈ ਅਤੇ ਜਾਂਚ ਦੀ ਗੱਲ ਕਹੀ ਗਈ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੂੰਹ ਸੱਸ ਦੇ ਝਗੜੇ ‘ਚ ਥਾਣੇ ਦਾ ਮੁਨਸ਼ੀ ਕਰ ਗਿਆ ਪੁੱਠਾ ਕਾਰਾ

htvteam

ਅਸਮਾਨੋਂ ਉੱਡਦੀ ਆ ਰਹੀ ਸੀ ਇੱਕ ਅਜਿਹੀ ਭਿਆਨਕ ਚੀਜ਼

htvteam

ਪੰਜਾਬੀ ਮਿਸਤਰੀ ਨੇ ਬੁਲੇਟ ਦਾ ਬਣਾਇਆ ਅਜਿਹਾ ਜੁਗਾੜ, ਦੁਨੀਆ ਕਰਤੀ ਹੈਰਾਨ

htvteam

Leave a Comment