Htv Punjabi
Punjab Video

ਹੁਣੇ ਹੁਣੇ ਮੌਸਮ ਨੂੰ ਲੈਕੇ ਹੋਈ ਵੱਡੀ ਭਵਿੱਖਬਾਣੀ

ਗਰਮੀ ਨੇ ਤੋੜੇ ਰਿਕਾਰਡ 50 ਸਾਲਾਂ ਦਾ ਦੂਜਾ ਰਿਕਾਰਡ
ਮੀਂਹ ਨੂੰ ਲੈ ਕੇ ਕਿਸਾਨਾਂ ਦੀ ਘੱਟ ਹੋਈ ਚਿੰਤਾ
ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ, ਮੌਸਮ ਵਿਗਿਆਨੀ ਨੇ ਕੀਤੀ ਭਵਿੱਖਬਾਣੀ
ਪੰਜਾਬ ਭਰ ਵਿੱਚ ਪਿਛਲੇ ਦਿਨਾਂ ਵਿੱਚ ਮੌਸਮ ਵਿੱਚ ਵੱਡੇ ਬਦਲਾਵ ਵੇਖਣ ਨੂੰ ਮਿਲੇ ਹਨ। , ਕਈ ਜਗਹਾ ਹਲਕੀ ਬਰਸਾਤ ਅਤੇ ਕਈ ਜਗ੍ਹਾ ਗੜੇ ਵੀ ਪਏ ਹਨ ਜਿਸ ਦੇ ਨਾਲ ਕਈ ਜਗ੍ਹਾ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ । ਉਥੇ ਹੀ ਮੰਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਵੀ ਵੱਡੀ ਚਿੰਤਾ ਸਤਾ ਰਹੀ ਸੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਹੁੰਦੀ ਹੈ ਤਾਂ ਉਹਨਾਂ ਦੀ ਫਸਲ ਦਾ ਵੱਡਾ ਨੁਕਸਾਨ ਹੋ ਜਾਵੇਗਾ । ਪਰ ਪੀਏਯੂ ਦੇ ਮਾਹਰ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹਿਣ ਦੀ ਉਮੀਦ ਹੈ ।

ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ , ਉਹਨਾਂ ਨੇ ਕਿਹਾ ਕਿ ਬੇਸ਼ੱਕ ਅੱਜ ਦਾ ਰਿਕਾਰਡ ਕੀਤਾ ਗਿਆ ਤਾਪਮਾਨ 26.9 ਡਿਗਰੀ ਜੋ ਕਿ ਆਮ ਨਾਲੋਂ 6.9 ਡਿਗਰੀ ਜਿਆਦਾ ਹੈ , ਅਤੇ ਤਕਰੀਬਨ 50 ਸਾਲਾਂ ਵਿੱਚ ਦੂਜਾ ਸਭ ਤੋਂ ਜਿਆਦਾ ਤਾਪਮਾਨ ਰਿਕਾਰਡ ਕੀਤਾ ਗਿਆ ਹੈ , ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਵਧਣ ਦੀ ਉਮੀਦ ਹੈ। ਉਹਨਾਂ ਨੇ ਕਿਹਾ ਕਿ ਲੋਕ ਵੀ ਆਪਣਾ ਧਿਆਨ ਰੱਖਣਾ ਤੇ ਕਿਸਾਨ ਜੋ ਕਿ ਸਿੱਧੀ ਧੁੱਪ ਵਿੱਚ ਕੰਮ ਕਰਦੇ ਹਨ ਉਸ ਤੋਂ ਬਚਾਵ ਰੱਖਣ ਕਿਉਂਕਿ ਤਾਪਮਾਨ ਲਗਾਤਾਰ ਵਧ ਰਹੇ ਹਨ ਤੇ 38 ਡਿਗਰੀ ਤੋਂ ਪਾਰ ਹੋ ਚੁੱਕੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਵ ਮੈਰਿਜ਼ ਕਰਵਾਉਣ ਵਾਲੇ ਵੀਡੀਓ ਜਰੂਰ ਦੇਖਣ

htvteam

ਬੱਸ ‘ਚ ਖੜ੍ਹੀਆਂ ਕੁੜੀਆਂ ਨੂੰ ਦੇਖ ਚਾਂਬਲਿਆ ਕਾਲਾ ਜਿਹਾ ਮੁੰਡਾ

htvteam

ਉਂਗਲਾਂ ਵੱਢਣ ਦਾ ਤੁਰਿਆ ਰਿਵਾਜ਼, ਮੋਹਾਲੀ ਤੋਂ ਬਾਅਦ ਹੁਣ ਇਸ ਜ਼ਿਲ੍ਹੇ ‘ਚ ਵੱਢੀਆਂ ਬੰਦੇ ਦੀਆਂ ਸ਼ਰੇਆਮ ਉਂਗਲਾਂ

htvteam

Leave a Comment