Htv Punjabi
Punjab Video

ਸਿਰਫਿਰਿਆ ਨੇ ਮਾਮੂਲੀ ਜਹੀ ਗੱਲ ਨੂੰ ਲੈਕੇ ਮਿੰਟਾਂ-ਸੈਕਿੰਟਾਂ ‘ਚ ਕਿਵੇਂ ਉਜਾ-ੜਿਆ ਪਰਿਵਾਰ

ਏਸ ਵੇਲੇ ਦੀ ਦਿਲ ਦਹਿਲਾ ਕੇ ਰੱਕ ਦੇਣ ਵਾਲੀ ਖਬਰ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਐਫ ਸੀ ਆਈ ਗੋਦਾਮ ਦੇ ਵਿੱਚ ਕੁਝ ਲੋਕਾਂ ਨੇ ਅਜਿਹਾ ਕਾਰਾ ਦਿੱਤਾ ਕੇ ਜਿਸਤੋਂ ਬਾਅਦ ਪੂਰੇ ਇਲਾਕਾ ਦਹਿਲ ਉੱਠਿਆ ਐ,,,,,,,,,

ਸੂਤਰਾਂ ਮੁਤਾਬਿਕ ਐਸ.ਸੀ ਆਈ ਗੋਦਾਮ ਚ ਕਣਕ ਉਤਾਰਨ ਦੌਰਾਨ ਟਰੱਕ ਲਗਵਾਉਂਣ ਦੀ ਥਾਂ ਨੂੰ ਲੈਕੇ ਡਰਾਇਵਰਾਂ ਦੇ ਵਿਚਕਾਰ ਬਹਿਸਬਾਜ਼ੀ ਹੋ ਜਾਂਦੀ ਜਿਸਤੋ ਡਰਾਇਵਰਾਂ ਦੇ ਵਿਚਕਾਰ ਝੜਪ ਵੀ ਦੇਖਣ ਨੂੰ ਮਿਲੀ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਇੱਟਾਂ ਪੱਥਰ ਚਲਾਏ ਗਏ ਗੱਲ ਏਥੇ ਹੀ ਖਤਮ ਨਹੀਂ ਹੁੰਦੀ ਫਿਰ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਦੌਰਾਨ ਇਕ ਨੌਜਵਾਨ ਮੱਖਣ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਮੈਂਬਰਾਂ ਨੇ ਅੱਗੇ ਜੋ ਦੱਸਿਆ ਉਹ ਸੁਣੋਂ,,,,,,,,,

ਉੱਥੇ ਡੀ.ਐਸ ਪੀ ਮੋਹਨ ਸਿੰਘ ਹੋਰਾਂ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਹਰਪਾਲ ਸਿੰਘ ਵਾਸੀ ਪਿੰਡ ਮਟਵਾਂ ਥਾਣਾ ਦੀਨਾ ਨਗਰ ਸਾਜਨ ਸ਼ਰਮਾ ਵਾਸੀ ਘੁੱਲਾ ਅਤੇ ਅਮਨਦੀਪ ਸਿੰਘ ਵਾਸੀ ਮੁਦਾਦਪੁਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹਨਾਂ ਵਿੱਚੋਂ ਅਮਨਦੀਪ ਸਿੰਘ ਟ੍ਰਕ ਡਰਾਈਵਰ ਹੈ ਅਤੇ ਹਰਪਾਲ ਸਿੰਘ ਅਤੇ ਸਾਜਨ ਸ਼ਰਮਾ ਆੜਤੀਏ ਹਨ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਵਿੱਚ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਕ ਪਾਸੇ ਤਾਂ ਚੋਣ ਜਾਪਤਾ ਲੱਗੇ ਹੋਣ ਦੇ ਬਾਵਜੂਦ ਸ਼ਹਿਰ ਚ ਛੱਪੇ ਛੱਪੇ ਤੇ ਪੁਲਿਸ ਤਾਇਨਾਤ ਹੈ ਪਰ ਦੂਜੇ ਪਾਸੇ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ ਇਕ ਘਟਨਾ ਪੁਲਿਸ ਪ੍ਰਸ਼ਾਸਨ ਲਈ ਵੱਡੀ ਚਣੌਤੀ ਹੈ ਅਜਿਹੇ ਚ ਦੇਖਣਾ ਹੋਵੇਗਾ ਕੀ ਮੁਲਜ਼ਮਾਂ ਨੂੰ ਕਦੋਂ ਫੜਕੇ ਪੁਲਿਸ ਸਲਾਖਾਂ ਪਿੱਛੇ ਸੁੱਟਦੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਪਿੰਡ ਦੀ ਕੁੜੀ ਛੇੜਣ ਦਾ ਨਤੀਜਾ

htvteam

ਫ਼ਲ ਤੇ ਸਬਜ਼ੀਆਂ ਵੇਚਣ ਵਾਲਿਆਂ ਦੀ ਆਈ ਸ਼ਾਮਤ, ਅਚਨਚੇਤ ਨਿਰੀਖਣ ਪਾਸ ਨਾ ਹੋਣ ‘ਤੇ 70 ਦੇ ਕੱਟੇ ਚਲਾਣ ,ਮਾਸਕ ਤੇ ਦਸਤਾਨੇ ਬਗੈਰ ਵੀ ਰੱਦ ਹੋਵੇਗਾ ਕਰਫਿਊ ਪਾਸ – ਪੂਨਮਦੀਪ ਕੌਰ

Htv Punjabi

ਨਸ਼ੇੜੀ ਆਸ਼ਕ ਨੇ ਗਲੀ ‘ਚ ਕਢਾਈਆਂ ਕੁੜੀ ਦੀਆਂ ਚੀਕਾਂ; ਦੇਖੋ ਵੀਡੀਓ

htvteam

Leave a Comment