ਲਓ ਜੀ ਆਹ ਸ਼ਹਿਰ ਦੇ ਵਿੱਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਦੋ ਟ੍ਰੇਨਾਂ ਆਸ ਦੇ ਵਿੱਚ ਰੇਲ ਪਟੜੀ ਤੇ ਜਾ ਟਕਰਾਈਆਂ,,, ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰੇਲ ਗੱਡੀ ਦੇ ਮੂਹਰੋਂ ਪਰਖੱਚੇ ਉੱਡ ਗਏ। ਜੀ ਆਰ ਪੀ ਦੇ ਸਰਹਿੰਦ ਸਟੇਸ਼ਨ ਦੇ ਮੁੱਖੀ ਰਤਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕੇ ਐਕਸੀਡੈਂਟ ਹੋਇਆ ਹੈ ਜੱਦ ਅਸੀ ਆ ਕੇ ਦੇਖਿਆ ਕੇ ਇੱਥੇ 2 ਨਾਲ ਗੱਡੀਆ ਖੜੀਆ ਸਨ ਤੇ ਇਕ ਪਸੈਂਜਰ ਪਰ ਰੇਲ ਗੱਡੀ ਲੋੜ ਦੇ 2 ਡਰਾਈਵਰ ਜਖਮੀ ਹੋਏ ਨੇ ਜਿੰਨਾ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ । ਬਾਕੀ ਬਚਾ ਕਾਰਜ ਜਾਰੀ ਨੇ। ਉਹਨਾ ਦੱਸਿਆ ਕਿ ਇਹ ਦੋਨੋ ਰੇਲਾ ਅਬਾਲਾ ਸਾਈਡ ਤੋ ਆ ਰਹੀਆਂ ਸਨ ਬਾਕੀ ਅਸੀ ਜਾਂਚ ਕਰ ਰਹੇ ਹਾਂ।
ਸਿਵਲ ਹਸਪਤਾਲ ਦੇ ਡਾਕਟਰ ਇਵਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਹਾਦਸੇ ਚ ਜਖ਼ਮੀ ਹੋਏ ਰੇਲ ਦੋ ਡਰਾਈਵਰ ਜਖ਼ਮੀ ਹਲਾਤ ਚ ਆਏ ਸੀ ਜਿੰਨਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਰੈਫਰ ਕਰ ਦਿਤਾ ਹੈ।
ਖੈਰ ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਰਹਿ ਗਿਆ ਪਰ ਦੂਜੇ ਪਾਸੇ ਜਿਹੜੇ ਡਰਾਈਵਰ ਨੇ ਉਹ ਗੰਭੀਰ ਜ਼ਖਮੀ ਜਰੂਰ ਹੋਏ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..