Htv Punjabi
Punjab

ਇੰਸ ਪਿੰਡ ‘ਚ ਹੋ ਗਿਆ ਆਹ ਜਾਨਵਰ ਬਿਮਾਰ, ਫੇਰ ਮਚਾਈ ਰੱਜ ਕੇ ਤਬਾਹੀ, ਲੋਕ ਭੱਜੇ ਹਸਪਤਾਲ ਨੂੰ

ਦਾਤਾਰਪੁਰ : ਤਲਵਾੜਾ ਦੇ ਤਹਿਤ ਪਿੰਡ ਰੌਲੀ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਹੈ l ਕੁੱਤਿਆਂ ਨੇ ਪਿਛਲੇ 5 ਦਿਨਾਂ ਵਿੱਚ ਪਿੰਡ ਦੇ ਇੱਕ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਕੱਟ ਖਾਧਾ ਹੈ l ਇਸ ਦੇ ਇਲਾਵਾ ਇੱਕ ਮੱਝ ਅਤੇ ਉਸ ਦੇ ਬੱਚੇ ਨੂੰ ਇੰਨੀ ਬੁਰੀ ਤਰ੍ਹਾਂ ਕੱਟਿਆ ਕਿ ਮੱਝ ਦਾ ਬੱਚਾ ਮਰ ਗਿਆ l ਇਸ ਮਾਮਲੇ ਬਾਰੇ ਪਿੰਡ ਦੀ ਸਰਪੰਚ ਸਰੋਜ ਬਾਲਾ ਨੇ ਦੱਸਿਆ ਕਿ ਪਿੰਡ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੇ ਹੱਡਾ ਰੋੜੀ ਹੈ, ਜਿੱਥੇ ਕੁੱਤੇ ਘੁੰਮਦੇ ਰਹਿੰਦੇ ਹਨ l ਉਨ੍ਹਾਂ ਕਿਹਾ ਕਿ ਹੱਡਾ ਰੋੜੀ ਤੋਂ 8-10 ਕੁੱਤਿਆਂ ਦਾ ਝੁੰਡ ਉਨ੍ਹਾਂ ਦੇ ਪਿੰਡ ਵਿੱਚ ਆ ਗਿਆ ਹੈ.ਸਰਪੰਚ ਸਰੋਜ ਬਾਲਾ ਨੇ ਦੱਸਿਆ ਕਿ 5 ਦਿਨ ਪਹਿਲਾਂ ਇਨ੍ਹਾਂ ਕੁੱਤਿਆਂ ਵਿੱਚੋਂ ਇੱਕ ਕੁੱਤਾ ਹਲਕ ਗਿਆ ਸੀ l
ਹਲਕੇ ਹੋਏ ਕੁੱਤੇ ਨੇ ਪਿੰਡ ਦੀ ਕਾਂਤਾ ਦੇਵੀ, ਰਿਪੀ ਦੇਵੀ, ਹਰਬੰਸੋ, ਬਲਵੀਰ ਸਿੰਘ, ਪ੍ਰੇਮ ਕੁਮਾਰ, ਪਵਨ, ਬਿੱਟੂ, ਮਹਿੰਦਰ ਕੌਰ, ਸੁਦੇਸ਼ ਕੁਮਾਰੀ, ਰਜਨੀਸ਼, ਕੇਵਲ, ਜਸਵੀਰ ਅਤੇ ਪ੍ਰਦੀਪ ਸਹਿਤ ਹੋਰ ਵੀ ਕਈ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਕੱਟ ਕੇ ਜਖ਼ਮੀ ਕਰ ਦਿੱਤਾ l ਉੱਧਰ ਦੂਜੇ ਪਾਸੇੇ ਪੁਰਸ਼ੋਤਮ ਸਿੰਘ, ਪਰਮਜੀਤ ਅਤੇ ਰਾਕੇਸ਼ ਕੁਮਾਰ ਦੀ ਮੱਝਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੱਟ ਕੇ ਇੰਨੀ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਕਿ ਮੱਝ ਦਾ ਬੱਚਾ ਮਰ ਗਿਆ l ਸਰਪੰਚ ਨੇ ਦੱਸਿਆ ਕਿ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਐਸਐਮਓ ਅਤੇ ਐਸਡੀਐਮ ਮੁਕੇਰੀਆਂ ਨੂੰ ਐਪਲੀਕੇਸ਼ਨ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ l

Related posts

ਜਨੂੰਨੀ ਸ਼ੇਅਰ

htvteam

ਔਲੇ ਨੂੰ ਐਵੇਂ ਖਾਓ ਦਿਲ ਦੇ ਰੋਗ ਭਜਾਓ

htvteam

ਢਾਬੇ ਤੇ 120 ਰੁਪਏ ਦੇ ਬਿੱਲ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ; ਦੇਖੋ ਵੀਡੀਓ

htvteam

Leave a Comment