ਘੱਗਰ ਦਾ ਵਧਿਆ ਪੱਧਰ 746.6 ਫੁੱਟ ਹੋਇਆ ਪਾਣੀ
ਘੱਗਰ ਦੇ ਖਤਰੇ ਦਾ ਨਿਸ਼ਾਨ 748 ਫੁੱਟ ਤੋਂ ਥੋੜਾ ਫ਼ਰਕ
ਹਿਮਾਚਲ ਵਿੱਚ ਭਾਰੀ ਬਾਰਿਸ਼ ਹੋਣ ਦੇ ਚਲਦੇ ਘੱਗਰ ਦਾ ਪੱਧਰ ਵਧਿਆ
ਘੱਗਰ ਦਾ ਪੱਧਰ ਵਧਣ ਨਾਲ ਪ੍ਰਸ਼ਾਸਨ ਹੋਇਆ ਸਤਰਕ
ਐਸਡੀਐਮ ਮੂਨਕ ਸੂਬਾ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹਿਮਾਚਲ ਚੰਡੀਗੜ੍ਹ ਤੇ ਕਾਂਡਰੀ ਮਾਰਕੰਡਾ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਤਾਂ ਖਨੋਰੀ ਘੱਗਰ ਦਰਿਆ ਵਿੱਚ ਵੀ ਪੱਧਰ ਵਧਣਾ ਸ਼ੁਰੂ ਹੋ ਗਿਆ ਅੱਜ ਜੋ ਪੱਧਰ ਹੈ 746.6 ਹੋ ਗਿਆ ਜਦਕਿ ਖਤਰੇ ਦਾ ਨਿਸ਼ਾਨ 748 ਹੈ। ਐਸਡੀਐਮ ਸੂਬਾ ਸਿੰਘ ਨੇ ਦੱਸਿਆ ਹੈ ਕਿ ਕੇ ਪਿਛਲੇ ਵਾਰੀ ਜਦੋਂ ਜਿੱਥੇ ਜਿੱਥੇ ਵੀਕ ਪੁਆਇੰਟਾਂ ਤੇ ਬ੍ਰੀਚ ਹੋਈ ਸੀ ਉਸ ਜਗਹਾ ਦੇ ਉੱਤੇ ਸਾਡੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਜਿੱਥੇ ਵੀ ਕੋਈ ਨੱਕਾ ਕਮਜ਼ੋਰ ਲੱਗਦਾ ਹੈ ਤਾਂ ਉੱਥੇ ਮੌਕੇ ਤੇ ਹੀ ਕੰਮ ਕੀਤਾ ਜਾਂਦਾ ਹੈ ਉਹਨਾਂ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਮਿੱਟੀ ਦੇ ਬੈਗ ਭਰ ਕੇ ਤਿਆਰ ਕੀਤੇ ਗਏ ਹਨ ਤਾਂ ਜੋ ਜੇਕਰ ਕੋਈ ਅਨਹੋਨੀ ਹੁੰਦੀ ਹੈ ਤਾਂ ਉਥੇ ਮੌਕੇ ਤੇ ਹੀ ਕਾਬੂ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਡਰੇਨਸ ਵਿਭਾਗ ਵੱਲੋਂ ਵੱਖ-ਵੱਖ ਜਗ੍ਹਾ ਉੱਤੇ ਮਸ਼ੀਨਾਂ ਲਗਾਈਆਂ ਗਈਆਂ ਹਨ ਜੇ ਕਿਤੇ ਕੋਈ ਦਿੱਕਤ ਆਉਂਦੀ ਹ ਤਾਂ ਉਸਨੂੰ ਨਜਿਠਣ ਲਈ ਪੂਰੀ ਤਿਆਰੀ ਕੀਤੀ ਹੋਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..