ਆਉਂਦੇ ਦੋ ਦਿਨ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼
ਡਿੱਗ ਸਕਦਾ ਹੈ ਤਾਪਮਾਨ, ਠੰਢ ਚ ਹੋਵੇਗਾ ਵਾਧਾ
ਹਵਾ ਦੇ ਵਿੱਚ ਗਤੀ ਨਾ ਹੋਣ ਕਰਕੇ ਪ੍ਰਦੂਸ਼ਣ ਦੇ ਕਣ ਮਿਲੇ ਸਿਹਤ ਦਾ ਖਿਆਲ ਰੱਖਣ ਦੀ ਲੋੜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਉਣ ਵਾਲੇ ਦੋ ਦਿਨ ਦੇ ਵਿੱਚ ਪੰਜਾਬ ਦੇ ਕੁਝ ਉੱਤਰੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਕਿਤੇ ਕਿਤੇ ਬੱਦਲਵਾਈ ਵਰਗਾ ਮੌਸਮ ਬਣ ਸਕਦਾ ਹੈ ਕਿਉਂਕਿ ਇੱਕ ਪੱਛਮੀ ਚੱਕਰਵਾਤ ਕਰਕੇ ਪੰਜਾਬ ਦੇ ਕੁਝ ਜਿਲ੍ੇ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ ਹਾਲਾਂਕਿ ਇਹ ਜਿਆਦਾ ਅਸਰ ਨਹੀਂ ਵਿਖਾਏਗਾ ਕਿਤੇ ਕਿਤੇ ਹੀ ਹਲਕੀ ਬਾਰਿਸ਼ ਜਾਂ ਬੱਦਲਵਾਈ ਵਾਲਾ ਮੌਸਮ ਬਣੇਗਾ ਪਰ ਇਸ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਜਰੂਰ ਦਰਜ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਕਿੰਗਰਾ ਨੇ ਦੱਸਿਆ ਕਿ ਮੌਜੂਦਾ ਦਿਨ ਦਾ ਤਾਪਮਾਨ ਲਗਭਗ 30 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਅਤੇ ਰਾਤ ਦਾ ਤਾਪਮਾਨ ਘੱਟ ਤੋਂ ਘੱਟ 14 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਹ ਤਾਪਮਾਨ ਆਮ ਜਿੰਨੇ ਹੀ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
