Htv Punjabi
Punjab Video

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਦਰਦ-ਨਾਕ ਹਾ-ਦਸਾ

ਤਸਵੀਰਾਂ ਚ ਜਿਹੜੀਆਂ ਗੱਡੀਆਂ ਦੇ ਤੁਸੀਂ ਪਰਖੱਚੇ ਉੱਡੇ ਵੇਖ ਰਹੇ ਹੋ ਤੇ ਲੋਕਾਂ ਦਾ ਵੱਡੀ ਇਕੱਠ ਗੱਡੀਆਂ ਚੋ ਜ਼ਖਮੀਆਂ ਨੂੰ ਕੱਢਦੇ ਦੇਖ ਰਹੇ ਹੋ ਇਹ ਤਸਵੀਰਾਂ ਨੈਸ਼ਨਲ ਹਾਈਵੇ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਦੇ ਪਿੰਡ ਨਦਾਮਪੁਰ ਨੇੜੇ ਦੀਆਂ ਨੇ ਜਿੱਥੇ ਤਿੰਨ ਗੱਡੀਆਂ ਦੀ ਅਜਿਹੀ ਭਿਆਨਕ ਟੱਕਰ ਹੋ ਜਾਂਦੀ ਆ ਕੀ ਸੜਕ ਤੇ ਚੀਕਾਂ ਚਿਹਾੜਾ ਪੈ ਗਿਆ,,,ਵਾਪਰੇ ਦਰਦਨਾਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਅਤੇ ਜਖ਼ਮੀਆਂ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਸਾਈਡ ਤੋਂ ਪਟਿਆਲਾ ਸਾਈਡ ਨੂੰ ਜਾ ਰਹੀ ਇਕ ਮਰਸਡੀ ਕਾਰ ਨਦਾਮਪੁਰ ਨੈਸ਼ਨਲ ਹਾਈਵੇਅ ਤੇ ਅਚਾਨਕ ਬੇਕਾਬੂ ਹੋ ਕੇ ਡਵਾਈਡਰ ਨੂੰ ਕਰਾਸ ਕਰਕੇ ਹਾਈਵੇਅ ਦੀ ਦੂਜੇ ਪਾਸੇ ਜਾ ਪਹੁੰਚੀ ਅਤੇ ਹਾਈਵੇਅ ਦੀ ਦੂਜੀ ਸਾਈਡ ਪਟਿਆਲਾ ਵਾਲੇ ਪਾਸਿਓਂ ਆ ਰਹੀ ਇਕ ਪਿੱਕਅਪ ਗੱਡੀ ਅਤੇ ਮਹਿੰਦਰਾ ਐਕਸ. ਯੂ. ਵੀ. ਨਾਲ ਇਸ ਦੀ ਸਿੱਧੀ ਟੱਕਰ ਹੋ ਗਈ।

ਇਸ ਹਾਦਸੇ ’ਚ ਮਰਸਡੀ ਕਾਰ ਦੇ ਚਾਲਕ ਸੁਖਪ੍ਰੀਤ ਵਾਸੀ ਅਬੋਹਰ ਤੇ ਪਿੱਕਅੱਪ ਗੱਡੀ ’ਚ ਸਵਾਰ ਵਿਅਕਤੀ ਦੀ ਮੌਤ ਹੋ ਗਈ। ਜਦਕਿ ਮਰਸਡੀ ਗੱਡੀ ’ਚ ਸਵਾਰ ਇਕ ਹੋਰ ਵਿਅਕਤੀ ਮੋਹਿਤ ਸਮੇਤ ਚਾਰ ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।

ਇਸ ਮੌਕੇ ਲੋਕਾਂ ਵੱਲੋਂ ਫੋਨ ਕਰਕੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸਿਵਲ ਹਸਪਤਾਲ ਦੇ ਡਾਕਟਰ ਹਰਸਿਮਰਨਜੋਤ ਕੌਰ ਨੇ ਦੱਸਿਆ ਕੀ ਓਹਨਾ ਕੋਲ ਇੱਕ ਵਿਅਕਤੀ ਆਇਆ ਸੀ,,,,,,ਦੇਖਿਆ ਜਾਵੇ ਤਾਂ ਕਈ ਵਾਰ ਕਿਸੇ ਇੱਕ ਦੀ ਗਲਤੀ ਕਰਕੇ ਦੂਸਰਿਆ ਦੀ ਵੀ ਜਾਨ ਜੋਖਮ ਚ ਪੈ ਜਾਂਦੀ ਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖਨੌਰੀ ਬਾਰਡਰ ਤੇ ਮਾਹੌਲ ਹੋ ਗਿਆ ਤਨਾਅ ਪੂਰਨ ?

htvteam

ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦਾ ਹੋਇਆ ਅੰਤਿਮ ਸੰਸਕਾਰ

htvteam

ਮੁਹੱਲਾ ਨਿਵਾਸੀਆਂ ਦੀ ਆਪਸ ‘ਚ ਹੋਈ ਪਤੰਗ ਪਿੱਛੇ ਤਕਰਾਰ

htvteam

Leave a Comment