Htv Punjabi
Punjab Video

ਸਿੰਗਰ ਕੁੜੀ ਨੇ “ਆਪ” ਦੇ ਇਸ ਨੇਤਾ ‘ਤੇ ਲਗਾਏ ਵੱਡੇ ਵੱਡੇ ਦੋਸ਼

ਕੁੱਝ ਦਿਨ ਪਹਿਲਾਂ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਖੂਬ ਵਾਇਰਲ ਹੋਈ ਸੀ, ਜਿਸ ਵਿਚ ਅੰਮ੍ਰਿਤਸਰ ਦੇ ਅੰਨਗੜ੍ਹ ਦੀ ਇੱਕ ਕੁੜੀ ਰੋਂਦੀ ਹੋਈ ਮੁੱਖ ਮੰਤਰੀ ਭਗਵੰਤ ਮਾਨ ਤੱਕ ਆਪਣੀ ਗੱਲ ਪਹੁੰਚਣ ਬਾਰੇ ਆਖ ਰਹੀ ਹੈ | ਇਸ ਵੀਡੀਓ ਵਿਚ ਉਹ ਨਸ਼ੇ ਦੇ ਸੌਦਾਗਰਾਂ ਵੱਲੋਂ ਆਪਣੇ ਪਿਤਾ ਦੇ ਨਾਲ ਮਾਰ ਕੁੱਟ ਕਰਨ ਦਾ ਦੋਸ਼ ਲਗਾ ਰਹੀ ਹੈ ਇਸਦੇ ਨਾਲ ਹੀ ਉਹ ਆਮ ਆਦਮੀ ਪਾਰਟੀ ਦੇ ਲੋਕਲ ਆਗੂ ਵਲੋਂ ਮਾੜੇ ਅਨਸਰਾਂ ਦਾ ਸਾਥ ਦੇਣ ਦਾ ਦੋਸ਼ ਲਗਾਉਂਦੇ ਹੋਏ ਮਾੜਾ ਵਤੀਰਾ ਕਰਨ ਦੀ ਗੱਲ ਵੀ ਦੱਸ ਰਹੀ ਹੈ |
ਇਸ ਵੀਡੀਓ ਨੂੰ ਲੈ ਕੇ ਹੁਣ ਇੱਕ ਨਵਾਂ ਵਿਵਾਦ ਛਿੜ ਗਿਆ ਹੈ | ਪ੍ਰਿਆ ਨਾਂ ਦੀ ਇਹ ਕੁੜੀ ਜੋ ਕਿ ਸਿੰਗਰ ਹੈ ਉਸਦੀ ਮਤਰੇਈ ਮਾਂ ਆਮ ਆਦਮੀ ਪਾਰਟੀ ਦੇ ਆਗੂ ਸੰਨੀ ਸਹੋਤਾ ਦਾ ਸਾਥ ਦਿੰਦਿਆਂ ਪ੍ਰਿਆ ਤੇ ਉਸਦੇ ਪਿਤਾ ਦੇ ਖਿਲਾਫ ਮੀਡੀਆ ਸਾਹਮਣੇ ਆ ਗਈ |
ਵਾਇਰਲ ਹੋਈ ਇਸ ਵੀਡੀਓ ਦੇ ਬਾਬਤ ਪ੍ਰਿਆ ਦੀ ਮਤਰੇਈ ਮਾਂ ਅਤੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਬਾਰੇ ਖੁਦ ਸੰਨੀ ਸਹੋਤਾ ਦਾ ਕੀ ਕਹਿਣਾ ਹੈ ਤੁਸੀਂ ਆ ਹੀ ਸੁਣ ਲਓ |

Related posts

IELTS ਸੈਂਟਰਾਂ ਨੇ ਚਲਾ ਰੱਖਿਆ ਸੀ ਧੰਦਾ, ਪੁਲਿਸ ਦੀ ਰੇਡ

htvteam

ਡਾ. ਭੁੱਲਰ ਨੇ ਲੱਭਿਆ ਘਰ ਬਣਾਉਣ ਦਾ ਸਸਤਾ ਤਰੀਕਾ

htvteam

ਪਿਛਲੇ 15 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸ਼ਨੀਵਾਰ 11 ਦਸੰਬਰ ਨੂੰ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕੀਤਾ

htvteam