ਪੈਸਾ ਇੱਕ ਅਜਿਹੀ ਚੀਜ਼ ਹੈ ਜਿਸਨੂੰ ਦੇਖ ਕੇ ਸਭ ਦੀ ਨੀਅਤ ਬਦਲ ਜਾਦੀ ਹੈ ਤੇ ਉਥੇ ਹੀ ਜਵੈਲਰਜ਼ ਦੀ ਦੁਕਾਨ’ਚ ਕੰਮ ਕਰਨ ਵਾਲੇ ਅਕਾਊਂਟੈਂਟ ਨੇ ਆਪਣੇ ਹੀ ਮਾਲਕ ਨੂੰ ਠੱਗ ਲਿਆ ਸੀ ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਵੈਲਰਜ਼ ਦੇ ਮਾਲਕ ਨੇ ਦਸਿਆ ਕਿ ਉਹ 15 ਫਰਵਰੀ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਚਲੇ ਗਏ ਸੀ ਜਦ 16 ਫਰਵਰੀ ਨੂੰ ਆਕੇ ਉਹਨਾਂ ਨੇ ਦੁਕਾਨ ਖੋਲੀ ਤਾ ਤਾਂ ਉਹਨਾ ਦੇ ਗਹਿਣੇ ਚੋਰੀ ਹੋਏ ਸੀ ਤਕਰੀਬਨ 75 ਲੱਖ ਰੁਪਏ ਦਾ ਉਹਨਾ ਨੂੰ ਨੁਕਸਾਨ ਹੋਇਆ ਤੇ ਜਿਸਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ।
ਉੱਥੇ ਹੀ ਪੁਲਿਸ ਕਮੀਸ਼ਨਰ ਨੇ ਦਸਿਆ ਕਿ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਚ ਲੁਧਿਆਣਾ ਪੁਲਿਸ ਨੇ ਜਵੈਲਰਜ਼ ਤੇ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਜਿਸ ਕੋਲੋਂ ਸੋਨਾ ਬਰਾਮਦ ਹੋਇਆ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਸਾਰਾ ਪੈਸਾ ਵੇੇਚ ਕੇ ਨੇਪਾਲ ਭੱਜਣਾ ਚਾਹੁੰਦਾ ਸੀ ਪਰ ਪੁਲਿਸ ਨੇ ਮਿਹਨਤ ਦੇ ਨਾਲ ਉਸਨੂੰ ਗ੍ਰਿਫਤਾਰ ਕਰ ਲਿਆ।
ਸੂਬੇ ਚ ਚੋਰੀਆ ਹਰ ਰੋਜ਼ ਹੁੰਦੀਆ ਹੀ ਰਹਿੰਦੀਆ ਨੇ ਪਰ ਪੁਲਿਸ ਵੀ ਕਿਤੇ ਨਾ ਕਿਤੇ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾ ਨੂੰ ਰੋਕਿਆ ਜਾਵੇ … ਤੇ ਉੱਥੇ ਹੀ ਪੁਲਿਸ ਨੂੰ ਇੱਕ ਚੋਰ ਫੜਨ ਚ ਵੱਡੀ ਸਫਲਤਾ ਮਿਲੀ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….