Htv Punjabi
Punjab

ਸੜਕ ‘ਤੇ ਨੌਜਵਾਨ ਮੁੰਡੇ ਦਾ ਪੁਲਿਸ ਅਫਸਰ ਨਾਲ ਪਿਆ ਪੇਚਾ ਫੇਰ ਮੁੰਡੇ ਨੇ ਖਿੱਚੀ ਪੁਲਿਸੀਆਂ ਦੀ ਅਜਿਹੀ ਫੋਟੋ, ਹੋ ਗਿਆ ਹੰਗਾਮਾ

ਖੰਨਾ ਵਿਖੇ ਨੋ ਪਾਰਕਿੰਗ ਜੋਨ ਚ ਕਾਰ ਖੜ੍ਹੀ ਕਰਨ ਨੂੰ ਲੈ ਕੇ ਉਸ ਸਮੇਂ ਇੱਕ ਨੌਜਵਾਨ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਜਦੋਂ ਪੁਲਸ ਨੇ ਆ ਕੇ ਚਾਲਾਨ ਲਈ ਗੱਡੀ ਦੇ ਕਾਗਜਾਤ ਮੰਗੇ। ਇਸ ਨੌਜਵਾਨ ਨੇ ਪਹਿਲਾਂ ਤਾਂ ਕਈ ਲੋਕਾਂ ਦੇ ਨਾਂਅ ਲੈ ਕੇ ਪੁਲਸ ਨੂੰ ਦਬਕਾ ਮਾਰਿਆ ਅਤੇ ਮੋਬਾਇਲ ਰਾਹੀਂ ਪੁਲਸ ਵਾਲਿਆਂ ਦੀ ਫੋਟੋ ਵੀ ਖਿੱਚ ਕੇ ਡਰਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ, ਨੌਜਵਾਨ ਦੀ ਇੱਕ ਨਾ ਚੱਲੀ। ਕਰੀਬ 15 ਮਿੰਟ ਚੱਲੇ ਇਸ ਹੰਗਾਮੇ ਦੇ ਦੌਰਾਨ ਮਾਸੂਮ ਬੱਚਾ ਗਰਮੀ ਵਿਚਕਾਰ ਕਾਰ ਅੰਦਰ ਇਕੱਲਾ ਹੀ ਬੈਠਾ ਰਿਹਾ। ਇਸ ਬਾਰੇ ਨਾ ਤਾਂ ਪੁਲਸ ਅਤੇ ਨਾ ਹੀ ਪਰਿਵਾਰ ਵਾਲਿਆਂ ਨੇ ਸੋਚਿਆ।

ਜਾਣਕਾਰੀ ਦੇ ਅਨੁਸਾਰ ਇੱਕ ਨੌਜਵਾਨ ਆਪਣੀ ਮਾਂ ਦੇ ਨਾਲ ਮੰਡੀ ਗੋਬਿੰਦਗੜ੍ਹ ਤੋਂ ਖੰਨਾ ਆਇਆ ਸੀ। ਉਹਨਾਂ ਦੇ ਨਾਲ ਮਾਸੂਮ ਬੱਚਾ ਵੀ ਸੀ। ਇਹ ਨੌਜਵਾਨ ਨੋ ਪਾਰਕਿੰਗ ਜੋਨ ਚ ਕਾਰ ਖੜ੍ਹੀ ਕਰਕੇ ਬੈਠਾ ਸੀ ਅਤੇ ਮਾਂ ਬਾਜਾਰ ਚਲੀ ਗਈ ਸੀ। ਇਸ ਦੌਰਾਨ ਟ੍ਰੈਫਿਕ ਪੁਲਸ ਨੇ ਆ ਕੇ ਕਾਰ ਦਾ ਚਾਲਾਨ ਕਰਨ ਲਈ ਕਾਗਜਾਤ ਮੰਗੇ ਤਾਂ ਪਹਿਲਾਂ ਇਹ ਨੌਜਵਾਨ ਕਰੀਬ ਅੱਧਾ ਘੰਟਾ ਤੱਕ ਪੁਲਸ ਦੇ ਨਾਲ ਬਹਿਸ ਕਰਦਾ ਰਿਹਾ ਅਤੇ ਕਾਰ ਚੋਂ ਬਾਹਰ ਨਹੀਂ ਆਇਆ। ਇਹ ਨੌਜਵਾਨ ਮੋਬਾਇਲ ਨਾਲ ਫੋਟੋਆਂ ਕਰਨ ਲੱਗਾ ਤਾਂ ਇਸਨੂੰ ਲੈ ਕੇ ਪੁਲਸ ਨਾਲ ਨੌਜਵਾਨ ਦੀ ਬਹਿਸ ਵੀ ਹੋਈ। ਇਸ ਦੌਰਾਨ ਨੌਜਵਾਨ ਦੀ ਮਾਂ ਵੀ ਉਥੇ ਆ ਗਈ ਤਾਂ ਪੁਲਸ ਨੇ ਨੌਜਵਾਨ ਨੂੰ ਤਸਵੀਰਾਂ ਡਿਲੀਟ ਕਰਨ ਨੂੰ ਕਿਹਾ। ਇਸਨੂੰ ਲੈ ਕੇ ਕਾਫੀ ਨੋਕ ਝੋਕ ਹੋਈ। ਆਖਰ ਪੁਲਸ ਨੇ ਚਾਲਾਨ ਕੱਟ ਕੇ ਨੌਜਵਾਨ ਦੇ ਹੱਥ ਫੜ੍ਹਾ ਦਿੱਤਾ। ਉਥੇ ਹੀ ਨੌਜਵਾਨ ਨੇ ਕਿਹਾ ਕਿ ਉਹ ਕਾਰ ਦੇ ਅੰਦਰ ਬੈਠਾ ਸੀ ਅਤੇ ਪਾਰਕ ਕਰਕੇ ਨਹੀਂ ਗਿਆ ਸੀ। ਉਸਨੇ ਸਿਰਫ ਇੰਨਾ ਪੁੱਛਿਆ ਸੀ ਕਿ ਚਾਲਾਨ ਹੋਵੇਗਾ ਜਾਂ ਨਹੀਂ। ਇਸ ਦੌਰਾਨ ਉਸਨੇ ਪੁਲਸ ਵਾਲਿਆਂ ਦੀ ਫੋਟੋ ਖਿੱਚ ਲਈ ਸੀ ਤਾਂ ਪੁਲਸ ਵਾਲਿਆਂ ਦੇ ਕਹਿਣ ਤੇ ਫੋਟੋ ਡਿਲੀਟ ਵੀ ਕਰ ਦਿੱਤੀ। ਪ੍ਰੰਤੂ ਪੁਲਸ ਉਸਨੂੰ ਕਹਿਣ ਲੱਗੀ ਕਿ ਉਸਨੂੰ ਥਾਣੇ ਲੈ ਕੇ ਜਾਣਾ ਹੈ।

ਉਥੇ ਹੀ ਮੌਕੇ ਤੇ ਮੌਜੂਦ ਟਰੈਫਿਕ ਪੁਲਸ ਇੰਚਾਰਜ ਜੇ ਐੱਸ ਮੁੰਡੀ ਨੇ ਕਿਹਾ ਕਿ ਕਾਰ ਨੋ ਪਾਰਕਿੰਗ ਜੋਨ ਚ ਖੜ੍ਹੀ ਸੀ ਤਾਂ ਉਹ ਚਾਲਾਨ ਕਰਨ ਲੱਗੇ। ਨੌਜਵਾਨ ਨੇ ਉਹਨਾਂ ਨਾਲ ਬਹਿਸ ਕੀਤੀ।

Related posts

ਪੰਜਾਬ ਕਾਂਗਰਸ ਦੇ ਆਗੂ ਅੰਦਰੋਂ ਅੰਦਰੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ, ਦੇਖੋ ਕਿਉਂ!

Htv Punjabi

ਹੁਣੇ-ਹੁਣੇ ਪੰਜਾਬ ਤੇ ਪੰਜਾਬੀਆਂ ਲਈ ਆਈ ਮਾੜੀ ਖ਼ਬਰ

htvteam

ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਭੇਜਣਾ ਸੀ ਬਿਹਾਰ, ਮੌਕੇ ‘ਤੇ ਹੋ ਗਈ ਆਹ ਗੜਬੜ, ਫੇਰ ਮਜ਼ਦੂਰ ਅਜਿਹੇ ਭੜਕੇ ਕਿ ਦੇਖੋ ਕਿਵੇਂ ਪੈ ਗਈਆਂ ਪ੍ਰਸ਼ਾਸ਼ਨ ਨੂੰ ਭਾਜੜਾਂ

Htv Punjabi