Htv Punjabi
Punjab Video

ਹਥਿਆਰਾਂ ਦੇ ਦਮ ਤੇ ਪਿਤਾ ਆਪਣੇ ਪੁੱਤ ਨੂੰ ਚੁੱਕਕੇ ਲੈ ਗਿਆ ਸੋਹਰੇ ਘਰੋਂ

ਪੁੱਤਰ ਦੇ ਪਿਆਰ ਵਿੱਚ ਅੰਨੇ ਹੋਏ ਇੱਕ ਪਿਤਾ ਵੱਲੋਂ ਸਾਰੀਆਂ ਹੱਦਾਂ ਟੱਪਦੇ ਹੋਏ ਸ਼ਹਿਰ ਦੇ ਵਿੱਚ ਹਾਊਸਿੰਗ ਬੋਰਡ ਕਲੋਨੀ ਅੰਦਰ ਆਪਣੇ ਸਹੁਰੇ ਘਰ ਜਾ ਕੇ ਜਮ ਕੇ ਫਾਇਰਿੰਗ ਕੀਤੀ ਗਈ ਅਤੇ ਭੰਨ ਤੋੜ ਕੀਤੀ ਗਈ ਅਤੇ ਹਥਿਆਰਾਂ ਦੇ ਦਮ ਆਪਣੇ ਬੱਚੇ ਆਪਣੇ ਨਾਲ ਲੈ ਗਿਆ, ਜਾਣਕਾਰੀ ਅਨੁਸਾਰ ਫਿਰੋਜਪੁਰ ਛਾਉਣੀ ਦੇ ਰਹਿਣ ਵਾਲੇ ਇੰਜੋਏ ਦੇ ਨਾਲ ਸ਼ਹਿਰ ਦੀ ਰਹਿਣ ਵਾਲੀ ਪਾਇਲ ਦੀ ਸ਼ਾਦੀ ਪੰਜ ਸਾਲ ਪਹਿਲੇ ਹੋਈ ਸੀ ਸ਼ਾਦੀ ਤੋਂ ਬਾਅਦ ਦੋਨਾਂ ਦਾ ਇੱਕ ਬੱਚਾ ਸੀ ਪਰ ਦੋਨਾਂ ਵਿੱਚ ਕਾਫੀ ਅਨਬਨ ਰਹਿੰਦੀ ਸੀ ਜਿਸ ਕਾਰਨ ਕਈ ਵਾਰ ਪੰਚਾਇਤਾਂ ਵੀ ਬੈਠੀਆਂ ਅਤੇ ਮਾਮਲਾ ਪੁਲਿਸ ਤੱਕ ਪਹੁੰਚਿਆ ਪਰ ਦੋਨੋਂ ਅਲੱਗ-ਅਲੱਗ ਰਹਿਣ ਲੱਗ ਪਏ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਮਾਤਾ ਪਿਤਾ ਵਿੱਚ ਕੋਟ ਕੇਸ ਵੀ ਹੋਇਆ ਅਤੇ ਕੋਰਟ ਵੱਲੋਂ ਬੱਚੇ ਦੀ ਕਸਟਡੀ ਮਾਂ ਨੂੰ ਦੇ ਦਿੱਤੀ ਗਈ ਜਿਸ ਤੇ ਪਿਤਾ ਕਾਫੀ ਬੱਚੇ ਨੂੰ ਆਪਣੇ ਕੋਲ ਰੱਖਣ ਦੀ ਚਾਹਤ ਵਿੱਚ ਪਿਤਾ ਇਜੋਏ ਇਸ ਕਦਰ ਅੰਨਾ ਹੋ ਗਿਆ ਕਿ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਪਣੇ ਸਹੁਰੇ ਘਰ ਪਹੁੰਚ ਗਿਆ ਅਤੇ ਪਹਿਲਾ ਤਾਂ ਉਸਨੂੰ ਘਰ ਦੇ ਬਾਹਰ ਜੰਮ ਕੇ ਹਵਾਈ ਫਾਈਰਿੰਗ ਕੀਤੀ ਅਤੇ ਉਸ ਤੋਂ ਬਾਅਦ ਘਰ ਦੇ ਦਰਵਾਜੇ ਤੇ ਹੋਰ ਸਮਾਨਾਂ ਵਿੱਚ ਵੀ ਭੰਨ ਤੋੜ ਕੀਤੀ ਅਤੇ ਉਹਨਾਂ ਦੀਆਂ ਖੜੀਆਂ ਬਾਹਰ ਕੱਢੀਆਂ ਤੱਕ ਤੋੜ ਦਿੱਤੀਆਂ ਅਤੇ ਜਬਰਦਸਤੀ ਆਪਣੇ ਪੁੱਤਰ ਨੂੰ ਉਸਦੀ ਮਾਂ ਕੋਲੋਂ ਖੋ ਕੇ ਦੇ ਨਾਲ ਲੈ ਕੇ ਚਲਾ ਗਿਆ।

ਗੁੰਡਾਗਰਦੀ ਦਾ ਇਹ ਨਾਚ ਸ਼ਹਿਰ ਦੇ ਵਿੱਚ ਬਣੀ ਕਲੋਨੀ ਦੇ ਅੰਦਰ ਚੱਲਦਾ ਰਿਹਾ ਲੇਕਿਨ ਪੁਲਿਸ ਨੂੰ ਭਨਕ ਵੀ ਨਹੀਂ ਲੱਗੀ , ਅਤੇ ਦਹਿਸ਼ਤ ਦਾ ਮਾਹੌਲ ਇਸ ਕਦਰ ਸੀ ਕਿ ਕਿਸੇ ਨੇ ਵੀ ਅੱਗੇ ਆ ਕੇ ਪਰਿਵਾਰ ਦੀ ਮਦਦ ਨਹੀਂ ਕੀਤੀ ਜਦਕਿ ਪਰਿਵਾਰ ਤਰਲੇ ਕਰਦਾ ਰਿਹਾ ਕਿ ਕੋਈ ਉਸ ਦੀ ਮਦਦ ਕਰੇ ਆਖਿਰਕਾਰ ਗੁੰਡਾਗਰਦੀ ਕਰਦੇ ਹੋਏ ਆਰੋਪੀ ਪਿਤਾ ਬੱਚੇ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ।

ਉੱਥੇ ਹੀ ਪੀੜਿਤ ਪਰਿਵਾਰ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਅਤੇ ਆਰੋਪੀਆਂ ਦੇ ਖਿਲਾਫ ਕਾਰਵਾਈ ਜੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਬੱਚਾ ਉਹਨਾਂ ਨੂੰ ਵਾਪਿਸ ਦਵਾਇਆ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨਾਂ ਦੀ ਪੰਜਾਬ ਵਾਪਸੀ ‘ਤੇ ਕੀ ਬੋਲੇ ਮੁਸਲਮਾਨ ਭਾਈਚਾਰੇ ਦੇ ਲੋਕ

htvteam

ਕੱਪੜੇ ਲਾਹ ਬੇਰਹਿਮੀ ਨਾਲ ਕੀਤੀ ਮਾਰ ਕੁੱਟ, ਮੁੰਡੇ ਦੀ ਮੌਤ; ਵੀਡੀਓ ਬਣਾ ਕੇ ਪਾਈ ਸੋਸ਼ਲ ਮੀਡਿਆ ਤੇ

htvteam

ਪੰਜਾਬ ਦੇ ਪਿੰਡਾਂ ‘ਚ ਰਾਤਾਂ ਨੂੰ ਬੰਦਿਆਂ ਨਾਲ ਆਹ ਕੀ ਹੋਣ ਲੱਗਿਆ

htvteam

Leave a Comment