Htv Punjabi
Punjab Video

ਆਹ ਦੇਖ ਲਓ ਦੁਕਾਨ ਦੇ ਵਿੱਚ ਬੰਦੇ ਨਾਲ ਕੀ ਹੋ ਗਿਆ

ਅੰਮ੍ਰਿਤਸਰ ਦੇ ਢਾਬ ਬਸਤੀ ਰਾਮ ਦੇ ਰਹਿਣ ਵਾਲੇ ਇੱਕ ਵਪਾਰੀ ਦੀ ਦੁਕਾਨ ਦੇ ਉੱਤੇ ਉਸਦੇ ਭਾਈਵਾਲ ਵੱਲੋਂ ਨਜਾਇਜ ਕਬਜਾ ਕੀਤੇ ਜਾਣ ਦਾ ਮਾਮਲਾ ਸਾਮਣੇ ਆਇਆ ਹੈ, ਇਸ ਮੌਕੇ ਗਲਬਾਤ ਕਰਦਿਆ ਪੀੜ੍ਹਤ ਦੁਕਾਨਦਾਰ ਨੇ ਦੱਸਿਆ ਕਿ ਉਸਦੀ ਦੁਕਾਨ ਢਾਬ ਬਸਤੀ ਰਾਮ ਵਿਚ ਹੈ ਜਿਥੇ ਹਰਜੀਤ ਨਾਮਕ ਬੰਦੇ ਨਾਲ ਭਾਈਵਾਲੀ ਤੇ ਪਿਛਲੇ ਲੰਮੇ ਸਮੇ ਤੋ ਆਪਣਾ ਕਾਰੋਬਾਰ ਕਰਦਾ ਆ ਰਿਹਾ ਹੈ ਪਰ ਬੀਤੇ ਦਿਨੀ ਉਕਤ ਵਿਆਕਤੀ ਵੱਲੋਂ ਉਸਦੀ ਦੁਕਾਨ ਤੇ ਨਜਾਇਜ ਤੌਰ ਤੇ ਕਬਜਾ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਪੀੜ੍ਹਤ ਨੇ ਦੱਸਿਆ ਕਿ ਉਸਨੇ ਇਹ ਦੁਕਾਨ ਹਿੰਦੂ ਸਭਾ ਟਰਸਟ ਤੋਂ ਕਿਰਾਏ ਤੇ ਲਈ ਸੀ,ਪਰ ਕੁੱਝ ਦਿਨ ਪਹਿਲਾਂ ਹੀ ਉਸਦੇ ਭਾਈਵਾਲ ਦੇ ਮਨ ਵਿੱਚ ਖੋਟ ਆ ਗਿਆ ਤੇ ਉਸ ਵਲੋ ਧਕੇ ਨਾਲ ਉਹਨਾ ਦੀ ਦੁਕਾਨ ਉਤੇ ਜਬਰਨ ਕਬਜਾ ਕਰ ਮੇਰੀ ਦੁਕਾਨ ਦਾ ਸਮਾਨ ਬਾਹਰ ਸੁੱਟ ਦਿਤਾ ਅਤੇ ਆਪਣਾ ਕਬਜਾ ਕਰ ਮੇਰਾ ਨੁਕਸ਼ਾਨ ਕੀਤਾ ਹੈ ਅਤੇ ਅਜ ਪੁਲਿਸ ਵਲੋ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਅਸੀ ਪੁਲੀਸ ਪ੍ਰਸ਼ਾਸਨ ਕੌਲੌ ਇਨਸਾਫ ਦੀ ਮੰਗ ਕਰਦੀਆ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਸਾਡੀ ਦੁਕਾਨ ਦਵਾਉਦਿਆ ਇਨਸ਼ਾਫ ਦਿਤਾ ਜਾਵੇ।

ਇਸ ਮੌਕੇ ਪੀੜ੍ਹਤ ਦੇ ਵਕੀਲ ਨੇ ਦਸਿਆ ਕੀ ਉਹਨਾ ਦੀ ਪਾਰਟੀ ਟਰਸਟ ਕੌਲੋਂ ਦੁਕਾਨ ਦੀ ਮਾਲਕੀ ਦੇ ਪੂਰੇ ਕਾਗਜਾਤ ਹਨ ਪਰ ਦੂਜੀ ਪਾਰਟੀ ਧਕੇ ਨਾਲ ਦੁਕਾਨ ਦਾ ਦਾਅਵਾ ਕਰ ਰਹੀ ਹੈ ਜਿਸ ਸੰਬਧੀ ਪੁਲਿਸ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਹੈ ਅੱਜ ਪੁਲਿਸ ਦੇ ਆਲਾ ਅਧਿਕਾਰੀ ਵਲੋ ਕਾਗਜਾਂ ਦੀ ਜਾਂਚ ਕੀਤੀ ਜਾ ਰਹੀ ਹੈ ਓਹਨਾ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਪੁਲਿਸ ਪ੍ਰਸ਼ਾਸਨ ਨਿਰਪੱਖ ਜਾਂਚ ਕਰਨ ਤੋਂ ਬਾਅਦ ਦੂਜੀ ਧਿਰ ਵਲੋ ਕੀਤੇ ਜਾ ਰਹੇ ਨਜਾਇਜ ਧਕੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾ ਵਲੋ ਮੌਕੇ ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੈਗੀ। ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਪੀੜਿਤ ਨੂੰ ਕੀ ਇਨਸਾਫ਼ ਦਵਾਇਆ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਾਰਿਸ ਪੰਜਾਬ ਜਥੇਬੰਦੀ ਨਾਲ ਜੁੜੇ ਸੀ ਦੋ ਨੌਜਵਾਨ , ਜਾਂਚ ਤੋਂ ਬਾਅਦ ਪੁਲਿਸ ਨੇ ਕੀਤਾ ਰਿਹਾਅ

htvteam

ਬੱਚਿਆਂ ਨੂੰ ਸਕੂਲ ਵਾਲੀਆਂ ਵੈਨਾਂ ਚ ਚੜ੍ਹਾਉਂਣ ਵਾਲੇ ਮਾਪੇ, ਦੇਖਣ ਆਹ ਖਬਰ

htvteam

ਮਾਨਸਾ ਤੋਂ ਸਿੱਧੂ ਮੂਸੇਵਾਲਾ ਚੱਲ ਰਹੇ ਪਿੱਛੇ

htvteam

Leave a Comment