ਬਠਿੰਡਾ ਦੇ ਦਾਣਾ ਮੰਡੀ ਚ ਠੇਕੇ ਤੇ ਹੋਈ ਚੋਰੀ ਦੀ ਵਾਰਦਾਤ
ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
ਚੋਰ ਨੇ ਠੇਕੇ ਦੇ ਵਿੱਚ ਰੱਖੇ ਪੈਸਿਆਂ ਉੱਤੇ ਕੀਤਾ ਹੱਥ ਸਾਫ
ਸ਼ਰਾਬ ਦੇ ਠੇਕੇ ਮੁਲਾਜ਼ਮ ਦੇ ਵੱਲੋਂ ਠੇਕਾ ਬੰਦ ਕਰ ਦਿੱਤਾ ਗਿਆ ਸੀ ਪਰ ਉਮਸ ਭਰੀ ਗਰਮੀ ਦੇ ਚਲਦੇ ਥੋੜਾ ਜਿਹਾ ਸ਼ਟਰ ਖੋਲ ਦਿੱਤਾ ਅਤੇ ਆਪ ਠੇਕੇ ਦੇ ਅੰਦਰ ਸੋ ਗਿਆ ਤੇ ਛਾਤਰ ਚੋਰ ਥੋੜੇ ਜਿਹੇ ਲੋਹੇ ਦੀ ਗਰਿਲ ਵਿੱਚ ਠੇਕੇ ਦੇ ਅੰਦਰ ਦਾਖਿਲ ਹੁੰਦਾ ਹੈ ਅਤੇ ਗੱਲੇ ਵਿੱਚ ਰੱਖੇ 39000 ਲੈ ਕੇ ਫਰਾਰ ਹੋ ਜਾਂਦਾ ਹੈ।
ਜਿਸ ਦੀ ਸਾਰੀ ਵਾਰਦਾਤ ਸ਼ਰਾਬ ਦੇ ਠੇਕੇ ਦੇ ਅੰਦਰ ਲੱਗੇ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਚੋਰ ਦੀ ਉਮਰ ਲਗਭਗ 20 ਸਾਲ ਦੇ ਕਰੀਬ ਲੱਗ ਰਹੀ ਹੈ ਅਤੇ ਸ਼ਰਾਬ ਦੇ ਠੇਕੇ ਮੁਲਾਜ਼ਮ ਪੁਲਿਸ ਪ੍ਰਸ਼ਾਸਨ ਤੋਂ ਕਰ ਰਹੇ ਹਨ ਮੰਗ ਕੇ ਚੋਰ ਨੂੰ ਜਲਦੀ ਫੜਿਆ ਜਾਵੇ ਅਤੇ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕੜੇ ਬੰਦੋਬਸਤ ਕੀਤੇ ਜਾਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..