ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਹੈ, ਜਿੱਥੇ ਇਹ ਕੁੱਟ ਮਾਰ ਕਿਸੇ ਹੋਰ ਨਾਲ ਨਹੀਂ ਬਲਕਿ ਕਿਡਨੀ ਫੇਲੀਅਰ ਦੇ ਇੱਕ ਮਰੀਜ਼ ਤੇ ਉਸਦੀ ਮਾਂ ਨਾਲ ਕੀਤੀ ਗਈ ਹੈ |
ਸ਼ਿਮਲਾ ਪੂਰੀ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਹਰਪ੍ਰੀਤ ਸਿੰਘ ਇਥੇ ਡਾਇਲਸਿਸ ਕਰਵਾਉਣ ਆਇਆ ਸੀ | ਡਾਇਲਸਿਸ ਕਰਵਾਉਣ ਤੋਂ ਬਾਅਦ ਜਦੋਂ ਉਹ ਪਾਰਕਿੰਗ ‘ਚ ਖੜ੍ਹਾ ਆਪਣਾ ਮੋਟਰਸਾਈਕਲ ਲੈਣ ਲੱਗਿਆ ਤਾਂ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਬਿਨਾ ਪਰਚੀ ਦੇ ਉਸਤੋਂ 150 ਰੁਪਏ ਜ਼ੁਰਮਾਨੇ ਦੀ ਮੰਗ ਕੀਤੀ ਗਈ | ਤੇ ਫੇਰ ਇਹਨਾਂ ਮਾਂ ਪੁੱਤਾਂ ਨਾਲ ਸ਼ੁਰੂ ਹੋ ਗਈ ਗੁੰਡਾਗਰਦੀ |
previous post
