Htv Punjabi
Punjab Video

ਇਹੋ ਜਿਹੇ ਗੁਆਂਡੀਆਂ ਤੋਂ ਰੱਬ ਬਚਾ ਕੇ ਰੱਖੇ

ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਚ ਤੁਸੀਂ ਇੱਟਾਂ ਰੋੜਿਆਂ ਦੇ ਨਾਲ ਇੱਕ ਘਰ ਭਰਿਆ ਦੇਖ ਰਹੇ ਹੋ,, ਤੇ ਘਰ ਚ ਪਇਆ ਇੱਕ ਇੱਕ ਸਮਾਨ ਚੱਕਣਾ ਚੂਰ ਹੋਇਆ ਦੇਖ ਰਹੇ ਹੋ ਇਹ ਸੀਨ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ,, ਜਾਂ ਜੇਕਰ ਤੁਸੀਂ ਇਹ ਅੰਦਾਜ਼ਾ ਲਗਾ ਰਹੇ ਹੋ ਕਿ ਇਹਨਾਂ ਦੇ ਘਰ ਦੀ ਕੋਈ ਕੰਧ ਡਿੱਗ ਪਈ ਹੋਣੀ ਆ ਪਰ ਤੁਸੀਂ ਇੱਥੇ ਗਲਤ ਹੋ ਦਰਅਸਲ ਇਥੇ ਨਿਆਣਿਆਂ ਨੇ ਗੁੰਡਾਗਰਦੀ ਕਰਵਾ ਦਿੱਤੀ,,, ਦੋ ਧਿਰਾਂ ਨੇ ਇੱਕ ਦੂਸਰੇ ਤੇ ਇਨੀਆਂ ਕੁ ਇੱਟਾਂ ਵਰਾ ਦਿੱਤੀਆਂ ਕਿ ਦੇਖਣ ਵਾਲੇ ਹੈਰਾਨ ਹੋ ਗਏ,,,

ਤਾਜਾ ਮਾਮਲਾ ਫਿਰੋਜਪੁਰ ਦੇ ਪਿੰਡ ਲੂੰਬੜੀ ਵਾਲਾ ਮਰਲਿਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਬੱਚਿਆਂ ਦੇ ਵਿਵਾਦ ਨੂੰ ਲੈ ਕੇ ਇੱਟਾਂ ਰੋੜੇ ਤੇ ਕਿਰਪਾਨਾਂ ਚੱਲੀਆਂ ਹਨ। ਜਿਸ ਵਿੱਚ ਦੋ ਧਿਰਾਂ ਦੇ ਪੰਜ ਤੋਂ ਛੇ ਲੋਕ ਜਖਮੀ ਵੀ ਦੱਸੇ ਜਾ ਰਹੇ ਹਨ,,,,,,,

ਇਸ ਸਬੰਧੀ ਜਦੋਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਦੱਸਿਆ ਕਿ ਗਲੀ ਵਿੱਚੋਂ ਬੱਚੇ ਲੰਘ ਰਹੇ ਸੀ ਗਵਾਂਢੀਆਂ ਵੱਲੋਂ ਬੱਚਿਆਂ ਨੂੰ ਗਾਲੀ- ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਦ ਇਹਨਾਂ ਵਿਅਕਤੀਆਂ ਨੂੰ ਰੋਕਿਆ ਤਾਂ ਤਾਂ ਛੱਤ ਤੇ ਚੜ ਕੇ ਸਾਡੇ ਘਰ ਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਘਰ ਦੇ ਸਮਾਨ ਦੀ ਭੰਨਤੋੜ ਵੀ ਕੀਤੀ ਗਈ ਅਤੇ ਪਾਣੀ ਵਾਲੀਆਂ ਟੈਂਕੀਆਂ ਤੱਕ ਤੋੜ ਦਿੱਤੀਆਂ ਗਈਆਂ ਤੇ ਡਾਂਗਾ ਸੋਟੇ ਤੇ ਕਿਰਪਾਨਾਂ ਨਾਲ ਵੀ ਹਮਲਾ ਕੀਤਾ ਗਿਆ,,,,,, ਉਥੇ ਪੁਲਿਸ ਵੱਲੋਂ ਪੀੜਤ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ 11 ਜਣੇ ਤੇ ਮਾਮਲਾ ਦਰਜ ਕਰ ਲਿਆ,,,,,,,

ਜਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਹੂ ਨੇ ਗਲਵਸ ਪਾ ਕੇ ਸੱਸ ‘ਤੇ ਕੀਤਾ ਹਮਲਾ, ਸਿਰ ਵਿੱਚ ਲੱਗੇ 30 ਟਾਂਕੇ

Htv Punjabi

RTO ਦਫ਼ਤਰ ਚ ਮੱਚੀ ਹਫੜਾ ਦਫ਼ੜੀ, ਕਮਰਾ ਕਰ ਲਿਆ ਬੰਦ

htvteam

ਮਹਿੰਦੀ ਲਗਾਉਣ ਦੇ ਬ/ਹਾ/ਨੇ ਜ/ਨਾ/ਨੀ ਨੇ ਘਰ ਸੱਦ ਲਈ ਕੁ/ੜੀ

htvteam

Leave a Comment