Htv Punjabi
Punjab Video

ਹੁਣੇ ਹੁਣੇ ਆਹ ਸ਼ਹਿਰ ‘ਚ ਵਾਪਰਿਆ ਵੱਡਾ ਹਾਦਸਾ

ਸਮਰਾਲਾ ਦੇ ਰੋਪੜ ਰੋਡ ਨਹਿਰ ਤੇ ਉਸ ਵੇਲੇ ਮਾਹੌਲ ਚੀਕਾਂ ਦੇ ਵਿੱਚ ਬਦਲ ਗਿਆ ਜਦੋਂ ਇੱਥੇ ਇੱਕ ਬਲੈਰੋ ਪਿਕ ਅਪ ਗੱਡੀ ਸਵਾਰੀਆਂ ਨਾਲ ਭਰੀ ਭਰਾਈ ਨਹਿਰ ਚ ਜਾ ਡਿੱਗੀ,,, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਰੇਨ ਦੀ ਮਦਦ ਦੇ ਨਾਲ ਨਹਿਰ ਦੇ ਵਿੱਚੋਂ ਪਿਕਅਪ ਗੱਡੀ ਨੂੰ ਬਾਹਰ ਕੱਢਿਆ ਜਾ ਰਿਹਾ,, ਤੇ ਜ਼ਖਮੀ ਸੜਕ ਤੇ ਪਏ ਹਾਏ ਹਾਏ ਕਰ ਰਹੇ ਨੇ ਜਿਨਾਂ ਨੂੰ ਐਮਬੂਲੈਂਸ ਨੂੰ ਬੁਲਾ ਕੇ ਹਸਪਤਾਲਾਂ ਦੇ ਵਿੱਚ ਫਟਾਫਟ ਰੈਫਰ ਕੀਤਾ ਜਾ ਰਿਹਾ,,ਪ੍ਰਾਪਤ ਜਾਣਕਰੀ ਮੁਤਾਬਿਕ ਹਲਕਾ ਪਾਇਲ ਦੇ ਪਿੰਡ ਨਿਆਪੁਰ ਤੋ 15 ਤੋਂ 16 ਨਿਵਾਸੀ ਨਵੀਂ ਬਲੈਰੋ ਦੇ ਵਿੱਚ ਸਵਾਰ ਹੋ ਕੇ ਬਾਬਾ ਵਡਭਾਗ ਸਿੰਘ ਮੱਥਾ ਟੇਕਣ ਗਏ ਸੀ ਤਾਂ ਜਦੋਂ ਵਾਪਸੀ ਵੇਲੇ ਘਰ ਆ ਰਹੇ ਸੀ ਤਾਂ ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ ਤੇ ਪਿੰਡ ਪਵਾਤ ਦੇ ਪੁੱਲ ਦੇ ਕੋਲ ਪੁੱਜੇ ਤਾਂ ਪੀੜਿਤ ਵਿਅਕਤੀ ਮੁਤਾਬਿਕ ਗੱਡੀ ਅੱਗੇ ਮੋਟਰਸਾਈਕਲ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਚਾਲਕ ਗੱਡੀ ਦਾ ਸੰਤੁਲਨ ਖੋ ਬੈਠਾ ਅਤੇ ਗੱਡੀ ਸਰਹੰਦ ਨਹਿਰ ਵਿੱਚ ਜਾ ਡਿੱਗੀ।

ਇਸ ਗੱਡੀ ਵਿੱਚ 15 ਤੋਂ 16 ਸਵਾਰੀਆਂ ਸਵਾਰ ਸਨ। ਇਸ ਘਟਨਾ ਵਿੱਚ ਵਿੱਚ ਦੋ ਬੱਚੇ ਮੌਕੇ ਤੇ ਹੀ ਨਹਿਰ ਵਿੱਚ ਰੁੜ ਗਏ ਅਤੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਔਰਤ ਦੀ ਸ਼੍ਰੀ ਚਮਕੌਰ ਸਾਹਿਬ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਣ ਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਵਿੱਚ ਜੁੱਟ ਗਈ। ਘਟਨਾ ਦਾ ਪਤਾ ਚੱਲਦੇ ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚ ਗਏ। ਦੇਖਿਆ ਜਾਵੇ ਤਾਂ ਇਸ ਹਾਸ ਦੇ ਵਿੱਚ ਜਾਨੀ ਦੇ ਮਾਲ ਨੁਕਸਾਨ ਕਾਫੀ ਹੋਇਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਸ.ਜੀ.ਪੀ.ਸੀ ਚੋਣਾਂ ਨੂੰ ਲੈਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਵੱਡਾ ਬਿਆਨ

htvteam

ਜਲੰਧਰ ਘ/ਟ/ਨਾ ਆ/ਰੋ/ਪੀ ਦੇ ਸਾਰੇ ਪਾ-ਪ ਮੁਆਫ਼ ਕਰੇਗਾ ਯਿਸ਼ੂ ਮਸੀਹ !

htvteam

ਜਵਾਕਾਂ ਨੂੰ ਬਦਲਦੇ ਮਾਹੌਲ ‘ਚ ਕਿਵੇਂ ਬਚਾਕੇ ਰੱਖੀਏ || Animal Movie Review|| Dr. Varinder Bhullar

htvteam

Leave a Comment