Htv Punjabi
Uncategorized

ਅਰਜੁਨ ਕਪੂਰ ਤੋਂ ਬਾਅਦ ਉਨ੍ਹਾਂ ਦੀ ਗਰਲਫ੍ਰੈਡ ਨੂੰ ਵੀ ਹੋਇਆ ਕੋਰਨਾ, ਸਾਹਮਣੇ ਆਏ ਇਹ ਕਾਰਨ

ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਹਾਲ ‘ਚ ਹੀ ਕੋਰਨਾ ਪੌਜ਼ੇਟਿਵ ਹੋਣ ਦੀ ਸੂਚਨਾ ਦਿੱਤੀ ਸੀ। ਹੁਣ ਉਹਨਾਂ ਦੇ ਬਾਅਦ ਉਨ੍ਹਾਂ ਦੀ ਗ੍ਰਲਫ੍ਰੈਡ ਮਲਾਇਕਾ ਅਰੋੜਾ ਵੀ ਕੋਵਿਡ-੧੯ ਪੌਜ਼ੇਟਿਵ ਪਾਈ ਗਈ ਹੈ। ਮਲਾਇਕਾ ‘ਚ ਵੀ ਅਰਜੁਨ ਦੀ ਤਰ੍ਹਾਂ ਕਰੋਨਾ ਦੇ ਲੱਛਣ ਨਹੀਂ ਪਾਏ ਜਾ ਰਹੇ ਸਨ, ਪਰ ਉਹ ਕਰੋਨਾ ਪੌਜ਼ੇਟਿਵ ਹਨ ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੀ ਭੈਣ ਨੇ ਦਿੱਤੀ। ਇਸ ਵੇਲੇ ਮਲਾਇਕਾ ਅਰੋੜਾ ਵੀ ਹੋਮ ਕੁਆਰਟੀਨ ਹਨ ਤਾਂ ਦੂਸਰੇ ਪਾਸੇ ਅਰਜੁਨ ਕਪੂਰ ਵੀ ਹੋਮ ਕੁਆਰੰਟੀਨ ਹਨ। ਅਰਜੁਨ ਨੇ ਆਪਣੀ ਸਿਹਤ ਬਾਰੇ ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ।

ਉਨ੍ਹਾਂ ਨੇ ਲਿਖਿਆ,”ਇਹ ਮੇਰੀ ਜ਼ਿੰਮੇਦਾਰੀ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰਦਾ ਹਾਂ ਕੇ ਮੇਰਾ ਕਰੋਨਾ ਟੈਸਟ ਪੌਜ਼ੇਟਿਵ ਪਾਇਆ ਗਿਆ ਹੈ, ਮੈਂ ਹਾਲੇ ਠੀਕ ਮਹਿਸੂਸ ਕਰ ਰਿਹਾ ਹਾਂ ਅਤੇ ਮੇਰੇ ਸਰੀਰ ‘ਚ ਕਰੋਨਾ ਦੇ ਲੱਛਣ ਵੀ ਨਹੀਂ ਦਿਖ ਰਹੇ ਸਨ। ਮੈਂ ਡਾਕਟਰਾਂ ਦੀ ਸਲਾਹ ਅਤੇ ਪ੍ਰਸਾਸ਼ਨ ਦੀ ਸਲਾਹ ਨਾਲ ਆਪ ਆਈਸੋਲੇਟ ਹੋ ਗਿਆ। ਮੈਂ ਤੁਹਾਡੇ ਸਾਰਿਆਂ ਦਾ ਇਸ ਸਪੋਰਟ ਦੇ ਲਈ ਧੰਨਵਾਦ ਕਰਦਾ ਹਾਂ।

ਕਾਬਿਲੇਗੌਰ ਹੈ ਕਿ ਬਾਲੀਵੁੱਡ ‘ਚ ਇਹ ਕੋਈ ਪਹਿਲਾ ਕੇਸ ਨਹੀਂ ਇਸ ਤੋਂ ਪਹਿਲਾ ਅਮੀਤਾਬ ਬੱਚਨ ਅਤੇ ਉਹਨਾਂ ਦੇ ਪਰਿਵਾਰ ਦੇ ਮੈਬਰਾਂ ਵੀ ਕਰੋਨਾ ਪੌਜ਼ੇਟਿਵ ਪਾਏ ਗਏ ਸਨ ਤੇ ਸਾਰਿਆ ਨੂੰ ਹੋਸਪਿਟਲਾਈਜ਼ ਹੋਣਾ ਪਿਆ ਸੀ ਜਿਸ ਤੋਂ ਬਾਅਦ ਸਹੀ ਤਰ੍ਹਾਂ ਖੁਰਾਕ ਅਤੇ ਬਣਦੀ ਦਵਾਈ ਲੈਣ ਨਾਲ ਉਹ ਸਹੀ ਹੋ ਗਏ ਸਨ।

Related posts

ਕੰਗਨਾ ਦਾ ਜਯਾ ਬਚਨ ‘ਤੇ ਵਾਰ- ਸੁਸ਼ਾਂਤ ਦੀ ਥਾਂ ਅਭਿਸ਼ੇਕ ਹੁੰਦਾ ਤਦ ਵੀ ਇਹੀ ਕਹਿੰਦੇ?

htvteam

ਆਹ ਖ਼ਬਰ ਨੂੰ ਧਿਆਨ ਨਾਲ ਪੜ੍ਹਿਓ, ਦੇਖੋ ਭਾਰਤ ‘ਚ 17 ਦੇਸ਼ਾਂ ਚੋਂ ਕਿਵੇਂ ਆਈ ਐ ਕਰੋਨਾ ਵਾਇਰਸ ਦੀ ਬਿਮਾਰੀ!

Htv Punjabi

ਲੱਖ ਦੀ ਲਾਹਨਤ ! ਮਾਪੇ ਹੁਣ ਇਨ੍ਹਾਂ ਗੱਲਾਂ ਪਿੱਛੇ ਵੀ ਧੀਆਂ ਦਾ ਕਰਨ ਲੱਗੇ ਕਤਲ

Htv Punjabi