Htv Punjabi
Punjab Video

ਆਹ ਪਿੰਡ ਹੋਈ ਅਜਿਹੀ ਅਨਾਉਮੈਂਟ, ਸੁਣਕੇ ਪਿੰਡ ‘ਚ ਸਨਾਟਾ

ਭਾਰਤ ਪਾਕਿ ਵਿਚਕਾਰ ਵੱਧਦੇ ਤਣਾਅ ਦੇ ਮੱਦੇ ਨਜ਼ਰ ਬਲੈਕਆਊਟ ਜਾਰੀ
ਫਰੀਦਕੋਟ ਦੇ ਡੱਗੋ ਰੋਮਾਣਾ ਪਿੰਡ ਚ ਗੁਰਦੁਆਰਾ ਸਾਹਿਬ ਚੋਂ ਹੋਈ ਅਨਾਉਂਸਮੈਂਟ
ਪੂਰੇ ਪਿੰਡ ਚ ਬੱਤੀਆਂ ਬੰਦ ਦੇਰ ਰਾਤ ਨਾ ਕੋਈ ਜਾਵੇ ਘਰ ਤੋਂ ਬਾਹਰ
ਪੂਰੇ ਪਿੰਡ ਵੱਲੋਂ ਪ੍ਰਸ਼ਾਸਨ ਦਾ ਕੀਤਾ ਜਾ ਰਿਹਾ ਸਹਿਯੋਗ
ਇਸ ਦੇ ਲੋਕ ਠੋਕਕੇ ਖੜ ਗਏ ਜਿਲ੍ਹਾ ਪ੍ਰਸਾਸ਼ਨ ਅਤੇ ਸਰਕਾਰਾਂ ਨਾਲ
ਸਾਰੇ ਪਿੰਡ ਚ ਪੂਰੀ ਤਰ੍ਹਾਂ ਰੋਸ਼ਨੀ ਹੋ ਗਈ ਬੰਦ ਘਰਾਂ ਦੇ ਅੰਦਰ ਬਾਹਰ ਦੀਆਂ ਲਾਈਟਾਂ ਬੰਦ
ਅਸੀਂ ਆਪਣੇ ਬਚਾਅ ਲਈ ਸਰਕਾਰ, ਜਿਲ੍ਹਾ ਪ੍ਰਸਾਸ਼ਨ ਅਤੇ ਆਰਮੀ ਦਾ ਪੂਰਾ ਸਾਥ ਦੇਵਾਂਗੇ ਔਰ ਦੇ ਰਹੇ ਹਾਂ-ਪਿੰਡ ਵਾਸੀ
ਸਾਡੇ ਪਿੰਡ ਦੋ ਦਿਨ ਤੋਂ ਬਲੈਕ ਆਊਟ ਦੇ ਅਧਾਰ ਤੇ ਬਿਜਲੀ, ਇਨਵੇਟਰ, cctv ਕੈਮਰੇ ਆਦਿ ਦੀਆਂ ਸਾਰੀਆਂ ਲਾਈਟਾਂ ਚਲ ਰਹੀਆਂ ਬੰਦ
ਪਾਕਿਸਤਾਨ ਹਿੰਦੁਸਤਾਨ ਦੀ ਮਜੂਦਾ ਸਤਿਥੀ ਦੇ ਚਲਦਿਆਂ ਸਰਕਾਰਾਂ ਲੋਕਾਂ ਦੇ ਬਚਾਵ ਅਤੇ ਸੇਫਟੀ ਲਈ ਪੂਰੇ ਪ੍ਰਬੰਧ ਤਿਆਰ ਕਰ ਚੁੱਕੀ ਹੈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰੀਆਂ ਕਰ ਚੁੱਕੀ ਹੈ ਇਸਦੇ ਨਾਲ ਹੀ ਲੋਕਾਂ ਨੂੰ ਇਸ ਹਾਲਤਾਂ ਦੇ ਚੱਲਦਿਆਂ ਸਰਕਾਰਾਂ ਦਾ ਸਾਥ ਦੇਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਕਿਉਂਕਿ ਲੋਕਾਂ ਦੇ ਬਚਾਵ ਲਈ ਉਨ੍ਹਾਂ ਦੇ ਸਾਥ ਦੀ ਜਰੂਰਤ ਹੈ ਇਸਦੇ ਚਲਦੇ ਜਿਵੇਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਕ ਡਰਿੱਲ ਰਾਹੀਂ ਅਭਿਆਸ ਕੀਤਾ ਗਿਆ ਸੀ ਉਸੇ ਅਧਾਰ ਤੇ ਹੁਣ ਰਾਤ ਨੂੰ ਜਿਆਦਾ ਹਾਲਤ ਖਰਾਬ ਹੋਣ ਦੇ ਚਲਦੇ ਬਲੈਕ ਆਊਟ ਸ਼ੁਰੂ ਕਰ ਦਿਤਾ ਹੈ ਜਿਸਦੇ ਚਲਦੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਤੋਂ ਅਨੁਸਮੇੰਟਾਂ ਕਰਵਾ ਕੇ ਲੋਕਾਂ ਨੂੰ ਆਪੋ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖ ਕੇ ਆਪਣੀ ਸੇਫਟੀ ਰੱਖਣ ਦੇ ਸੁਨੇਹੇ ਦਿਤੇ ਜਾ ਰਹੇ ਹਨ।ਇਨ੍ਹਾਂ ਹਲਾਤਾਂ ਚ ਸਾਡੀ ਟੀਮ ਵੱਲੋ ਦੇਰ ਰਾਤ ਪਿੰਡਾਂ ਚ ਪਹੁੰਚ ਕੇ ਅਸਲੀਅਤ ਜਾਣੀ ਕੇ ਵਾਕਿਆ ਪਿੰਡਾਂ ਚ ਲੋਕ ਬਲੈਕ ਆਊਟ ਅਨੁਸਾਰ ਲਾਈਟਾਂ ਬੰਦ ਕਰ ਰਹੇ ਨੇ ਜਾਂ ਨਹੀਂ, ਜਦੋਂ ਫਰੀਦਕੋਟ ਜਿਲ੍ਹੇ ਦੇ ਪਿੰਡ ਡੱਗੋ ਰੋਮਾਣਾ ਚ ਪਹੁੰਚ ਕੇ ਰਾਤ ਨੂੰ ਜ਼ਮੀਨੀ ਪੱਧਰ ਤੇ ਸਚਾਈ ਦੇਖੀ ਤਾਂ ਪਿੰਡ ਚ ਹੋਕੇ ਦੇਕੇ ਪਿੰਡ ਵਾਸੀਆਂ ਨੂੰ ਜਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਸੀ ਅਤੇ ਪਿੰਡ ਚ ਬਿਲਕੁੱਲ ਹਨੇਰਾ ਛਾਇਆ ਹੋਇਆ ਸੀ।

ਵੀਓ-ਇਸ ਮੌਕੇ ਪਿੰਡ ਵਾਸੀਆਂ ਨਾਲ ਜਦੋ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਹਲਾਤਾਂ ਦੇ ਚਲਦੇ ਸਭ ਨੂੰ ਸਰਕਾਰਾਂ ਦਾ ਪ੍ਰਸਾਸ਼ਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਕੋਈ ਨੌਬਤ ਨਾ ਆਏ ਇਸੇ ਅਧਾਰ ਤੇ ਜੋ ਜਿਲਾ ਪ੍ਰਸਾਸ਼ਨ ਨੇ ਬਲੈਕ ਆਊਟ ਅਨੁਸਾਰ ਲਾਈਟਾਂ ਬੰਦ ਰੱਖਣ ਲਈ ਕਿਹਾ ਹੈ ਅਸੀਂ ਉਨ੍ਹਾਂ ਦੇ ਹੁਕਮਾਂ ਦੀ ਬਿਲਕੁਲ ਸਾਰਾ ਪਿੰਡ ਦੋ ਦਿਨ ਤੋਂ ਪਾਲਣਾ ਕਰ ਰਿਹਾ ਸਾਰੇ ਪਿੰਡ ਦੀਆਂ ਲਾਈਟਾਂ ਬੰਦ ਆ ਔਰ ਹਰ ਵਕਤ ਸਾਡੇ ਪਿੰਡ ਵਲੋਂ ਸਰਕਾਰਾਂ ਦਾ ਇਨਾ ਹਲਾਤਾਂ ਚ ਸਾਥ ਰਹੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਹੋ ਜਿਹੀ ਹੋਣੀ ਚਾਹੀਦੀ ਪੰਜਾਬ ਦੀ ਪੁਲਿਸ ! ਫੇਰ ਨਹੀਂ ਹੋਊ ਕੋਈ ਗਲਤ ਕੰਮ

htvteam

ਹੁਣੇ ਹੁਣੇ ਪੁਲਿਸ ਨੇ ਨਾਮੀ ਗੈਂਗਸਟਰ ਦਾ ਕੀਤਾ ਐਨਕਾਊਂਟਰ

htvteam

ਨੌਜਵਾਨ ਦੇ ਅੱਕੇ ਪਰਿਵਾਰ ਦੀ ਜਦੋਂ ਨਾ ਸੁਣੀ ਕਿਸੇ ਨੇ ਗੱਲ

htvteam

Leave a Comment