Htv Punjabi
Punjab Siyasat Video

ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦਾ ਬੁਰਾ ਹਾਲ

ਕਾਂਗਰਸ ਵੱਲੋਂ ਪੰਜਾਬ ਭਰ ਵਿੱਚ ਮਹਿੰਗਾਈ ਦੇ ਖਿਲਾਫ ਅਨੋਖਾ ਪ੍ਰਦਰਸ਼ਨ
ਗੱਡੇ ਤੇ ਚੜ੍ ਕੇ ਮਹਿੰਗਾਈ ਖਿਲਾਫ ਰੋਸ ਜਾਹਿਰ
ਚੋਣ ਨਤੀਜਿਆਂ ਤੋਂ ਬਾਅਦ ਹੁਣ ਪ੍ਰਦਰਸ਼ਨ ਸ਼ੁਰੂ
ਪੰਜਾਬ ਭਰ ਦੇ ਵਿੱਚ ਅੱਜ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਾਂਗਰਸ ਵੱਲੋਂ ਪਹਿਲਾ ਹੀ ਇਸ ਦੀ ਕਾਲ ਦਿੱਤੀ ਗਈ ਸੀ ਅਤੇ ਖਾਸ ਕਰਕੇ ਗੱਡਿਆਂ ਦੇ ਉੱਤੇ ਚੜ ਕੇ ਅੱਜ ਇਹ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਰੋਸ ਜਾਹਿਰ ਕੀਤਾ ਜਾ ਰਿਹਾ ਹੈ ਲੁਧਿਆਣਾ ਦੇ ਵਿੱਚ ਗਿੱਲ ਹਲਕੇ ਤੋਂ ਸਾਬਕਾ ਵਿਧਾਇਕ ਕੁਲਦੀਪ ਵੈਦ ਦੀ ਅਗਵਾਈ ਦੇ ਵਿੱਚ ਬੱਲੋਕੇ ਵਿਖੇ ਅੱਜ ਗੱਡਿਆਂ ਤੇ ਚੜ ਕੇ ਕਾਂਗਰਸੀ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਅੱਜ ਜੋ ਮਹਿੰਗਾਈ ਦੀ ਮਾਰ ਆਮ ਆਦਮੀ ਤੇ ਪੈ ਰਹੀ ਹੈ ਇਸ ਵੱਲ ਭਾਜਪਾ ਦੀ ਮਨੂਵਾਦੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਹੈ।

ਉਹਨਾਂ ਕਿਹਾ ਕਿ 2014 ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਨੇ। ਅਮੀਰ ਹੋਰ ਅਮੀਰ ਹੋ ਗਏ ਨੇ ਗਰੀਬ ਹੋਰ ਗਰੀਬ ਹੋ ਗਿਆ ਹੈ ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਆਮ ਲੋਕਾਂ ਦੇ ਤਾਂ ਕਰਜੇ ਕੀ ਮਾਫ ਕਰਨੇ ਸੀ ਸਗੋਂ ਕਾਰਪੋਰੇਟ ਘਰਾਨਿਆਂ ਦੇ ਹਜ਼ਾਰਾਂ ਕਰੋੜ ਦੇ ਕਰਜ਼ੇ ਮਾਫ ਕਰ ਦਿੱਤੇ। ਉਹਨਾਂ ਕਿਹਾ ਕਿ ਸਿਰਫ ਕੇਂਦਰ ਦੀ ਭਾਜਪਾ ਸਰਕਾਰ ਹੀ ਨਹੀਂ ਸਗੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮਹਿੰਗਾਈ ਲਈ ਜਿੰਮੇਵਾਰ ਹੈ ਕਿਉਂਕਿ ਪੈਟਰੋਲ ਅਤੇ ਡੀਜ਼ਲ ਤੇ ਸਰਕਾਰ ਆਪਣਾ ਵੈਟ ਘਟਾ ਸਕਦੀ ਹੈ ਜੋ ਕਿ ਨਹੀਂ ਘਟਾ ਪਾ ਰਹੀ ਜਿਸ ਕਰਕੇ ਆਮ ਆਦਮੀ ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

5 ਬੂੰਦਾਂ ਦਾ ਕਮਾਲ ਖਾਧਾ ਪੀਤਾ ਮਿੰਟੋ ਮਿੰਟ ਹਜ਼ਮ

htvteam

ਚੋਣਾਂ ‘ਤੋਂ ਪਹਿਲਾਂ ਬਾਹਰਲੇ ਸੂਬਿਆਂ ‘ਚ ਸਿੱਖ ਹੋਣ ਲੱਗੇ TARGET

htvteam

ਜਿਹੜਾ ਘਰੇ ਬਣਾਕੇ ਐਵੇਂ ਖਾਏਗਾ ਰਾਜਸਥਾਨੀ ਸਟਾਈਲ ‘ਚ ਦੇਸੀ ਘੀ

htvteam

Leave a Comment