Htv Punjabi
Punjab Video

ਸਵਾਰੀਆਂ ਨਾਲ ਭਰੇ ਆਟੋ ‘ਚ ਪਿਆ ਚੀਕ ਚਿਹਾੜਾ !

ਗੁਰਾਇਆ ਹਾਈਵੇ ‘ਤੇ ਸਵਾਰੀਆਂ ਨਾਲ ਭਰਿਆ ਆਟੋ ਪਲਟਿਆ
ਪਿਆ ਚੀਕ ਚਿਹਾੜਾ, ਫਟਾਫਟ ਲੋਕ ਹੋਏ ਇਕੱਠੇ
ਸਵਾਰੀਆਂ ਨੂੰ ਲੱਗੀਆਂ ਸੱਟਾ, ਹਸਪਤਾਲ ਕਰਵਾਇਆ ਦਾਖਿਲ
ਆਏ ਦਿਨ ਗੁਰਾਇਆ ਹਾਈਵੇ ‘ਤੇ ਹਾਦਸੇ ਵਾਪਰਦੇ ਦਿਖਾਈ ਦੇ ਰਹੇ ਹਨ। ਅੱਜ ਹੋਇਆ ਹਾਦਸਾ ਵੀ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋ ਆਟੋਆਂ ਵਿੱਚ ਸਵਾਰ ਯਾਤਰੀ ਲੁਧਿਆਣੇ ਤੋਂ ਗੁਰਾਇਆ ਕਿਸੇ ਪਾਰਟੀ ਵਿੱਚ ਸ਼ਿਰਕਤ ਕਰਨ ਆ ਰਹੇ ਸਨ। ਜਿਨ੍ਹਾਂ ਵਿੱਚੋਂ ਇੱਕ ਆਟੋ (ਨੰਬਰ PB10 KD 6374) ਤੇਜ਼ ਰਫ਼ਤਾਰ ਹੋਣ ਕਾਰਨ ਗੁਰਾਇਆ ਡਿਵਰਸ਼ਨ ਰੋਡ ‘ਤੇ ਬੇਕਾਬੂ ਹੋ ਕੇ ਪਲਟ ਗਿਆ।

ਹਾਦਸੇ ਵਿੱਚ ਸਵਾਰੀਆਂ ਅਤੇ ਡਰਾਈਵਰ ਨੂੰ ਚੋਟਾਂ ਲੱਗੀਆਂ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। ਆਟੋ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜ਼ਖ਼ਮੀ ਡਰਾਈਵਰ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਆਟੋ ਨੂੰ ਸਿੱਧਾ ਕਰਕੇ ਸੁਰੱਖਿਅਤ ਜਗ੍ਹਾ ‘ਤੇ ਖੜ੍ਹਾ ਕੀਤਾ ਗਿਆ ਅਤੇ ਗੁਰਾਇਆ ਥਾਣੇ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੌਕਡਾਊਨ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਕੰਮ ‘ਤੇ ਪਰਤਣ ‘ਤੇ ਪਤਾ ਲੱਗਾ ਕਿ ਅਸਲ ਦੁੱਖ ਕੀ ਹੁੰਦੇ ਨੇ, ਹੇ ਰੱਬਾ ਮੇਹਰ ਕਰੀਂ

Htv Punjabi

ਫਾਰਮ ਹਾਊਸ ਤੇ ਮਾਲਕ ਸਣੇ ਨੌਕਰ ਦੇ ਕੱਢੇ ਸਾਹ

htvteam

ਦੇਖੋ ਕਿੱਦਾਂ ਦੁਕਾਨ ਦੇ ਬਾਹਰ ਪਿਆ ਬੋਰਾ ਹੋਇਆ ਗਾਈਬ, ਲਾਈਵ ਤਸਵੀਰਾਂ

htvteam

Leave a Comment