Htv Punjabi
Punjab Video

ਹੌਜ਼ਰੀ ਵਰਕਰਾਂ ਦੇ ਸ਼ਰਮਨਾਕ ਕਾਰੇ ਦੀ ਵੀਡੀਓ ਹੋਈ ਵਾਇਰਲ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਨਿਊ ਮਾਧੋਪੁਰੀ ਇਲਾਕੇ ‘ਚ ਇੱਕ ਗੁਪਤਾ ਪਰਿਵਾਰ ਗੁਪਤਾ ਹੌਜ਼ਰੀ ਚਲਾਉਂਦਾ ਹੈ | ਇਸ ਹੌਜ਼ਰੀ ‘ਚ ਕਈ ਪ੍ਰਵਾਸੀ ਵਰਕਰ ਵੀ ਕੰਮ ਕਰਦੇ ਨੇ | ਉਹਨਾਂ ਦੇ ਸਾਹਮਣੇ ਹੀ ਇੱਕ ਜੈਨ ਪਰਿਵਾਰ ਵੀ ਰਹਿੰਦਾ ਹੈ | ਜੈਨ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਹੌਜ਼ਰੀ ਵਾਲੇ ਤੰਬਾਕੂ ਖਾ ਕੇ ਉਹਨਾਂ ਦੀ ਕੰਧ ‘ਤੇ ਥੁੱਕਦੇ ਸਨ | ਜਿਸ ਕਰਕੇ ਉਹਨਾਂ ਕਈ ਵਾਰ ਮੰਨਾਹ ਵੀ ਕੀਤਾ | ਪਰ ਉਹਨਾਂ ਦੀਆਂ ਹਰਕਤਾਂ ਲਗਾਤਾਰ ਜਾਰੀ ਰਹੀਆਂ | ਹਾਰ ਕੇ ਜੈਨ ਪਰਿਵਾਰ ਦੀ ਔਰਤ ਨੇ ਕੰਧ ‘ਤੇ ਧਾਰਮਿਕ ਲਫ਼ਜ਼ ਲਿਖ ਦਿੱਤੇ ਤਾਂ ਜੋ ਕੋਈ ਨਾ ਥੁੱਕੇ | ਪਰ ਬਾਵਜ਼ੂਦ ਇਸਦੇ ਉਹ ਬਾਜ ਨਾ ਆਏ | ਜਿਸ ਕਰਕੇ ਝਗੜਾ ਵੱਧ ਗਿਆ | ਏਨਾ ਹੀ ਨਹੀਂ ਦੋਵਾਂ ਧਿਰਾਂ ਵੱਲੋਂ ਸ਼ਿਕਾਇਤ ਕਰਨ ‘ਤੇ ਜਦ ਪੁਲਿਸ ਆਈ ਅਤੇ ਦੋ ਜਣਿਆਂ ਨੂੰ ਤਫਤੀਸ਼ ‘ਚ ਕਾਰ ‘ਚ ਬਿਠਾ ਲਿਜਾਣ ਲੱਗੀ ਤਾਂ ਹੌਜ਼ਰੀ ਵਾਲਿਆਂ ਨੇ ਪੁਲਿਸ ਦੀ ਪ੍ਰਵਾਹ ਵੀ ਨਾ ਕਰਦੇ ਹੋਏ ਗੱਡੀ ਨੂੰ ਘੇਰਾ ਪਾ ਇੱਕ ਜਾਣੇ ਦੀ ਰੱਲ ਕੇ ਬੁਰੀ ਤਰ੍ਹਾਂ ਕੁੱਟ ਮਾਰ ਕਰਨ ਲੱਗ ਪਏ | ਫੇਰ ਜਦ ਪੁਲਿਸ ਵਾਲਿਆਂ ਨੇ ਬਚਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੀ ਵਰਦੀ ਨੂੰ ਵੀ ਹੱਥ ਪਾ ਹੱਥੋਪਾਈ ਕਰਨ ਲੱਗ ਪਏ |

Related posts

ਥਾਣੇਦਾਰ ਤੋਂ ਨਾਰਾਜ਼ ਨੌਜਵਾਨ SLR ਬੰਦੂਕ ਖੋਹ ਹੋਇਆ Live !

htvteam

ਭਰੇ ਬਾਜ਼ਾਰ ਜਨਾਨੀਆਂ ਨੇ ਇੱਕ ਦੂਜੀ ਦੇ ਕੱਪੜੇ ਕੀਤੇ ਲੀਰੋ ਲੀਰ; ਦੇਖੋ ਵੀਡੀਓ

htvteam

ਵੀਡੀਓ ਵਾਇਰਲ ਤੋਂ ਬਾਅਦ ਅੰਮ੍ਰਿਤਪਾਲ ਦੇ ਦੋ ਬੰਦੇ ਆਏ ਅੜਿੱਕੇ ! ਕਰ ਸਕਦੇ ਨੇ ਵੱਡੇ ਖੁਲਾਸੇ ?

htvteam