Htv Punjabi
Crime Punjab Video

ਸਾਈਕਲਿੰਗ ਕਰਨ ਵਾਲੇ ਵਿਅਕਤੀਆਂ ਨਾਲ ਹੋਇਆ ਕਾਂਡ

ਸੰਗਰੂਰ ਚ ਸਾਈਕਲਿੰਗ ਕਰਨ ਵਾਲੇ ਹੋਏ ਲੁੱਟ ਖੋਹ ਦਾ ਸ਼ਿਕਾਰ
ਕਾਰ ਸਵਾਰਾਂ ਨੇ ਹਥਿਆਰਾਂ ਦੀ ਨੋਕ ਤੇ ਖੋਹਿਆ ਫੋਨ
ਸਾਰੀ ਘਟਨਾ ਦਾ ਵੀਡੀਓ ਆਇਆ ਸਾਹਮਣੇ
ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਾਰਵਾਈ ਹੋਈ ਸ਼ੁਰੂ
ਲੁੱਟ ਖੋਹ ਦਾ ਸ਼ਿਕਾਰ ਹੋਏ ਸਾਈਕਲ ਚਲਾਉਣ ਵਾਲੇ ਰਾਜਕੁਮਾਰ ਨੇ ਦੱਸਿਆ ਕਿ ਉਹ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਥੋੜਾ ਅੱਗੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਭਵਾਨੀਗੜ੍ਹ ਵੱਲ ਨੂੰ ਸਾਈਕਲ ਕਰ ਰਹੇ ਸਨ ਤੇ ਸਮਾਂ ਸਵੇਰੇ 5.30 ਵਜੇ ਦਾ ਸੀ ਜਦੋਂ ਉਹਨਾਂ ਤੇ ਅਣਪਛਾਤੇ ਕਾਰ ਸਵਾਰਾਂ ਨੇ ਹਮਲਾ ਕਰ ਦਿੱਤਾ, ਉਹ ਦੋ ਟੀਮਾਂ ਦੇ ਵਿੱਚ ਸਾਈਕਲਿੰਗ ਕਰ ਰਹੇ ਸਨ ਜਿਸ ਦੇ ਵਿੱਚ ਤਿੰਨ ਜਣੇ ਪਿੱਛੇ ਸਨ ਅਤੇ ਦੋ ਜਣੇ ਅੱਗੇ ਸਨ ਉਹਨਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਫਿਰ ਇਸ ਤੋਂ ਅੱਗੇ ਸਾਡੇ ਦੋ ਅੱਗੇ ਸਾਥੀ ਸਨ ਉਹਨਾਂ ਤੇ ਹਮਲਾ ਕੀਤਾ ਜਿਸ ਦੇ ਵਿੱਚੋਂ ਰਾਜਕੁਮਾਰ ਦਾ ਫੋਨ ਖੋਹਣ ਦੇ ਵਿੱਚ ਕਾਮਯਾਬ ਹੋਏ ਤੇ ਇਸ ਤੋਂ ਬਾਅਦ ਵੀ ਉਹ ਦੱਸ ਰਹੇ ਹਨ ਕਿ ਜਾਣਕਾਰੀ ਮੁਤਾਬਿਕ ਅੱਗੇ ਵੀ ਇੱਕ ਪਿੰਡ ਦੇ ਵਿੱਚ ਉਹਨਾਂ ਨੇ ਕੁਝ ਲੋਕਾਂ ਤੇ ਹਮਲਾ ਕੀਤਾ,,,,

ਰਾਜਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਉਹਨਾਂ ਦਾ ਗਰੁੱਪ ਸਾਈਕਲਿੰਗ ਕਰਦਾ ਹੈ ਪਰ ਇਹ ਪਹਿਲੀ ਘਟਨਾ ਉਹਨਾਂ ਦੇ ਨਾਲ ਵਾਪਰੀ ਹੈ ਫਿਲਹਾਲ ਉਹਨਾਂ ਨੂੰ ਇਸ ਨੂੰ ਲੈ ਕੇ ਕਾਫੀ ਡਰ ਵੀ ਬਣਿਆ ਹੋਇਆ ਹੈ,,,,

ਥਾਣਾ ਸਦਰ ਬਾਲੀਆਂ ਦੇ ਐਸ ਐਚ ਓ ਅਵਤਾਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸਵੇਰੇ 5ਾ ਦੇ ਕਰੀਬ ਇੱਕ ਟੈਲੀਫੋਨ ਆਉਂਦਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਕੁਝ ਲੋਕਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਜਿਸ ਤੋਂ ਬਾਅਦ ਉਹ ਤੁਰੰਤ ਉਸ ਜਗ੍ਹਾ ਤੇ ਪਹੁੰਚਦੇ ਹਨ ਅਤੇ ਲੁੱਟਖੋ ਕਰਨ ਵਾਲਿਆਂ ਦਾ ਪਿੱਛਾ ਕਰਦੇ ਹਨ ਤਾਂ ਕੁਝ ਦੂਰੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਲੁੱਟਖੋ ਕਰਨ ਵਾਲਿਆਂ ਦੀ ਇੱਕ ਗੱਡੀ ਬਰਾਮਦ ਹੋਈ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਰਾਜਕੁਮਾਰ ਜਿਹਨਾਂ ਦਾ ਸਾਈਕਲਿੰਗ ਦੌਰਾਨ ਫੋਨ ਖੋਹਿਆ ਗਿਆ ਸੀ ਉਹਨਾਂ ਦੇ ਬਿਆਨਾਂ ਦੇ ਉੱਪਰ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੇਸਬੁੱਕ ‘ਤੇ ਲਾਈਵ ਹੋਕੇ ਵਪਾਰੀ ਨੇ ਕੀਤੀ ਸੀ ਆਤਮਹੱਤਿਆ! ਹੁਣ ਹੋ ਗਿਆ ਆਹ ਕੰਮ, ਪੁਲਿਸ ਪ੍ਰੇਸ਼ਾਨ ਘਰਦੇ ਹੈਰਾਨ

Htv Punjabi

ਅੰਮ੍ਰਿਤਪਾਲ ਨੇ ਜ਼ਿਲ੍ਹਿਆਂ ਦੀਆਂ ਬਣਾ ਦਿੱਤੀਆਂ ਸੀ ਸਿੱਖ ਰਿਆਸਤਾਂ ?

htvteam

ਯਾਤਰੀਆਂ ਨਾਲ ਭਰੀ ਟ੍ਰੇਨ ਚ ਮੱਚਿਆ ਭਾਂਬੜ, ਮਾਰੀਆਂ ਛਾਲਾਂ

htvteam

Leave a Comment