ਦੁਨੀਆ ਭਰ ਵਿਚ ਅੰਮ੍ਰਿਤਸਰੀ ਖਾਣੇ ਆਪਣੀ ਲਜ਼ਤ ਕਰਕੇ ਜਾਣੇ ਜਾਂਦੇ ਹਨ । ਖਾਸ ਕਰ ਕੇ ਅੰਮ੍ਰਿਤਸਰੀ ਕੁਲਚਾ ਪੂਰੀ ਦੁਨੀਆ ਵਿਚ ਬੇਹਦ ਮਕਬੂਲ ਹੈ । ਅੰਮ੍ਰਿਤਸਰ ਹਵੇਲੀ ਕੁਜ਼ੀਨਸ ਪ੍ਰਾਇਵੇਟ ਲਿਮਿਟਡ ਵਲੋ ਮਾਲ ਆਫ ਅੰਮ੍ਰਿਤਸਰ ਵਿਖੇ ਵਿਸ਼ਵ ਪ੍ਰਸਿਧ ਅੰਮ੍ਰਿਤਸਰੀ ਕੁਲਚੇ ਨੂੰ ਲੈ ਕੇ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ

ਅੰਮ੍ਰਿਤਸਰ ਹਵੇਲੀ ਦੇ ਮੈਨੇਜਿੰਗ ਡਾਇਰੈਕਟਰ ਰਬਜੀਤ ਸਿੰਘ ਗਰੋਵਰ ਨੇ ਦਸਿਆ, ਕਿ ਅਸੀ ਢਾਈ ਫੁਟ ਦੇ ਅੰਮ੍ਰਿਤਸਰੀ ਕੁਲਚੇ ਦਾ ਵਿਸ਼ਵ ਰਿਕਾਰਡ ਬਣਾਇਆ ਹੈ, ਗਰੋਵਰ ਨੇ ਦਸਿਆ, ਕਿ ਇਹ ਵਿਸ਼ਵ ਰਿਕਾਰਡ ਉਹ ਆਪਣੇ ਪਿਤਾ ਸਵ ਸ ਹਰਿੰਦਰ ਪਾਲ ਸਿੰਘ , ਮਾਤਾ ਸਤਿੰਦਰ ਕੌਰ , ਭਰਾ ਪ੍ਰਭਜੀਤ ਸਿੰਘ ਅਤੇ ਸਾਰੇ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਨ । ਉਹਨਾ ਕਿਹਾ, ਕਿ ਸਾਡਾ ਮਕਸਦ ਦੇਸ਼ ਵਿਦੇਸ਼ ਵਿਚ ਅੰਮ੍ਰਿਤਸਰੀ ਖਾਣੇ ਨੂੰ ਉਤਸ਼ਾਹਿਤ ਕਰਨ ਦੇ ਨਾਲ – ਨਾਲ ਸ਼ੁਧ ਅਤੇ ਸਵਾਦਿ ਖਾਨਾ ਪਰੋਸਨਾ ਹੈ ਜੋ ਯਾਦਾਂ ਵਿਚ ਵਸਿਆ ਰਹੇ, ਰਬਜੀਤ ਸਿੰਘ ਗਰੋਵਰ ਨੇ ਕਿਹਾ, ਕਿ ਵਿਸ਼ਵ ਰਿਕਾਰਡ ਬਣਾ ਕੇ ਸਾਨੂੰ ਬਹੁਤ ਖੁਸ਼ੀ ਮਿਹਸੂਸ ਹੋ ਰਹੀ ਹੈ । ਉਹਨਾ ਨੇ ਇਸ ਵਿਸ਼ਵ ਰਿਕਾਰਡ ਨੂੰ ਬਨਾਉਣ ਵਿਚ ਮਾਲ ਆਫ ਅੰਮ੍ਰਿਤਸਰ ਦੀ ਸਾਰੀ ਟੀਮ ਆਪਣੀ ਭੈਣ ਮੀਤਾ ਬਵੇਜਾ , ਸ਼ੈਫ ਗਯਾਸ ਅਹਿਮਦ , ਸ਼ਰੁਤੀ ਗਲਹੋਤਰਾ ਅਤੇ ਸਾਰੀ ਟੀਮ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ

