Htv Punjabi
Punjab Video

ਹੁਣੇ ਹੁਣੇ ਪੰਜਾਬ ਚ ਐਡਵਾਇਜ਼ਰੀ ਹੋਈ ਜਾਰੀ !

ਲਗਾਤਾਰ ਵੱਧ ਰਹੀ ਗਰਮੀ ਨੂੰ ਲੈ ਕੇ ਜਿਲਾ ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ
ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਤੌਰ ਤੇ ਖਿਆਲ ਰੱਖਣ ਦੀ ਸਲਾਹ
ਦੁਪਹਿਰ ਦੇ ਸਮੇਂ ਸਿਧੀ ਧੁਪ ਤੋਂ ਰੱਖੋ ਬਚਾਅ
ਸਿਵਿਲ ਹਸਪਤਾਲ ਸਮੇਤ ਵੱਖ-ਵੱਖ ਹਸਪਤਾਲਾਂ ਵਿੱਚ ਕੀਤੀਆਂ ਖ਼ਾਸ ਤਿਆਰੀਆਂ
ਲੋੜ ਪੈਣ ਤੇ 104 ਨੰਬਰ ਤੇ ਕਰ ਸਕਦੇ ਹੋ ਫੋਨ
ਪੰਜਾਬ ਭਰ ਵਿੱਚ ਮੌਸਮ ਵੱਡੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਇਕਦਮ ਤਾਪਮਾਨ ਵਿੱਚ ਵੱਡਾ ਵਾਧਾ ਦੇਖਣ ਤੋਂ ਮਿਲਿਆ ਹੈ। ਇਸ ਦੇ ਨਾਲ ਸੂਬੇ ਭਰ ਵਿੱਚ ਗਰਮੀ ਦਾ ਪ੍ਰਕੋਪ ਵਧ ਗਿਆ ਹੈ। ਜਿਸਦੇ ਚਲਦੇ ਆ ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ ਕੀਤੀ ਗਈ ਹੈ । ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਸਬੰਧੀ ਸਲਾਹ ਦਿੱਤੀ ਹੈ ਅਤੇ ਦੁਪਹਿਰ ਦੇ ਸਮੇਂ ਸਿੱਧੀ ਤੋਂ ਬਚਣ ਦੀ ਗੱਲ ਕਹੀ ਗਈ ਹੈ । ਇਨਾ ਹੀ ਨਹੀਂ ਸੁਬੇ ਭਰ ਵਿੱਚ ਸਰਕਾਰ ਦੇ ਆਦੇਸ਼ਾਂ ਅਨੁਸਾਰ ਖਾਸ ਤਿਆਰੀਆਂ ਉਲੀਕੀਆਂ ਜਾ ਰਹੀਆਂ ਹਨ ਹਸਪਤਾਲਾਂ ਵਿੱਚ ਵਿਸ਼ੇਸ਼ ਇੰਤਜ਼ਾਮ ਕੀਤੇ ਜਾ ਰਹੇ ਹਨ। ਅਤੇ ਏਸੀ ਵਾਲੇ ਕਮਰੇ ਵੀ ਤਿਆਰ ਕੀਤੇ ਗਏ ਹਨ ਤਾਂ ਜੋ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ । ਇਸ ਨੂੰ ਲੈ ਕੇ ਸਿਹਤ ਵਿਭਾਗ ਲੁਧਿਆਣਾ ਸਿਵਲ ਸਰਜਨ ਵੱਲੋਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ।

ਡਾਕਟਰ ਰਮਨਦੀਪ ਕੌਰ ਆਲੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਮੌਸਮ ਵੱਡੇ ਬਦਲਾਵ ਨੂੰ ਦੇਖਦੇ ਹੋਏ ਸੂਬੇ ਭਰ ਵਿੱਚ ਐਡਵਾਈਜਰੀ ਜਾਰੀ ਕੀਤੀ ਗਈ ਹੈ। ਜਿਸਦੇ ਚਲਦੇ ਆਂ ਲੁਧਿਆਣਾ ਵਿੱਚ ਵੀ ਐਡਵਾਈਜਰੀ ਜਾਰੀ ਕੀਤੀ ਗਈ ਹੈ। ਲੋਕਾਂ ਨੂੰ ਦੁਪਹਿਰ ਦੇ ਸਮੇਂ ਸਿੱਧੀ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ । ਖਾਸ ਤੌਰ ਤੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਰੱਖਣ ਦੀ ਗੱਲ ਕਹੀ ਗਈ ਹੈ। ਉਹਨਾਂ ਨੇ ਕਿਹਾ ਕਿ ਜੋ ਲੋਕ ਬਾਹਰ ਕੰਮ ਕਰਦੇ ਹਨ ਉਹ ਵਿਸ਼ੇਸ਼ ਤੌਰ ਤੇ 12 ਤੋਂ ਤਿੰਨ ਵਜੇ ਤੱਕ ਆਪਣਾ ਧਿਆਨ ਰੱਖਣ । ਇਨਾ ਹੀ ਨਹੀਂ ਜਿਆਦਾ ਤੋਂ ਜਿਆਦਾ ਪਾਣੀ ਪੀਣ । ਉਹਨਾਂ ਨੇ ਕਿਹਾ ਕਿ ਇਸ ਦੇ ਲਈ ਸਿਵਲ ਹਸਪਤਾਲ ਜਾਂ ਫਿਰ ਸੀ ਐਚ ਸੀ ਸੈਂਟਰ ਵਿੱਚ ਵੀ ਖਾਸ ਕਮਰੇ ਤਿਆਰ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਜੇਕਰ ਐਮਰਜੰਸੀ ਹੁੰਦੀ ਹੈ ਤਾਂ 104 ਨੰਬਰ ਤੇ ਫੋਨ ਕੀਤਾ ਜਾ ਸਕਦਾ ਹੈ । ਇਸਦੇ ਲਸ਼ਣਾ ਨੂੰ ਲੈ ਕੇ ਵੀ ਉਹਨਾਂ ਨੇ ਦੱਸਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਡ ਉੱਤੋਂ ਗਲਤ ਬੰਦੇ ਚੁੱਕਣ ਲਈ ਲਗਾਈ ਅਜਿਹੀ ਸਕੀਮ

htvteam

ਆਹ ਦੇਖ ਲਓ ਘੜੰਮ ਚੌਧਰੀ ਬਣਨ ਦਾ ਨਤੀਜਾ, ਅਗਲੇ ਨੇ ਮਿੰਟ ‘ਚ ਪਾਰ ਬੁਲਾ ਦੇਣਾ ਸੀ

Htv Punjabi

ਮੂਸੇਵਾਲਾ ਦੇ ਕਤਲ ਤੋਂ ਬਾਅਦ ਕਰਨ ਔਜਲੇ ਨਾਲ ਨੱਚਿਆ ਬਿਸ਼ਨੋਈ !

htvteam

Leave a Comment