ਤਸਵੀਰਾਂ ਚ ਦਿਖਾਈ ਦੇ ਰਿਹਾ ਇਕ ਪਾਸੇ ਨਿਹੰਗਾਂ ਦਾ ਕਾਫ਼ਲਾ, ਤੇ ਦੂਜੇ ਪਾਸੇ ਵੱਡੀ ਗਿਣਤੀ ਚ ਪੁਲਿਸ ਵੀ ਦਿਖਾਈ ਦਿੰਦੀ ਐ… ਇਹ ਸਭ ਦੇਖ ਕੇ ਥੋੜਾ ਬਹੁਤ ਤਾਂ ਅੰਦਾਜਾ ਲਗਾ ਹੀ ਲਿਆ ਹੋਣਾ ਕਿ ਮਾਹੌਲ ਗਰਮ ਐ… ਪਰ ਇਹ ਮਾਹੌਲ ਗਰਮ ਹੋਇਆ ਕਿਵੇਂ ਇਸ ਬਾਰੇ ਵੀ ਤੁਹਾਨੂੰ ਦੱਸਦੇ।.. ਅਸਲ ਚ ਪੰਗਾ ਕੀ ਪਿਆ…
ਦਰਅਸਲ ਮਾਮਲਾ ਡੇਰਾ ਬਾਬਾ ਨਾਨਕ ਦੇ ਪਿੰਡ ਨਿਕੋਸਰਾ ਦਾ ਏ ਜਿਥੇ ਈਸਾਈ ਧਰਮ ਦੇ ਕੁਝ ਲੋਕਾਂ ਵਲੋਂ ਪਿੰਡ ਚ ਚਰਚ ਦੀ ਉਸਾਰੀ ਕਰਵਾਈ ਜਾਣੀ ਸੀ ਜਿਸ ਨੂੰ ਲੈ ਕੇ ਮਾਹੌਲ ਗਰਮ ਹੋ ਗਿਆ, ਨਿਹੰਗ ਸਿੰਘਾਂ ਵਲੋਂ ਤੇ ਪਿੰਡ ਦੇ ਲੋਕਾਂ ਵਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤੇ ਥੋੜੇ ਹੀ ਸਮੇਂ ਚ ਮਾਹੌਲ ਏਨਾਂ ਜਿਆਦਾ ਵੱਧ ਗਿਆ ਕਿ ਸਾਂਤ ਕਰਨ ਲਈ ਭਾਰੀ ਪੁਲਿਸ ਬਲ ਲਗਾਉਂਣੀ ਪਈ।
ਦੂਜੇ ਪਾਸੇ ਜਦੋਂ ਪਾਸਟਰ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਜਿਸ ਜਗ੍ਹਾ ਤੇ ਇਹ ਚਰਚ ਬਣਾਈ ਜਾ ਰਹੀ ਐ ਉਹ ਮੇਰੇ ਨਾਨਾ ਜੀ ਦੀ ਜਗ੍ਹਾ ਏ ਤੇ ਪਰ ਅਸੀ ਲੋਕਾਂ ਨਾਲ ਮੀਟਿੰਗ ਸੱਦੀ ਸੀ ਜਿਸ ਤੋਂ ਬਾਅਦ ਚਰਚ ਨੂੰ ਲੈ ਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ।
ਮੌਕੇ ਤੇ ਭਾਰੀ ਪੁਲਿਸ ਬਲ ਨਾਲ ਪਹੁੰਚੇ ਡੀਐਸਪੀ ਰਸ਼ਪਾਲ ਸਿੰਘ ਨੇ ਮਾਮਲੇ ਦੇ ਬਾਰੇ ਦਸਦੇ ਕਿਹਾ ਕਿ ਦੋਹਾ ਧਿਰਾਂ ਨੂੰ ਸਮਝਾ ਦਿੱਤਾ ਗਿਆ ਹੈ ਸਥਿਤੀ ਸ਼ਾਂਤ ਹੈ
ਬੇਸ਼ਕ ਪੁਲਿਸ ਦੇ ਮੁਤਾਬਿਕ ਸਥਿਤੀ ਅੰਡਰ ਕੰਟਰੋਲ ਹੈ ਲੇਕਿਨ ਮਜ਼ੂਦਾ ਸਥਿਤੀ ਇਹ ਹੈ ਕੇ ਨਿਹੰਗ ਜਥੇਬੰਦੀਆਂ ਵਲੋਂ ਧਰਨਾ ਹੁਣ ਤੱਕ ਨਹੀਂ ਚੁੱਕਿਆ ਗਿਆ ਸੀ ਅਤੇ ਅਜੇ ਵੀ ਧਰਨਾ ਜਾਰੀ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….