22 ਨਵੰਬਰ ਨੂੰ ਅਚਾਨਕ ਰਹਸਮਈ ਪ੍ਰਿਸਥਿਤੀਆਂ ਵਿੱਚ ਗਾਇਬ ਹੋਈ 14 ਸਾਲਾ ਬੱਚੀ ਨੂੰ ਫਿਰੋਜ਼ਪੁਰ ਪੁਲਿਸ ਨੇ ਟੈਕਨੀਕਲ ਆਧਾਰ ਅਤੇ ਮੋਬਾਈਲ ਸਰਵਿਸ ਲਾਂਸ ਨੂੰ ਟਰੈਕ ਕਰਦੇ ਹੋਏ ਫਿਰੋਜ਼ਪੁਰ ਤੋਂ 450 ਕਿਲੋਮੀਟਰ ਦੂਰ ਗਾਜ਼ੀਆਬਾਦ ਤੋਂ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਅੰਜੂ ਨਾਮ ਦੀ ਲੜਕੀ ਜੋ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ ਉਸ ਨੂੰ ਪਬਜੀ ਖੇਡਣ ਦੀ ਲੱਤ ਸੀ ਉਸ ਦੌਰਾਨ ਪਬਜੀ ਗੇਮ ਖੇਡ ਦੇ ਖੇਡਦੇ ਉਹ ਇੱਕ ਗਰੁੱਪ ਦਾ ਹਿੱਸਾ ਬਣ ਗਈ ਅਤੇ ਗਾਜ਼ੀਆਬਾਦ ਦੇ ਇੱਕ ਲੜਕੇ ਦੇ ਸੰਪਰਕ ਵਿੱਚ ਆ ਗਈ ਪਬਜੀ ਖੇਡਣ ਦੀ ਲੱਤ ਨੇ ਉਸ ਦੇ ਦਿਮਾਗ ਤੇ ਗਹਿਰਾ ਅਸਰ ਛੱਡਿਆ ਕੀ ਉਹ ਦਿਮਾਗੀ ਤੌਰ ਤੇ ਆਪਣੇ ਆਪ ਖੋਣਾ ਸ਼ੁਰੂ ਕਰ ਦਿੱਤਾ ਬਾਈ ਨਵੰਬਰ ਦੀ ਦਰਮਿਆਨੀ ਰਾਤ ਨੂੰ ਲੜਕੀ ਨੇ ਨੀਂਦ ਵਿੱਚ ਹੀ ਘਰ ਤੋਂ ਬਾਹਰ ਨਿਕਲ ਗਈ ਅਤੇ ਪਬਜੀ ਗੇਮ ਦੇ ਵਿੱਚ ਉਸਦਾ ਇੱਕ ਸਾਥੀ ਜਿਸ ਤਰ੍ਹਾਂ ਉਸਨੂੰ ਗਾਈਡ ਕਰਦਾ ਰਿਹਾ ਉਹ ਉਸੇ ਰਸਤੇ ਤੇ ਚਲਦੀ ਰਹੀ ਜਿਸ ਦੀ ਉਸਨੂੰ ਕੋਈ ਵੀ ਸੁੱਧ ਬੁੱਧ ਨਹੀਂ ਸੀ ਕਿ ਉਹ ਕਿੱਧਰ ਜਾ ਰਹੀ ਹੈ ਪਰਿਵਾਰ ਵੱਲੋਂ ਜਦ ਸੀਸੀਟੀਵੀ ਖੰਗਾਲੇ ਗਏ ਤਾਂ ਗਲੀਆਂ ਵਿੱਚ ਇਕੱਲੀ ਘੁੰਮਦੀ ਲੜਕੀ ਨਜ਼ਰ ਆਉਂਦੀ ਰਹੀ ਪਰ ਉਹ ਕਿੱਥੇ ਗਾਇਬ ਹੋ ਗਈ ਕਿਸੇ ਨੂੰ ਉਹਦਾ ਪਤਾ ਨਹੀਂ ਚੱਲਿਆ,,,,,,,
ਇਸ ਦੀ ਸ਼ਿਕਾਇਤ ਜਦ ਪੁਲਿਸ ਨੂੰ ਕੀਤੀ ਗਈ ਤਾਂ ਪੁਲਿਸ ਵੱਲੋਂ ਉਸ ਨੰਬਰ ਦੇ ਨਾਲ ਨਾਲ ਪਿੰਡ ਦੀ ਹੋਰ ਕਈ ਬੱਚੇ ਵੀ ਉਸ ਗੇਮ ਦੇ ਗਰੁੱਪ ਵਿੱਚ ਸ਼ਾਮਿਲ ਸਨ ਜਿਸ ਦੇ ਆਧਾਰ ਤੇ ਉਹਨਾਂ ਨੰਬਰਾਂ ਦੀ ਤਲਾਸ਼ ਕੀਤੀ ਗਈ ਜੋ ਪੁਲਿਸ ਵੱਲੋਂ ਸਰਵੀਲਾਂਸ ਤੇ ਲਾਉਣ ਤੋਂ ਬਾਅਦ ਜਦੋਂ ਉਸ ਦੀ ਡਿਟੇਲ ਕਢਾਈ ਗਈ ਤਾਂ ਆਰੋਪੀ ਦਾ ਪਤਾ ਚੱਲਿਆ ਅਤੇ ਉਸਦੇ ਅੱਗੋਂ ਕਾਲ ਡਿਟੇਲ ਖੰਗਾਲੇ ਗਏ ਤਾਂ ਉਹ ਨੰਬਰ ਗਾਜ਼ੀਆਬਾਦ ਦੇ ਇਕ ਕਲੋਨੀ ਦੇ ਨਿਕਲੇ ਜਿੱਥੇ ਪੁਲਿਸ ਵੱਲੋਂ ਰੇਡ ਕਰਕੇ ਲੜਕੀ ਨੂੰ ਬਰਾਮਦ ਕੀਤਾ ਗਿਆ ਅਤੇ ਉਸਨੂੰ ਸਹੀ ਸਲਾਮਤ ਹੁਣ ਮਾਪਿਆਂ ਦੇ ਹਵਾਲੇ ਕੀਤਾ ਗਿਆ।
ਪੀੜਤ ਲੜਕੀ ਨੇ ਦੱਸਿਆ ਕਿ ਪਬਜੀ ਗੇਮ ਖੇਡਦੇ ਖੇਡਦੇ ਉਸ ਦੇ ਦਿਮਾਗ ਤੇ ਐਸਾ ਗਹਿਰਾ ਅਸਰ ਹੋਇਆ ਕੀ ਉਹ ਉਸ ਗੇਮ ਦੇ ਪਿੱਛੇ ਲੱਗ ਕੇ ਕਿਸ ਪਾਸੇ ਜਾ ਰਹੀ ਹੈ ਉਸ ਨੂੰ ਕੁਝ ਵੀ ਪਤਾ ਨਹੀਂ ਚੱਲਿਆ ਅਤੇ ਗੇਮ ਵਿੱਚੋਂ ਜੋ ਡਾਇਰੈਕਸ਼ਨ ਉਸਨੂੰ ਮਿਲਦੀ ਸੀ ਉਹ ਉਸੇ ਤਰ੍ਹਾਂ ਹੀ ਕਰਦੀ ਜਾ ਰਹੀ ਸੀ ਅਤੇ ਉਸਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਉਹ ਕਿਸ ਵੇਲੇ ਕਿੱਥੇ ਗਈ ਅਤੇ ਉਸਨੂੰ ਕੌਣ ਲੈ ਗਿਆ, ਲੜਕੀ ਵੱਲੋਂ ਹੁਣ ਦੂਜਿਆਂ ਨੂੰ ਸਿੱਖ ਦਿੱਤੀ ਜਾ ਰਹੀ ਹੈ ਕਿ ਉਹ ਇਸ ਪਬਜੀ ਗੇਮ ਦੇ ਚੱਕਰ ਵਿੱਚ ਨਾ ਫਸਣ,,,,
ਪਰਿਵਾਰ ਦਾ ਕਹਿਣਾ ਹੈ ਕਿ ਬੱਚੀ ਸਕੂਲ ਆਣ ਤੋਂ ਬਾਅਦ ਰੋਜਾਨਾ ਦੋ ਘੰਟੇ ਪਬਜੀ ਗੇਮ ਖੇਡਦੀ ਸੀ ਪਰ ਉਹਨਾਂ ਨੂੰ ਇਸਦਾ ਅੰਦਾਜ਼ਾ ਨਹੀਂ ਸੀ ਕਿ ਉਹ ਇਸ ਤਰ੍ਹਾਂ ਉਸਦਾ ਸ਼ਿਕਾਰ ਹੋ ਜਾਏਗੀ ਕਿ ਉਹ ਕਿਸੇ ਪਾਸੇ ਚਲੀ ਜਾਏਗੀ, ਹੁਣ ਵੀ ਉਸਦੇ ਦਿਮਾਗ ਉੱਪਰ ਉਸ ਗੇਮ ਦਾ ਖਾਸਾ ਅਸਰ ਹੈ ਉਹ ਉਸ ਦੀ ਨਿਗਰਾਨੀ ਰੱਖੇ ਹੋਏ ਹਨ ਤਾਂ ਕਿ ਦਿਮਾਗੀ ਤੌਰ ਤੇ ਉਹ ਠੀਕ ਹੋ ਸਕੇ ਅਤੇ ਉਸ ਗੇਮ ਦੇ ਵਿੱਚੋਂ ਬਾਹਰ ਨਿਕਲ ਸਕੇ
ਹਾਲਾਂਕਿ ਉਸ ਨੂੰ ਇਸ ਗੇਮ ਦੇ ਝਾਂਸੇ ਵਿੱਚ ਫਸਾ ਕੇ ਲਿਜਾਣ ਵਾਲਾ ਆਰੋਪੀ ਅਜੇ ਫਰਾਰ ਹੈ ਪਰ ਪੁਲਿਸ ਵੱਲੋਂ ਉਸਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਵੀ ਭਾਲ ਜਾਰੀ ਹੈ ਅਤੇ ਪੁਲਿਸ ਇਸ ਜਾਂਚ ਵਿੱਚ ਵੀ ਜੁਟੀ ਹੈ ਕਿ ਸਰਹੱਦੀ ਏਰੀਏ ਦੇ ਕਿਹੜੇ ਬੱਚੇ ਇਸ ਗੇਮ ਦੇ ਵਿੱਚ ਰੁਜ ਕੇ ਗਾਇਬ ਹੋਏ ਹਨ ਜਾਂ ਫਿਰ ਲਾਪਤਾ ਹਨ ਉਸ ਦੀ ਵੀ ਜਾਂ ਚੱਲ ਰਹੀ ਹੈ , ਅਤੇ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਇਹ ਪੂਰਾ ਮਾਮਲਾ ਹਿਊਮਨ ਟ੍ਰੈਫਿਕਿੰਗ ਨਾਲ ਜੁੜਿਆ ਹੋਇਆ ਹੈ ਜੋ ਕਿ ਭੋਲੇ ਭਾਲੇ ਬੱਚਿਆਂ ਨੂੰ ਇਸ ਗੇਮ ਰਾਹੀਂ ਆਪਣੇ ਵੱਸ ਵਿੱਚ ਕਰਕੇ ਗਾਇਬ ਕਰ ਦਿੰਦੇ ਹਨ ਅਤੇ ਉਹ ਉਹਨਾਂ ਨੂੰ ਅੱਗੇ ਵੇਚ ਦਿੰਦੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..